ਪ੍ਰਮੋਟਰ ਅਤੇ ਪ੍ਰੋਡਿਊਸਰ ਬਿੱਲ ਬਸਰਾ ਤੇ ਰਾਜ ਦਦਰਾਲ ਦੀ ਪੇਸ਼ਕਸ਼ ਹੈ ਇਹ ਟਰੈਕ
ਸਰੀ /ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)– ਆਰ ਐਮ ਟੂ ਮਿਊਜਿਕ, ਮੇਲਾ ਇੰਟਰਟੇਨਮੈਂਟ ਕਨੇਡਾ ਤੇ ਗਾਇਕ ਗੀਤਕਾਰ ਰਾਜ ਦਦਰਾਲ ਦੀ ਪੇਸ਼ਕਸ਼ ਵਿੱਚ ਗਾਇਕਾ ਰਾਣੀ ਅਰਮਾਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਤੇ ਆਪਣਾ ਨਵਾਂ ਟਰੈਕ “ਜਲੰਧਰ ਟੂ ਕਾਂਸ਼ੀ” ਲੈ ਕੇ ਹਾਜ਼ਰ ਹੋਈ ਹੈ। ਜਿਸ ਦਾ ਪੋਸਟਰ ਹਾਲ ਹੀ ਵਿੱਚ ਸੋਸ਼ਲ ਸਾਈਟਾਂ ਤੇ ਰਿਲੀਜ਼ ਕੀਤਾ ਗਿਆ ਤੇ ਉਸ ਵਲੋਂ ਸਭ ਸੰਗਤ ਨੂੰ ਜਗਤ ਪਿਤਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਦੀਆਂ ਵਧਾਈਆਂ ਦਿੰਦਿਆਂ ਇਸ ਟਰੈਕ ਨੂੰ ਸੁਣਨ ਦੀ ਅਪੀਲ ਕੀਤੀ ਹੈ। ਇਸ ਟਰੈਕ ਦੇ ਪੇਸ਼ਕਾਰ ਪ੍ਰੋਡਿਊਸਰ ਬਿੱਲ ਬਸਰਾ ਤੇ ਮਿਸ਼ਨਰੀ ਗਾਇਕ ਰਾਜ ਦਦਰਾਲ ਹਨ । ਸੰਗੀਤ ਬੀ ਆਰ ਡਿਮਾਣਾ ਦਾ ਹੈ । ਲਵੇ ਟੀਮ ਨੇ ਇਸਦਾ ਫਿਲਮਾਂਕਣ ਕਰਕੇ ਇਸ ਨੂੰ ਹੋਰ ਵੀ ਖੂਬਸੂਰਤ ਬਣਾਇਆ ਹੈ । ਜੱਸੀ ਆਰਟਸ ਵਲੋਂ ਇਸ ਦਾ ਸ਼ਾਨਦਾਰ ਪੋਸਟਰ ਤਿਆਰ ਕੀਤਾ ਗਿਆ ਹੈ । ਜ਼ਿਕਰਯੋਗ ਹੈ ਕਿ ਰਾਣੀ ਅਰਮਾਨ ਸਤਿਗੁਰਾਂ ਦੇ ਅੱਲਾਹੀ ਮਿਸ਼ਨ ਪੂਰੀ ਸੂਝ ਬੂਝ ਨਾਲ ਸਮਝ ਕੇ ਗਾਉਣ ਵਾਲੀ ਕਲਾਕਾਰਾ ਹੈ। ਜਿਸ ਨੇ ਅਣਗਿਣਤ ਸਟੇਜਾਂ ਤੇ ਆਪਣੀ ਸਟੇਜ ਪਰਫਾਰਮੈਂਸ ਕਰਕੇ ਸਰੋਤਿਆਂ ਦੇ ਦਿਲਾਂ ਦੀ ਨਬਜ ਨੂੰ ਜਾਣਿਆ ਹੈ । ਉਸ ਦੇ ਕੀਤੇ ਗਏ ਗਾਇਕੀ ਉਪਰਾਲੇ ਵਿੱਚ ਉਸ ਦੇ ਗੀਤਾਂ ਨੂੰ ਹਮੇਸ਼ਾ ਸਰੋਤਿਆਂ ਨੇ ਮਾਣ ਸਤਿਕਾਰ ਦੇ ਕੇ ਉਸ ਦਾ ਮਾਣ ਵਧਾਇਆ । “ਜਲੰਧਰ ਟੂ ਕਾਂਸ਼ੀ” ਟਰੈਕ ਨੂੰ ਵੀ ਸੰਗਤ ਇਸੇ ਤਰ੍ਹਾਂ ਮੁਹੱਬਤਾਂ ਦੇ ਕੇ ਨਿਵਾਜੇਗੀ ਸਾਡੀ ਇਹੀ ਤਮੰਨਾ ਹੈ। ਬਿੱਲ ਬਸਰਾ ਅਤੇ ਰਾਜ ਦਦਰਾਲ ਟੀਮ ਦੇ ਉਪਰਾਲੇ ਸਲਾਹੁਣਯੋਗ ਹਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj