ਸਰੀ /ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)- ਸੰਗੀਤ ਜਗਤ ਦੇ ਅਲਬੇਲੇ ਦੌਰ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੀ ਸੁਰੀਲੀ ਸੁਰ ਨੌਜਵਾਨ ਗਾਇਕ ਜਰਨੈਲ ਸੋਨੀ ਨੇ ਹਾਲ ਹੀ ਵਿੱਚ ਆਪਣਾ ਇੱਕ ਸਿੰਗਲ ਟ੍ਰੈਕ ਮਾਪਿਆਂ ਦੇ ਅਸ਼ੀਰਵਾਦ ਨੂੰ ਪ੍ਰਾਪਤ ਕਰਦਿਆਂ “ਬਾਪੂ” ਟਾਈਟਲ ਹੇਠ ਐਚ ਐਮ ਇੰਟਰਨੈਸ਼ਨਲ ਕੰਪਨੀ ਦੀ ਦੇਖਰੇਖ ਹੇਠ ਰਿਲੀਜ ਕੀਤਾ ਹੈ । ਜਿਸ ਨੂੰ ਸਰੋਤਿਆਂ ਨੇ ਸੁਣ ਕੇ ਬਹੁਤ ਸਰਾਹਿਆ ਤੇ ਗਾਇਕ ਜਰਨੈਲ ਸੋਨੀ ਦੀ ਆਵਾਜ਼ ਸੁਰ ਨੂੰ ਆਪਣਾ ਅਸ਼ੀਰਵਾਦ ਦੇ ਕੇ ਨਿਵਾਜਿਆ । ਇਸ ਟ੍ਰੈਕ ਬਾਪੂ ਨੂੰ ਗੀਤਕਾਰ ਅਤੇ ਨਿਰਮਾਤਾ ਗੁਰਮਿੰਦਰ ਕੈਂਡੋਵਾਲ, ਹਰਜੀਤ ਸਿੰਘ ਮਠਾਰੂ ਚੇਅਰਮੈਨ ਐਚ ਐਮ ਇੰਟਰਨੈਸ਼ਨਲ, ਹਰਪਾਲ ਸਿੰਘ ਕਨੇਡਾ, ਸਤਬੀਰ ਬਾਂਡਾ ਸੁਰਿੰਦਰ ਤਲਵੰਡੀ, ਜਸਵਿੰਦਰ ਕਲਸੀ, ਗੁਰਵੀਰ ਲਹਿਰੀ ਅਤੇ ਹੋਰ ਸਾਥੀਆਂ ਨੇ ਜਰਨੈਲ ਸੋਨੀ ਦੀ ਗਾਇਕੀ ਨੂੰ ਹੱਲਾਸ਼ੇਰੀ ਦੇ ਕੇ ਉਸ ਦਾ ਇਹ ਇਹ ਟ੍ਰੈਕ ਰਿਲੀਜ਼ ਕਰਵਾਇਆ। ਜਿਸ ਨੂੰ ਵਿਸ਼ਵ ਭਰ ਤੋਂ ਕਾਮਯਾਬੀ ਦੇ ਸੰਕੇਤ ਮਿਲੇ। ਇਸ ਟ੍ਰੈਕ ਸਬੰਧੀ ਗਾਇਕ ਜਰਨੈਲ ਸੋਨੀ ਨੇ ਦੱਸਿਆ ਕਿ ਪ੍ਰਸਿੱਧ ਕਮੇਡੀਅਨ ਤਾਇਆ ਟੱਲੀ ਰਾਮ ਨੇ ਇਸ ਟਰੈਕ ਬਾਪੂ ਦੇ ਖੂਬਸੂਰਤ ਬੋਲਾਂ ਨੂੰ ਰਚਿਆ ਹੈ ਤੇ ਇਸ ਨੂੰ ਮਨੀ ਮਿਊਜਿਕ ਵਲੋਂ ਸੰਗੀਤਕ ਧੁੰਨਾਂ ਪ੍ਰਦਾਨ ਕਰਵਾਈਆਂ ਗਈਆਂ ਹਨ ਅਤੇ ਇਸ ਦੇ ਵੀਡੀਓ ਨਿਰਦੇਸ਼ਕ ਰਵੀ ਬਾਹਲਾ ਹਨ । ਜ਼ਿਕਰਯੋਗ ਹੈ ਕਿ ਜਰਨੈਲ ਸੋਨੀ ਸਮੇਂ ਸਮੇਂ ਆਪਣੇ ਧਾਰਮਿਕ ਅਤੇ ਪੰਜਾਬੀ ਗੀਤ ਸਰੋਤਿਆਂ ਦੀ ਝੋਲੀ ਪਾਉਂਦਾ ਰਹਿੰਦਾ ਹੈ ਅਤੇ ਉਸ ਦੀ ਹਾਜ਼ਰੀ ਹਮੇਸ਼ਾ ਹੀ ਸਰੋਤਿਆਂ ਵਿੱਚ ਲਾਜਵਾਬ ਪੱਧਰ ਦੀ ਲੱਗਦੀ ਹੈ। ਆਸ ਹੈ ਇਸ ਸੁਰੀਲੀ ਸੁਰ ਨੂੰ ਸਰੋਤੇ ਪ੍ਰਵਾਨ ਕਰਦੇ ਰਹਿਣਗੇ ਤੇ ਇਹ ਗਾਇਕ ਪੰਜਾਬੀ ਸੰਗੀਤ ਜਗਤ ਵਿੱਚ ਆਪਣੇ ਪੋਲੇ ਪੋਲੇ ਕਦਮਾਂ ਨਾਲ ਕਾਮਯਾਬੀ ਦੀ ਮੰਜ਼ਿਲ ਵੱਲ ਵਧਦਾ ਰਹੇਗਾ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj