ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੀਤ ਪ੍ਰੋਡਿਊਸਰ ਬਿੱਲ ਬਸਰਾ ਜੀ ਕੈਨੇਡਾ ਅਤੇ ਰਾਜ ਦਦਰਾਲ ਜੀ ਦੀ ਕੰਪਨੀ ਆਰ ਐਮ 2 ਅਤੇ ਮੇਲਾ ਏਨਟਰਟੇਨਮੇਂਟ ਦੁਆਰਾ ਪੰਜਾਬੀ ਗਾਇਕ ਕਿ੍ਸ਼ਨ ਹੀਉਂ ਦਾ ਸਿੰਗਲ ਟਰੈਕ ‘ਤੇਰੀ ਕਿਰਪਾ ਗੁਰੂ ਜੀ’ ਸਾਰੀਆਂ ਸ਼ੋਸ਼ਲ ਮੀਡੀਆ ਸਾਈਟਾਂ ਉੱਤੇ ਵੱਡੇ ਪੱਧਰ ਤੇ ਰਿਲੀਜ਼ ਕੀਤਾ ਗਿਆ। ਇਸ ਗੀਤ ਨੂੰ ਗੀਤਕਾਰ ਬਿੰਦਾ ਝਿੰਗੜਾਂ ਦੁਆਰਾ ਲਿਖਿਆ ਗਿਆ ਹੈ। ਸੰਗੀਤ ਯਾਰਉਂਕਾਰ ਦੁਆਰਾ ਅਤੇ ਵੀਡੀਓ ਰਾਮ ਚੋਪੜਾ ਜੀ ਦੁਆਰਾ ਤਿਆਰ ਕੀਤੀ ਗਈ ਹੈ। ਗੀਤ ਨੂੰ ਤਿਆਰ ਕਰਨ ਲਈ ਵਿਸ਼ੇਸ਼ ਸਹਿਯੋਗ ਰਾਜ ਮਨਰਾਜ ਜੀ ਵਲੋਂ ਦਿੱਤਾ ਗਿਆ। ਉਮੀਦ ਕਰਦੇ ਹਾਂ ਕਿ ਗਾਇਕ ਕਿ੍ਸ਼ਨ ਹੀਉਂ ਵਲੋਂ ਗਾਏ ਇਸ ਗੀਤ ਨੂੰ ਤੁਹਾਡੇ ਵਲੋਂ ਬਹੁਤ ਹੀ ਭਰਪੂਰ ਹੁੰਗਾਰਾ ਮਿਲੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj