ਸਰੀ/ ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)– ਸੋਸ਼ਲ ਮੀਡੀਆ ਤੇ ਆਪਣੇ ਖੁੱਲ੍ਹਕੇ ਵਿਚਾਰ ਪ੍ਰਗਟ ਕਰਨ ਵਾਲੀ ਅਤੇ ਧਾਰਮਿਕ ਸਟੇਜਾਂ ਤੇ ਗੱਜ ਕੇ ਬੋਲਣ ਵਾਲੀ ਗਾਇਕਾ ਪ੍ਰੀਆ ਬੰਗਾ ਆਪਣੇ ਨਵੇਂ ਧਾਰਮਿਕ ਟ੍ਰੈਕ “ਆਪਣੇ ਗੁਰੂ” ਲੈ ਕੇ ਹਾਜ਼ਰ ਹੋਈ ਹੈ । ਜਿਸ ਦਾ ਪੋਸਟਰ ਹਾਲ ਹੀ ਵਿੱਚ ਉਸਨੇ ਸੋਸ਼ਲ ਮੀਡੀਆ ਤੇ ਲਾਂਚ ਕੀਤਾ ਹੈ। ਜਿਸ ਦੀ ਜਾਣਕਾਰੀ ਦਿੰਦਿਆਂ ਉਸ ਵਲੋਂ ਕਿਹਾ ਗਿਆ ਕਿ ਇਸ ਟ੍ਰੈਕ ਨੂੰ ਏ ਜੇ ਮਿਊਜਿਕ ਹਾਲੈਂਡ ਨੇ ਲੌਂਚ ਕੀਤਾ ਹੈ ਅਤੇ ਇਸ ਲਈ ਅਮਰਜੀਤ ਵਿਰਦੀ ਯੂ ਕੇ, ਵਿਜੇ ਮਹਿਮੀ ਪ੍ਰੋਡਿਊਸਰ ,ਸੋਨੂ ਵਿਰਦੀ ਦਾ ਵਿਸ਼ੇਸ਼ ਤੌਰ ਤੇ ਥੈਂਕਸ ਹੈ , ਰੂਪ ਜਗਰੂਪ ਨੇ ਵੀ ਇਸ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇੰਦਰ ਕਲੇਰ ਨੇ ਇਸ ਦੇ ਸ਼ਬਦ ਰੱਚ ਕੇ ਸੰਗਤ ਦੇ ਸਨਮੁੱਖ ਕੀਤਾ ਹੈ। ਮਨਦੀਪ ਸਿੰਘ ਇਸ ਦੇ ਐਡੀਟਰ ਹਨ ਅਤੇ ਵੀਡੀਓ ਡਾਇਰੈਕਟਰ ਵਜੋਂ ਐਨ ਬੀ ਸਾਹਬ ਨੇ ਇਸ ਨੂੰ ਬਿਹਤਰੀਨ ਅੰਦਾਜ਼ ਵਿੱਚ ਫਿਲਮਾਇਆ ਹੈ। ਬੀਟ ਬਰੇਕਰ ਨੇ ਇਸਦਾ ਮਿਊਜਿਕ ਰੈਡੀ ਕਰਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਪਿਤ ਕੀਤਾ ਹੈ । “ਆਪਣੇ ਗੁਰੂ” ਟ੍ਰੈਕ ਦਾ ਸੋਸ਼ਲ ਮੀਡੀਆ ਤੇ ਪੋਸਟਰ ਕ੍ਰਾਂਤੀਕਾਰੀ ਅੰਦਾਜ਼ ਵਿੱਚ ਲਾਂਚ ਕਰ ਦਿੱਤਾ ਗਿਆ ਹੈ। ਗਾਇਕਾ ਪ੍ਰੀਆ ਬੰਗਾ ਦੇ ਉਪਰਾਲੇ ਨੂੰ ਸੰਗਤ ਅਦਬ ਸਤਿਕਾਰ ਨਾਲ ਸਰਵਣ ਕਰੇਗੀ, ਇਹੀ ਸਮੁੱਚੀ ਟੀਮ ਨੂੰ ਆਸ ਹੈ, ਜੈ ਗੁਰਦੇਵ, ਜੈ ਭੀਮ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj