ਗਾਇਕ ਕਮਲ ਖਾਨ ਦਾ ਧਾਰਮਿਕ ਟਰੈਕ “ਗੁਰੂ ਦੇ ਲਾਲ” 16 ਨੂੰ ਹੋਵੇਗਾ ਰਿਲੀਜ਼ – ਸੱਤੀ ਖੋਖੇਵਾਲੀਆ

ਕਨੇਡਾ/ ਵੈਨਕੂਵਰ (ਕੁਲਦੀਪ ਚੁੰਬਰ)- ਵਿਸ਼ਵ ਪ੍ਰਸਿੱਧ ਫਨਕਾਰ ਸੁਰੀਲੀ ਸੁਰ ਦਾ ਮਾਲਕ ਗਾਇਕ ਕਮਲ ਖਾਨ ਦਾ ਨਵਾਂ ਧਾਰਮਿਕ ਟਰੈਕ “ਗੁਰੂ ਦੇ ਲਾਲ” 16 ਦਸੰਬਰ ਨੂੰ ਹਿੱਟ ਫੈਕਟਰੀ ਦੀ ਪੇਸ਼ਕਸ਼ ਹੇਠ ਰਿਲੀਜ਼ ਕੀਤਾ ਜਾ ਰਿਹਾ ਹੈ । ਇਹ ਜਾਣਕਾਰੀ ਦਿੰਦਿਆਂ ਪ੍ਰਸਿੱਧ ਗੀਤਕਾਰ ਸੱਤੀ ਖੋਖੇਵਾਲੀਆਂ ਨੇ ਦੱਸਿਆ ਕਿ ਇਸ ਧਾਰਮਿਕ ਰਚਨਾ ਨੂੰ ਉਸ ਦੀ ਕਲਮ ਨੇ ਛੋਟੇ ਸਾਹਿਬਜਾਦਿਆਂ ਦੀ ਮਹਾਨ ਸ਼ਹੀਦੀ ਨੂੰ ਸਮਰਪਿਤ ਕਰਕੇ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਹਨ ਅਤੇ ਇਸ ਨੂੰ ਸੁਰੀਲੀ ਸੁਰ ਕਮਲ ਖਾਨ ਨੇ ਆਪਣੀਆਂ ਆਵਾਜ਼ ਦੇ ਕੇ ਆਪਣੀ ਸ਼ਰਧਾ ਅਕੀਦਤ ਭੇਟ ਕੀਤੀ ਹੈ । ਉਹਨਾ ਦੱਸਿਆ ਕਿ ਇਸ ਧਾਰਮਿਕ ਰਚਨਾ ਦਾ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ । ਇਸ ਦਾ ਸੰਗੀਤ ਅਰਪਨ ਬਾਵਾ ਨੇ ਤਿਆਰ ਕੀਤਾ ਹੈ ਜਦਕਿ ਇਸਦਾ ਵੀਡੀਓ ਦੀਪਕ ਕਸ਼ਅਪ ਵਲੋਂ ਧਾਰਮਿਕ ਲੋਕੇਸ਼ਨਾਂ ਤੇ  ਬਣਾਇਆ ਗਿਆ ਹੈ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੰਤ ਨਿਰੰਕਾਰੀ ਸਤਿਸੰਗ ਭਵਨ ਨਕੋਦਰ ਵਿਖੇ ਵਿਸ਼ਾਲ ਸਤਿਸੰਗ ਦਾ ਆਯੋਜਨ ਕੀਤਾ ਗਿਆ ।
Next articleਗਾਇਕੀ ਦਾ ਸੁਰੀਲਾ ਹਸਤਾਖ਼ਰ -ਲੋਕ ਗਾਇਕ ਕੁਲਵਿੰਦਰ ਕਿੰਦਾ