ਹੁਸ਼ਿਆਰਪੁਰ (ਕੁਲਦੀਪ ਚੁੰਬਰ) (ਸਮਾਜ ਵੀਕਲੀ)- ਸਪੀਡ ਰਿਕਾਰਡਸ ਦੀ ਸੰਚਾਲਨਾ ਹੇਠ ਨੌਜਵਾਨ ਗਾਇਕ ਜੱਸ ਇੰਦਰ ਨੇ ਆਪਣੇ ਨਵੇਂ ਟਰੈਕ “ਤੇਰੀ ਯਾਦ ਸੋਹਣੀਏ ਆਉਂਦੀ ” ਨਾਲ ਸਰੋਤਿਆਂ ਦੀ ਕਚਹਿਰੀ ਵਿੱਚ ਦਸਤਕ ਦਿੱਤੀ ਹੈ । ਇਸ ਟਰੈਕ ਦੇ ਮਿਊਜ਼ਿਕ ਡਾਇਰੈਕਟਰ ਰਾਜ ਕੁਮਾਰ (ਕ੍ਰਿਕਨਬੀਟਸ ਹੁਸ਼ਿਆਰਪੁਰ ਨੇ ਇਸ ਟਰੈਕ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਾਇਕ ਜੱਸ ਇੰਦਰ ਸੰਜੀਦਾ ਗਾਇਕੀ ਨਾਲ ਭਰਪੂਰ ਕਲਾਕਾਰ ਹੈ ਜੋ ਹਰ ਤਰ੍ਹਾਂ ਦੀ ਗਾਇਕੀ ਨੂੰ ਗਾਉਣ ਵਿਚ ਸਮਰੱਥ ਹੈ ।
ਇਸ ਟਰੈਕ ਦੇ ਗੀਤਕਾਰ ਅਤੇ ਕੰਪੋਜ਼ਰ ਕੁਮਾਰ ਵਿਨੋਦ ਹਨ । ਇਸ ਟਰੈਕ ਨੂੰ ਸਪੀਡ ਰਿਕਾਰਡਜ਼ ਨੇ ਸ਼ਾਨਦਾਰ ਢੰਗ ਨਾਲ ਰਿਲੀਜ਼ ਕੀਤਾ ਹੈ ਜੋ ਵੱਖ ਵੱਖ ਸੋਸ਼ਲ ਸਾਈਟਾਂ ਤੇ ਆਪਣੀ ਖ਼ੂਬ ਪਬਲੀਸਿਟੀ ਕਰਵਾ ਰਿਹਾ ਹੈ । ਹਰਮੇਸ਼ ਸਾਹਿਲ ਦੀ ਟੀਮ ਵੱਲੋਂ ਇਸ ਟਰੈਕ ਦਾ ਖ਼ੂਬਸੂਰਤ ਵੀਡਿਓ ਫਿਲਮਾਂਕਣ ਕੀਤਾ ਗਿਆ ਹੈ ਗਿਆ ਹੈ ਜੋ ਯੂਟਿਊਬ ਮਾਧਿਅਮ ਦੇ ਰਾਹੀਂ ਵੱਖ ਵੱਖ ਚੈਨਲਾਂ ਤੇ ਪ੍ਰਮੋਸ਼ਨ ਹਿੱਤ ਲਾਂਚ ਕਰ ਦਿੱਤਾ ਗਿਆ। ਜਿਸ ਨੂੰ ਸਰੋਤਿਆਂ ਵੱਲੋਂ ਭਰਵਾਂ ਪਿਆਰ ਮਿਲ ਰਿਹਾ ਹੈ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly