ਗਾਇਕ ਦਲਜੀਤ ਹੰਸ ਦਾ ਸਿੰਗਲ ਟਰੈਕ ‘ਬੇਕਸੂਰ’ ਅੱਜ ਹੋਵੇਗਾ ਰਿਲੀਜ਼ – ਕੁਲਵਿੰਦਰ ਨਈਅਰ

ਜਲੰਧਰ , (ਕੁਲਦੀਪ ਚੁੰਬਰ) (ਸਮਾਜ ਵੀਕਲੀ) – ਅਨੇਕਾਂ ਸਿੰਗਲ ਟਰੈਕਸ ਨਾਲ ਆਪਣੀ ਪਛਾਣ ਬਨਾਉਣ ਵਾਲਾ ਗਾਇਕ ਦਲਜੀਤ ਹੰਸ ਦਾ ਨਵਾਂ ਸਿੰਗਲ ਟਰੈਕ “ਬੇਕਸੂਰ” ਅੱਜ ਡੀ-ਟਿਊਨ ਰਿਕਾਰਡਸ ਵਲੋਂ ਰਿਲੀਜ਼ ਕੀਤਾ ਜਾ ਰਿਹਾ ਹੈ । ਜਿਸ ਦੀ ਜਾਣਕਾਰੀ ਦਿੰਦਿਆਂ ਸ਼੍ਰੀ ਕੁਲਵਿੰਦਰ ਨਈਅਰ ਨੇ ਦੱਸਿਆ ਕਿ ‘ਬੇਕਸੂਰ ‘ ਗੀਤ ਪ੍ਰਸਿੱਧ ਗੀਤਕਾਰ ਹਰਜਿੰਦਰ ਬੱਲ ਦਾ ਲਿਖਿਆ ਹੈ ਤੇ ਮਿਊਜ਼ਿਕ ਤਾਰੀ ਬੀਟ ਬ੍ਰੇਕਰ ਵਲੋਂ ਤਿਆਰ ਕੀਤਾ ਗਿਆ ਹੈ । ਇਸ ਸਿੰਗਲ ਟਰੈਕ ਦਾ ਸ਼ਾਨਦਾਰ ਵੀਡੀਓ ਨਾਕਾਸ਼ ਚਿੱਤੇਵਾਣੀ ਵਲੋਂ ਸ਼ੂਟ ਕੀਤਾ ਗਿਆ ਹੈ । ਜਿਸ ਵਿਚ ਅਦਾਕਾਰਾ ਡਿੰਪਲ ਕਮਲ ਦੀ ਬਾਕਮਾਲ ਅਦਾਕਾਰੀ ਹੈ, ਜੋ ਕਿ ਯੂ ਟਿਊਬ ਦੇ ਨਾਲ ਨਾਲ ਪੰਜਾਬੀ ਚੈੱਨਲ ਤੇ ਵੀ ਚਲਾਇਆ ਜਾਵੇਗਾ ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੋਕ ਗਾਇਕ ਰਮਨ ਪੰਨੂ ਦੇ ਨਵੇਂ ਗੀਤ ਸਾਵਨ ਦੀਆਂ ਤਿਆਰੀਆਂ ਜ਼ੋਰਾਂ ਤੇ
Next articleਸਾਬਕਾ ਡੀਜੀਪੀ ਸੁਮੇਧ ਸੈਣੀ ਗ੍ਰਿਫ਼ਤਾਰ