ਸੋਸ਼ਲ ਮੀਡੀਆ ਤੇ ਪਿਛਲੇ ਦੋ ਦਿਨਾਂ ਵਿੱਚ ਲਗਪਗ ਪੰਜ ਲੱਖ ਦੇ ਕਰੀਬ ਲੋਕਾਂ ਨੇ ਦੇਖਿਆ ਤੇ ਸੁਣਿਆ ਮਰਜਾਣੀ ਗੀਤ
ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਪੰਜਾਬੀ ਸੰਗੀਤ ਦੀ ਦੁਨੀਆਂ ਵਿੱਚ ਆਪਣੀ ਨਿਵੇਕਲੀ ਜਗ੍ਹਾ ਬਣਾ ਚੁੱਕੇ ਜ਼ਿਲ੍ਹਾ ਫਿਰੋਜ਼ਪੁਰ ਦੇ ਹਲਕਾ ਗੁਰੂ ਹਰਸਹਾਏ ਦੇ ਪਿੰਡ ਚੱਕ ਮਹੰਤਾਂ ਵਾਲਾ ਦੇ ਦਿਲਖੁਸ਼ ਥਿੰਦ ਨੇ ਪੰਜਾਬੀ ਗਾਇਕੀ ਅਦਾਕਾਰੀ ਅਤੇ ਸੰਗੀਤਕਾਰੀ ਵਿੱਚ ਆਪਣੀ ਵਿਲੱਖਣ ਪਛਾਣ ਬਣਾ ਕੇ ਆਪਣੇ ਇਲਾਕੇ ਅਤੇ ਪੰਜਾਬ ਦਾ ਨਾਂ ਦੁਨੀਆਂ ਭਰ ਵਿਚ ਚਮਕਾਇਆ ਹੈ। ਦਿਲਖੁਸ਼ ਥਿੰਦ ਨੇ ਪੰਜਾਬੀ ਫ਼ਿਲਮਾਂ ਵਿੱਚ ਹਰਭਜਨ ਮਾਨ ਵਰਗੇ ਕਲਾਕਾਰਾਂ ਨਾਲ ਕੰਮ ਕਰਕੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ। ਦੋ ਸਾਲ ਪਹਿਲਾਂ ਦਿਲਖੁਸ਼ ਨੂੰ ਮਿਊਜ਼ਿਕ ਡਾਇਰੈਕਟਰ ਦੇ ਤੌਰ ਤੇ ਕੈਨੇਡਾ ਦੀ ਪਾਰਲੀਮੈਂਟ ਵਿਚ ਉਥੋਂ ਦੇ ਪ੍ਰਧਾਨ ਮੰਤਰੀ ਵੱਲੋਂ ਵੀ ਸਨਮਾਨਿਤ ਕੀਤਾ ਗਿਆ ਤੇ ਹੁਣ ਫਿਰ ਦਿਲਖੁਸ਼ ਥਿੰਦ ਆਪਣੇ ਸੁਪਰਹਿੱਟ ਗੀਤ ਮਰਜਾਣੀ ਨਾਲ ਪੂਰਾ ਚਰਚਾ ਵਿੱਚ ਹੈ।
ਇਸ ਗੀਤ ਨੂੰ ਪਿਛਲੇ ਦੋ ਦਿਨਾਂ ਵਿੱਚ ਲਗਪਗ ਪੰਜ ਲੱਖ ਦੇ ਕਰੀਬ ਲੋਕਾਂ ਨੇ ਦੇਖਿਆ ਹੈ ਤੇ ਇੰਸਟਾਗ੍ਰਾਮ, ਮੌਜ਼ ਤੇ ਕਈ ਹੋਰ ਐਪਸ ਤੇ ਲੋਕ ਵੀਡਿਓ ਬਣਾ ਬਣਾ ਪਾ ਰਹੇ ਹਨ। ਦਿਲਖੁਸ਼ ਥਿੰਦ ਪੰਜਾਬੀ ਇੰਡਸਟਰੀ ਨੂੰ ਪਹਿਲੇ ਵੀ ਅੰਮ੍ਰਿਤਸਰ ਲਾਹੌਰ ਮਾਂ ਅਤੇ ਰੱਬ ਤੇ ਵਫ਼ਾਵਾਂ ਵਰਗੇ ਸੁਪਰਹਿੱਟ ਗੀਤ ਦੇ ਚੁੱਕੇ ਹਨ। 4 ਹਜ਼ਾਰ ਤੋਂ ਵੱਧ ਗੀਤਾਂ ਨੂੰ ਵੱਖ ਵੱਖ ਨਾਮਵਾਰ ਕਲਾਕਾਰਾਂ ਜਿਨ੍ਹਾਂ ਹਰਭਜਨ ਮਾਨ, ਨਿਰਮਲ ਸਿੱਧੂ ,ਸੁਦੇਸ਼ ਕੁਮਾਰੀ, ਪਰਵੀਨ ਭਾਰਟਾ, ਨਛੱਤਰ ਗਿੱਲ, ਬਲਕਾਰ ਸਿੱਧੂ , ਜੱਸੀ ਗੁਰਦਾਸਪੁਰੀਆ, ਕੁਲਵਿੰਦਰ ਕੰਵਲ ਸਤਵਿੰਦਰ ਬੁੱਗਾ ਤੋਂ ਇਲਾਵਾ ਅਨੇਕਾਂ ਹੀ ਕਲਾਕਾਰਾਂ ਦੀ ਆਵਾਜ਼ਾਂ ਵਿੱਚ ਸੰਗੀਤ ਬੱਧ ਕਰ ਚੁੱਕੇ ਹਨ ।ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਸ਼ੋਅ ਕਰਕੇ ਆਪਣੀ ਗਾਇਕੀ ਦਾ ਲੋਹਾ ਮੰਨਵਾ ਚੁੱਕੇ ਹਨ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly