ਕਨੇਡਾ /ਵੈਨਕੂਵਰ (ਕੁਲਦੀਪ ਚੁੰਬਰ)- ਐ਼ਡਮਿੰਟਨ ਨਿਵਾਸੀ ਉੱਘੇ ਗਾਇਕ ਪੱਪੂ ਜੋਗਰ ਆਪਣੇ ਵੀਡੀਓ ਸੌਂਗ ਬਲੌਕ ਦੀ ਸਫਲਤਾ ਉਪਰੰਤ ਉੱਘੀ ਗਾਇਕਾ ਰਾਣੀ ਰਣਦੀਪ ਨਾਲ ਡਿਊਟ ਸੌੰਗ “ਜਵਾਈ” ਲੈਕੇ ਸਰੋਤਿਆਂ ਦੀ ਕਚਿਹਰੀ ਵਿਚ ਹਾਜ਼ਰ ਹੋਇਆ ਜੋ ਹਾਲ ਹੀ ਵਿੱਚ ਰਿਲੀਜ਼ ਕੀਤਾ ਗਿਆ ।
ਇਹ ਦੋਗਾਣਾ ਐਸ ਐਮ ਆਰ ਐਟਰਟੇਨਮੈਂਟ ਐਂਡ ਸੁੱਖੂ ਨੰਗਲ ਦੀ ਪੇਸ਼ਕਸ ਹੈ । ਜਿਸ ਵਿਚ ਸਹੁਰੇ ਘਰ ਜਵਾਈ ਦੀ ਟੌਹਰ ਤੇ ਦੂਸਰੇ ਪਾਸੇ ਨੂੰਹ ਦੇ ਫਰਜਾਂ ਨੂੰ ਖੂਬਸੂਰਤ ਤੇ ਮਿਆਰੀ ਲਫਜ਼ਾਂ ਵਿਚ ਪ੍ਰੋਇਆ ਗਿਆ ਹੈ । ਇਹ ਗੀਤ ਸੁੱਖੂ ਨੰਗਲ ਦਾ ਲਿਖਿਆ ਹੈ , ਜਦੋਂ ਕਿ ਮਿਊਜਿਕ ਏਬੀ ਮਿਊਜਕ ਕੰਪਨੀ ਨੇ ਦਿੱਤਾ ਹੈ। ਗੀਤਕਾਰ ਸੁੱਖੂ ਨੰਗਲ ਪੰਜਾਬੀ ਸੰਗੀਤ ਇੰਡਸਟਰੀ ਵਿੱਚ ਇੱਕ ਹੰਡਿਆ ਹੋਇਆ ਬਹੁਰੰਗੀ ਕਲਾਕਾਰ ਹੈ , ਜਿਸ ਵੱਲੋਂ ਚੁੱਕਿਆ ਗਿਆ ਹਰ ਕਦਮ ਸੰਗੀਤ ਖੇਤਰ ਵਿੱਚ ਵਿਲੱਖਣ ਅਸਥਾਨ ਪ੍ਰਾਪਤ ਕਰ ਲੈਂਦਾ ਹੈ । ਇਸ ਟਰੈਕ ਨੂੰ ਗਾਇਕ ਪੱਪੂ ਜੋਗਰ ਅਤੇ ਪ੍ਰਸਿੱਧ ਗਾਇਕਾ ਰਾਣੀ ਰਣਦੀਪ ਨੇ ਆਪਣੀ ਆਵਾਜ਼ ਨਾਲ ਸ਼ਿੰਗਾਰਿਆ ਹੈ, ਜੋ ਸਰੋਤਿਆਂ ਦੇ ਦਿਲਾਂ ਤੇ ਵੱਖ ਵੱਖ ਸੋਸ਼ਲ ਸਾਈਟਾਂ ਰਾਹੀਂ ਆਪਣੀ ਚੋਖੀ ਪਹਿਚਾਣ ਬਣਾ ਰਿਹਾ ਹੈ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly