*ਵੱਖ ਵੱਖ ਸ਼ੋਸ਼ਲ ਮੀਡੀਆ ਸਾਈਟਸ ’ਤੇ ਗੀਤ ਨੂੰ ਕੀਤਾ ਜਾ ਰਿਹੈ ਬੇਹੱਦ ਪਸੰਦ*
ਜਲੰਧਰ, ਫਿਲੌਰ, ਅੱਪਰਾ (ਜੱਸੀ)-ਗਾਇਕ ਜਸਪਾਲ ਸੰਧੂ ਦੇ ਧਾਰਮਿਕ ਗੀਤ ‘ਜੋ ਬੋਲੇ ਸੋ ਨਿਰਭੈ’ ਨੂੰ ਦੇਸ਼ ਵਿਦੇਸ਼ ’ਚ ਵਸਦੀਆਂ ਸਰੀ ਗੁਰੂ ਰਵਿਦਾਸ ਜੀ ਨਾਮਲੇਵਾਂ ਸੰਗਤਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਾ ਹੈ। ਇਸ ਸੰਬੰਧ ’ਚ ਗਾਇਕ ਜਸਪਾਲ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਧਾਰਮਿਕ ਗੀਤ ਨੂੰ ਰਾਜਨ ਸ਼ੇਖੂਪੁਰੀਆ ਤੇ ਤਰਟੀਨ ਰਿਕਾਰਡਜ਼ ਵਲੋਂ ਮਾਰਕੀਟ ’ਚ ਪੇਸ਼ ਕੀਤਾ ਗਿਆ ਹੈ। ਇਸ ਗੀਤ ਦੇ ਖੂਬਸੂਰਤ ਬੋਲਾਂ ਨੂੰ ਸੋਡੀ ਮੰਡੇਰ ਨੇ ਕਲਮਬੱਧ ਕੀਤਾ ਹੈ, ਜਦਕਿ ਇਸ ਗੀਤ ਨੂੰ ਸੰਗੀਤ ਨੌਜਵਾਨ ਸੰਗੀਤਕਾਰ ਧਰਮਿੰਦਰ ਮਸਾਣੀ ਨੇ ਖੂਬਸੂਰਤ ਧੁਨਾਂ ’ਚ ਪਿਰੋਇਆ ਹੈ। ਇਸ ਗੀਤ ਦਾ ਵੀਡੀਓ ਐੱਮ. ਜੇ ਆਰ. ਜੀ ਨੇ ਤਿਆਰ ਕੀਤਾ ਹੈ, ਜਦਕਿ ਇਸ ਗੀਤ ਦੇ ਸਹਾਇਕ ਡਾਇਰੈਕਟਰ ਕਮਲ ਮਹਿਰਾ ਤੇ ਡਾਇਰੈਕਟਰ ਤੇ ਐਡੀਟਰ ਰੋਹਿਤ ਗਹਿਲੋਤ ਹਨ। ਇਸ ਗੀਤ ਦੇ ਪਬਲੀਸਿਟੀ ਡਿਜਾਇਨ ਸਾਹਿਲ ਮਹਿਰਾ ਹਨ। ਇਸ ਗੀਤ ਨੂੰ ਵੱਖ ਵੱਖ ਸ਼ੋਸ਼ਲ ਮੀਡੀਆ ਸਾਈਟਸ ’ਤੇ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਇਸ ਮੌਕੇ ਗਾਇਕ ਜਸਪਾਲ ਸੰਧੂ ਨੇ ਇਸ ਗੀਤ ਲਈ ਸ੍ਰੀ ਗੁਰਮੇਲ ਮਹੇ (ਯੂ. ਐੱਸ. ਏ) ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਆਸ ਪ੍ਰਗਟ ਕੀਤੀ ਕਿ ਆਉਣ ਵਾਲੇ ਦਿਨਾਂ ’ਚ ਵੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਇਸ ਗੀਤ ਨੂੰ ਹੋਰ ਵੱਧ ਚੜ ਕੇ ਪਿਆਰ ਬਖਸ਼ਿਸ਼ ਕਰਨਗੀਆਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly