ਸਰੀ/ ਵੈਨਕੂਵਰ,(ਸਮਾਜ ਵੀਕਲੀ) (ਕੁਲਦੀਪ ਚੁੰਬਰ)– ਸੱਤੀ ਖੋਖੇਵਾਲੀਆ ਤੇ ਜੱਸੀ ਬੰਗਾ ਯੂਐਸਏ ਵੀ ਨਿਰਦੇਸ਼ਨਾ ਹੇਠ ਪ੍ਰਸਿੱਧ ਆਵਾਜ਼ ਨੀਲਮ ਜੱਸਲ ਆਪਣੇ ਨਵੇ ਧਾਰਮਿਕ ਸਿੰਗਲ ਟਰੈਕ ਨੂੰ “ਕਾਂਸ਼ੀ ਵਿੱਚ ਰੂਪ ਅਵਤਾਰ ਦਾ” ਟਾਈਟਲ ਹੇਠ ਰਿਲੀਜ਼ ਕਰ ਚੁੱਕੀ ਹੈ। ਜਿਸ ਦਾ ਪੋਸਟਰ ਅਤੇ ਟੀਜ਼ਰ ਸੋਸ਼ਲ ਮੀਡੀਆ ਦੀਆਂ ਵੱਖ ਵੱਖ ਸਾਈਟਾਂ ਤੇ ਪਾ ਦਿੱਤਾ ਗਿਆ । ਇਸ ਸਬੰਧੀ ਸੱਤੀ ਖੋਖੇਵਾਲੀਆ ਪ੍ਰਸਿੱਧ ਗੀਤਕਾਰ ਅਤੇ ਕੰਪਨੀ ਦੇ ਪ੍ਰੋਡਿਊਸਰ ਨੇ ਦੱਸਿਆ ਕਿ ਉਹਨਾਂ ਵੱਲੋਂ ਇਸ ਟਰੈਕ ਨੂੰ ਲਾਂਚ ਕਰ ਦਿੱਤਾ ਗਿਆ ਹੈ ਅਤੇ ਪੰਛੀ ਡੱਲੇਵਾਲੀਆ ਇਸ ਟ੍ਰੈਕ ਦੇ ਕਲਮਕਾਰ ਹਨ । ਜਿਨ੍ਹਾਂ ਨੇ ਇਸ ਗੀਤ ਰਚਨਾ ਰਾਹੀਂ ਸਤਿਗੁਰਾਂ ਦੇ ਅੱਲਾਹੀ ਮਾਣ ਸਤਿਕਾਰ ਨੂੰ ਬਰਕਰਾਰ ਰੱਖਦਿਆਂ ਉਹਨਾਂ ਦੀ ਸਿਫਤ ਵਿੱਚ ਇਸ ਰਚਨਾ ਦਾ ਨਿਰਮਾਣ ਕੀਤਾ। ਜੱਸੀ ਬ੍ਰਦਰਜ਼ ਨੇ ਇਸਦਾ ਸੰਗੀਤ ਤੇ ਸੋਨੂ ਬੈਂਸ ਨੇ ਇਸ ਦਾ ਵੀਡੀਓ ਫ਼ਿਲਮਾਂਕਣ ਕੀਤਾ ਹੈ । ਸਪੈਸ਼ਲ ਤੌਰ ਤੇ ਸੰਤੋਖ ਲਾਲ ਭਾਰਤੀ ਅਤੇ ਐਸ ਕੇ ਪ੍ਰੋਡਕਸ਼ਨ, ਜੱਸੀ ਆਰਟਸ ਦਾ ਗਾਇਕਾ ਨੀਲਮ ਜੱਸਲ ਨੇ ਧੰਨਵਾਦ ਕੀਤਾ ਹੈ , ਜਿਨ੍ਹਾਂ ਦੀ ਬਦੌਲਤ ਉਹ ਇਸ ਵਾਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਆਪਣੀ ਹਾਜਰੀ ਲਗਵਾ ਸਕੀ ਹੈ । ਉਸ ਨੂੰ ਫਖਰ ਹੈ ਕਿ ਓਹ ਸੰਗਤਾਂ ਦੀਆਂ ਖੁਸ਼ੀਆਂ ਵਿੱਚ ਆਪਣੀ ਖੁਸ਼ੀ ਸ਼ੁਮਾਰ ਕਰ ਰਹੀ ਹੈ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj