HOME ਗਾਇਕਾ ਬੱਬਲੀ ਵਿਰਦੀ ਨੇ ਵੀ ਆਪਣੇ ਟ੍ਰੈਕ “ਫੌਜ ਰਵਿਦਾਸੀਆਂ ਦੀ” ਰਾਹੀਂ ਕੀਤੀ...

ਗਾਇਕਾ ਬੱਬਲੀ ਵਿਰਦੀ ਨੇ ਵੀ ਆਪਣੇ ਟ੍ਰੈਕ “ਫੌਜ ਰਵਿਦਾਸੀਆਂ ਦੀ” ਰਾਹੀਂ ਕੀਤੀ ਆਪਣੀ ਆਵਾਜ਼ ਬੁਲੰਦ

ਸਰੀ /ਵੈਨਕੂਵਰ  (ਸਮਾਜ ਵੀਕਲੀ)  (ਕੁਲਦੀਪ ਚੁੰਬਰ)– ਮਿਸ਼ਨ ਦੀਆਂ ਸਟੇਜਾਂ ਤੇ ਆਪਣੀ ਦਮਦਾਰ ਆਵਾਜ਼ ਨਾਲ ਮਿਸ਼ਨਰੀ ਗੀਤਾਂ ਦੀ ਹਾਜ਼ਰੀ ਭਰਨ ਵਾਲੀ ਗਾਇਕਾ ਬੱਬਲੀ ਵਿਰਦੀ ਨੇ ਵੀ ਆਪਣਾ ਸਿੰਗਲ ਟ੍ਰੈਕ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਤੇ ਰਿਲੀਜ਼ ਕਰਦਿਆਂ ਆਪਣੀ ਆਵਾਜ਼ ਨੂੰ ਬੁਲੰਦ ਕੀਤਾ ਹੈ। “ਫੌਜ ਰਵਿਦਾਸੀਆਂ ਦੀ” ਇਸ ਟ੍ਰੈਕ ਦਾ ਟਾਈਟਲ ਰੱਖਿਆ ਗਿਆ ਹੈ ਜੋ ਆਪਣੇ ਆਪ ਵਿੱਚ ਸਾਂਝੀਵਾਲਤਾ ਅਤੇ ਬਹੁਮਤ ਦਾ ਸੰਦੇਸ਼ ਦਿੰਦਾ ਹੈ। ਇਸ ਰਚਨਾ ਨੂੰ ਪਾਲ ਅੱਟੀ ਵਾਲਾ ਨੇ ਕਲਮਬੱਧ ਕੀਤਾ ਹੈ ਤੇ ਜੱਸੀ ਨਿਹਾਲੂਵਾਲ ਨੇ ਇਸਦਾ ਸੰਗੀਤ ਤਿਆਰ ਕਰਕੇ ਇਸ ਨੂੰ ਤਰੁੰਨਮ ਦਾ ਰੰਗ ਦਿੱਤਾ ਹੈ। ਬਲਵੀਰ  ਨਿਹਾਲੂਵਾਲ ਨੇ ਇਸ ਦਾ ਧਾਰਮਿਕ ਰਵਾਇਤੀ ਅੰਦਾਜ਼ ਵਿੱਚ ਫਿਲਮਾਂਕਣ ਕੀਤਾ ਹੈ, ਜੋ ਰਵਿਦਾਸੀਆ ਸਮਾਜ ਦੀ ਚੜ੍ਹਦੀ ਕਲਾ ਦਾ ਪ੍ਰਮਾਣ ਹੈ। ਹਰਮੇਸ਼ ਮਹਿਮੀ ਯੂਕੇ ਵਾਲਿਆਂ ਦੀ ਅਤੇ ਸਵ. ਵੈਦ ਹਰੀ ਸਿੰਘ ਦੇ ਆਸ਼ੀਰਵਾਦ ਨਾਲ ਮਾਹੀ ਵੇ ਮਿਊਜਿਕ ਵਲੋਂ ਇਸ ਟ੍ਰੈਕ ਦਾ ਪੋਸਟਰ ਸੋਸ਼ਲ ਮੀਡੀਆ ਦੇ ਲਾਂਚ ਕੀਤਾ ਗਿਆ ਹੈ । ਜਲਦ ਹੀ ਇਹ ਟ੍ਰੈਕ ਸੰਗਤ ਦੇ ਰੂਬਰੂ ਕਰ ਦਿੱਤਾ ਜਾਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਗਾਇਕ ਜਰਨੈਲ ਸੋਨੀ ਦੇ ਟ੍ਰੈਕ “ਬਾਪੂ” ਨੂੰ ਸਰੋਤਿਆਂ ਨੇ ਕੀਤਾ ਖੂਬ ਪਸੰਦ
Next articleਸਤਿਗੁਰਾਂ ਦੇ ਮਿਸ਼ਨ ਲਈ ਕਰਦੇ ਰਹਾਂਗੇ ਸਾਰਥਿਕ ਯਤਨ – ਕੌਲ ਬ੍ਰਦਰਜ਼ ਯੂਐਸਏ