ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਭੈਣ ਭਰਾ ਦੇ ਵਿਛੋੜੇ ਦਾ ਗੀਤ ਰੱਖੜੀ ਦਾ ਪੋਸਟਰ ਜਾਰੀ ਕੀਤਾ ਗਿਆ ਗੀਤ ਵਿੱਚ ਇੱਕ ਭੈਣ ਦਾ ਭਰਾ ਇਸ ਸੰਸਾਰ ਨੂੰ ਵਿਛੋੜਾ ਦੇ ਗਿਆ ਹੁੰਦਾ ਹੈ ਤਾਂ ਇੱਕ ਭੈਣ ਰੱਖੜੀ ਦੇ ਦਿਨ ਉਸ ਵਿਛੋੜੇ ਨੂੰ ਆਪਣੇ ਭਰਾ ਨਾਲ ਬਿਤਾਏ ਹੋਏ ਦਿਨਾਂ ਨੂੰ ਯਾਦ ਕਰਦੀ ਹੈ ਅਤੇ ਵਿਰਲਾਪ ਕਰਦੀ ਹੈ। ਇਹ ਐਸ ਐਲ ਆਰ ਕੰਪਨੀ ਦੇ ਬੈਨਰ ਹੇਠ ਕੱਢਿਆ ਗਿਆ ਹੈ ਜਿਸ ਵਿੱਚ ਮਿਊਜ਼ਿਕ ਸੰਗੀਤ ਲਵ ਸਾਗ਼ਰ , ਪ੍ਰੋਡਿਊਸਰ ਸੁਰਿੰਦਰ ਸੈਂਪਲੇ ਅਤੇ ਇਸ ਦੇ ਗੀਤਕਾਰ ਰਾਮੇਸ਼ ਜੱਸੀ ਜੀ ਹਨ। ਜਿਸ ਗੀਤ ਦਾ ਪੋਸਟਰ ਰਿਲੀਜ਼ ਅੱਜ ਬਾਬਾ ਤਿਲਕ ਰਾਜ ਜੀ ਨੇ ਕੀਤਾ। ਇਸ ਮੌਕੇ ਤੇ ਰਵਿੰਦਰ ਮਹਿੰਮੀ ਬਸਪਾ ਆਗੂ, ਮਨਜੀਤ ਸੋਨੂੰ, ਜਸਪਾਲ ਲਧਾਣਾ,ਗੁਰਬਖਸ਼ ਕੌਰ ਆਸ਼ਾ ਵਰਕਰ, ਵਿਜੇ ਸੱਲਣ, ਚਰਨਜੀਤ ਸੱਲ੍ਹਾਂ ਨੰਬਰਦਾਰ, ਸਿਮਰਨਜੀਤ ਕੌਰ , ਰੀਤਿਕਾ,ਸਿਮਰਜੀਤ ਕੌਰ, ਕਰਨ ਮਹਿੰਮੀ ,ਸ਼ਨੀ ਅਤੇ ਗਾਇਕ ਰਾਮੇਸ਼ ਜੱਸੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



