ਅੱਪਰਾ,(ਸਮਾਜ ਵੀਕਲੀ): ਰੋਜ਼ੀ ਰੋਟੀ ਦੀ ਖਾਤਰ ਆਪਣੇ ਮਾਂ ਬਾਪ, ਭੈਣ ਭਾਈ, ਯਾਰ ਦੋਸਤ ਤੇ ਰਿਸ਼ਤੇਦਾਰਾਂ ਨੂੰ ਛੱਡ ਕੇ ਵਿਦੇਸ਼ਾਂ ਦੀ ਧਰਤੀ ’ਤੇ ਜਿੰਦਗੀ ਬਸਰ ਕਰਨ ਵਾਲੇ ਪੰਜਾਬੀਆਂ ਦੀ ਕਹਾਣੀ ਨੂੰ ਬੜੇ ਹੀ ਸੁਚੱਜੇ ਤਰੀਕੇ ਨਾਲ ਬਿਆਨ ਕਰ ਰਿਹਾ ਹੈ ਧਰਤੀ ਨਾਲ ਜੁੜੇ ਪ੍ਰਸਿੱਧ ਗਾਇਕ ਆਰ. ਡੀ. ਸਾਗਰ ਦਾ ਨਵਾਂ ਗੀਤ ‘ਬੈਕ ਟੂ ਪੰਜਾਬ’। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗਾਇਕ ਆਰ. ਡੀ. ਸਾਗਰ ਨੇ ਦੱਸਿਆ ਕਿ ਇਸ ਗੀਤ ਨੂੰ ਸਾਗਰ ਮਿਊਜ਼ਿਕ ਕੰਪਨੀ ਤੇ ਸੱਤਿਆ ਫਿਮਜ਼ ਵਲੋਂ ਮਾਰਕੀਟ ’ਚ ਪੇਸ਼ ਕੀਤਾ ਗਿਆ ਹੈ। ਇਸ ਗੀਤ ਦਾ ਖੂਬਸੂਰਤ ਸੰਗੀਤ ਜੱਸੀ ਮਹਾਲੋਂ ਵਲੋਂ ਤਿਆਰ ਕੀਤਾ ਗਿਆ ਹੈ, ਜਦਕਿ ਇਸ ਗੀਤ ਦੇ ਗਾਇਕ ਤੇ ਪ੍ਰੋਡਿਊਸਰ ਉਹ ਖੁਦ ਹਨ। ਗਾਇਕ ਆਰ. ਡੀ. ਸਾਗਰ ਨੇ ਅੱਗੇ ਦੱਸਿਆ ਕਿ ਇਸ ਗੀਤ ਨੂੰ ਜੱਸਲ ਕਰੀਹੇ ਵਾਲੇ ਨੇ ਕਲਮਬੱਧ ਕੀਤਾ ਹੈ, ਜਦਕਿ ਇਸ ਗੀਤ ਦੇ ਕੋ-ਪ੍ਰੋਡਿਊਸਰ ਜੀਪੀ ਮਮਨ (ਯੂ. ਕੇ) ਤੇ ਰਾਣੀ ਮਮਨ (ਯੂ.ਕੇ) ਹਨ। ਗਾਇਕ ਆਰ. ਡੀ. ਸਾਗਰ ਨੇ ਦੱਸਿਆ ਕਿ ਇਹ ਗੀਤ ਪੰਜਾਬੀਆਂ ਦੇ ਜੀਵਨ ਦੇ ਸ਼ੰਘਰਸ਼ ਦੀ ਅਸਲ ਕਹਾਣੀ ਨੂੰ ਬਿਆਨ ਕਰਦਾ ਹੈ। ਉਨਾਂ ਆਸ ਪ੍ਰਗਟ ਕੀਤੀ ਕਿ ਇਹ ਗੀਤ ਦੇਸ਼-ਵਿਦੇਸ਼ ’ਚ ਵਸਦੇ ਪੰਜਾਬੀਆਂ ਨੂੰ ਬੇਹੱਦ ਹੀ ਪਸੰਦ ਆਵੇਗਾ।