ਸਰੀ/ ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)– ਪ੍ਰਸਿੱਧ ਫਨਕਾਰ ਜੀਵਨ ਮਾਨ ਜੇ ਐਮ ਪ੍ਰੋਡਕਸ਼ਨ ਦੀ ਪੇਸ਼ਕਸ਼ ਵਿੱਚ ਆਪਣਾ ਨਵਾਂ ਸਿੰਗਲ ਟ੍ਰੈਕ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਪਿਤ ਕਰਨ ਲਈ “ਕਾਂਸ਼ੀ ਵਾਲੇ ਦਾ ਜਨਮ ਦਿਹਾੜਾ” ਟਾਈਟਲ ਹੇਠ ਲੈ ਕੇ ਸੰਗਤ ਦੇ ਰੂਬਰੂ ਹੋਇਆ ਹੈ। ਜਿਸ ਦੀ ਜਾਣਕਾਰੀ ਅਤੇ ਪੋਸਟਰ ਸਾਂਝਾ ਕਰਦਿਆਂ ਉਸ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਨੂੰ ਇਹ ਟ੍ਰੈਕ ਲਾਂਚ ਕਰਕੇ ਬਹੁਤ ਖੁਸ਼ੀ ਹੋਈ ਹੈ, ਅੱਜਕੱਲ ਉਹ ਕਨੇਡਾ ਵਿੱਚ ਪੱਕੇ ਤੌਰ ਤੇ ਰਹਿ ਰਿਹਾ ਹੈ ਅਤੇ ਇਸ ਟਰੈਕ ਨੂੰ ਉਸਨੇ ਕੈਨੇਡਾ ਦੀ ਧਰਤੀ ਤੇ ਹੀ ਲਾਂਚ ਕੀਤਾ ਹੈ । ਜਿਸ ਨੂੰ ਉਸਨੇ ਖੁਦ ਗਾਇਆ ਕੰਪੋਜ ਕੀਤਾ ਹੈ ਅਤੇ ਇਸ ਨੂੰ ਕੁਮਾਰ ਇਟਲੀ ਨੇ ਕਲਮਬੱਧ ਕੀਤਾ ਹੈ । ਨਿਰਮਲ ਕੇ ਦਾ ਸ਼ਾਨਦਾਰ ਮਿਊਜਿਕ ਇਸ ਟਰੈਕ ਦੀ ਸ਼ਾਨ ਨੂੰ ਵਧਾ ਰਿਹਾ ਹੈ । ਜ਼ਿਕਰਯੋਗ ਹੈ ਕਿ ਜੀਵਨ ਮਾਨ ਇੱਕ ਸੰਜੀਦਾ ਤੇ ਸੁਰੀਲਾ ਗਾਇਕ ਜਿਸ ਨੇ ਅਨੇਕਾਂ ਪੰਜਾਬੀ ਗੀਤਾਂ ਨੂੰ ਸਰੋਤਿਆਂ ਨੇ ਮਣਾਂ ਮੂੰਹੀਂ ਮੁਹੱਬਤਾਂ ਦੇ ਕੇ ਨਿਵਾਜਿਆ ‘ਰੂਹ ਤੇਰੀ ਤੇ ਬੁੱਤ ਮਾਹੀ ਦਾ’ ਉਸ ਦਾ ਸੁਪਰ ਡੁਪਰ ਹਿੱਟ ਪੰਜਾਬੀ ਗੀਤ ਹੈ । ਇਸ ਤੋਂ ਇਲਾਵਾ ਉਸ ਨੇ ਸੈਂਕੜੇ ਗੀਤ ਗਾ ਕੇ ਪੰਜਾਬੀ ਮਾਂ ਬੋਲੀ ਸਾਹਿਤ ਸੱਭਿਆਚਾਰ ਦੀ ਸੇਵਾ ਕੀਤੀ ਹੈ ਅਤੇ ਇਸ ਟ੍ਰੈਕ “ਕਾਂਸ਼ੀ ਵਾਲੇ ਦਾ ਜਨਮ ਦਿਹਾੜਾ” ਨਾਲ ਉਹ ਸੰਗਤ ਦਾ ਅਸ਼ੀਰਵਾਦ ਲੈਣ ਲਈ ਹਾਜ਼ਰ ਹੋਇਆ ਹੈ , ਪਰਮਾਤਮਾ ਉਸ ਦੀਆਂ ਆਸਾਂ ਦੇ ਸੱਧਰਾਂ ਨੂੰ ਬੂਰ ਪਾਵੇ । ਆਮੀਨ !
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj