
ਕਨੇਡਾ (ਸਮਾਜ ਵੀਕਲੀ) ਭਾਰਤ ਰਤਨ ਬਾਬਾ ਸਾਹਿਬ ਡਾ. ਬੀ ਆਰ ਅੰਬੇਡਕਰ ਜੀ ਦੇ 135ਵੇਂ ਜਨਮ ਦਿਨ ਨੂੰ ਸਮਰਪਿਤ ਕਰਕੇ ਕੱਢੇ ਜਾ ਰਹੇ ਵੱਖ ਵੱਖ ਗੀਤਾਂ ਦੀ ਕੜੀ ਵਿੱਚ ਗਾਇਕ ਕੁਲਦੀਪ ਚੁੰਬਰ ਵਲੋਂ ਆਪਣਾ ਦੂਸਰਾ ਗੀਤ “ਜੈ ਭੀਮ ਆਖਣਾ” ਟਾਈਟਲ ਹੇਠ ਤਾਜ ਇੰਟਰਟੇਨਮੈਂਟ ਕੰਪਨੀ ਤੇ ਰੱਤੂ ਰੰਧਾਵਾ ਦੀ ਪੇਸ਼ਕਸ਼ ਵਿੱਚ ਰਿਲੀਜ ਕੀਤਾ ਹੈ। ਜਿਸ ਨੂੰ ਸਰੋਤਿਆਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ ਤੇ ਵੱਖ ਵੱਖ ਸੋਸ਼ਲ ਸਾਈਟਾਂ ਤੇ ਇਸ ਗੀਤ ਨੂੰ ਲਾਂਚ ਕਰਨ ਉਪਰੰਤ ਹੀ ਇਹ ਗੀਤ ਚਰਚਾ ਵਿੱਚ ਆ ਗਿਆ। ਇਸ ਗੀਤ ਦੇ ਪੇਸ਼ਕਾਰ ਅਤੇ ਲੇਖਕ ਰੱਤੂ ਰੰਧਾਵਾ ਨੇ ਦੱਸਿਆ ਕਿ ਗਾਇਕ ਕੁਲਦੀਪ ਚੁੰਬਰ ਵਲੋਂ ਇਸ ਵਾਰ ਭਾਰਤ ਰਤਨ ਬਾਬਾ ਸਾਹਿਬ ਡਾ. ਬੀ ਆਰ ਅੰਬੇਡਕਰ ਜੀ ਦੇ ਜੀਵਨ ਇਤਿਹਾਸ ਨਾਲ ਸੰਬੰਧਿਤ ਚਾਰ ਰਚਨਾਵਾਂ ਤਿਆਰ ਕੀਤੀਆਂ ਹਨ। ਜਿਨ੍ਹਾਂ ਨੂੰ ਟਰਨ ਬਾਈ ਟਰਨ ਉਹ ਰਿਲੀਜ਼ ਕਰ ਰਹੇ ਹਨ । ਉਹਨਾਂ ਦਾ ਕਹਿਣਾ ਹੈ ਕਿ ਸਾਡੇ ਰਹਿਬਰਾਂ ਨੇ ਜੋ ਸਾਨੂੰ ਸੰਵਿਧਾਨਿਕ ਹੱਕ ਅਤੇ ਜੀਵਨ ਪੱਧਰ ਬਖਸ਼ਿਸ਼ ਕੀਤਾ ਹੈ ਉਹ ਸਾਨੂੰ ਕਿਤੋਂ ਵੀ ਨਹੀਂ ਮਿਲਿਆ । ਇਸ ਲਈ ਅਸੀਂ ਉਹਨਾਂ ਦੇ ਜੱਸ ਦਾ ਗਾਇਨ ਕਰ ਰਹੇ ਹਾਂ ਤੇ ਸਮਾਜ ਵਿੱਚ ਉਹਨਾਂ ਦੇ ਪਾਏ ਹੋਏ ਪੂਰਨਿਆਂ ਨੂੰ ਅੱਗੇ ਤੋਰ ਰਹੇ ਹਾਂ । ਸਾਡਾ ਇਖ਼ਲਾਕੀ ਫਰਜ਼ ਬਣਦਾ ਹੈ ਕਿ ਅਸੀਂ ਆਪਣੀ ਰਹਿਬਰਾਂ ਦੇ ਕ੍ਰਾਂਤੀਕਾਰੀ ਮਿਸ਼ਨ ਨੂੰ ਆਪਣੇ ਬੋਲਾਂ ਰਾਹੀਂ ਸਮਾਜ ਵਿੱਚ ਪ੍ਰਚਾਰਦੇ ਰਹੀਏ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪਤਾ ਲੱਗ ਸਕੇ ਕਿ ਸਾਡੇ ਰਹਿਬਰਾਂ ਨੇ ਸਾਡੀ ਖ਼ਾਤਰ ਕੀ ਕੀ ਕੁਰਬਾਨੀਆਂ ਕੀਤੀਆਂ ਹਨ । ਸੋਸ਼ਲ ਮੀਡੀਆ ਪਲੇਟਫਾਰਮ ਤੇ ਇਹ ਗੀਤ ਦਾ ਆਡੀਓ ਤੇ ਵੀਡੀਓ ਲਾਂਚ ਕਰ ਦਿੱਤਾ ਗਿਆ ਹੈ ।
https://play.google.com/store/apps/details?id=in.yourhost.samajweekly



