(ਸਮਾਜ ਵੀਕਲੀ)-ਆਉਣ ਵਾਲੇ ਸਮੇਂ ਵਿੱਚ ਗੀਤ ਰਿਲੀਜ਼ ਕਰਨ ਲਈ ਸਖਤ ਮਿਹਨਤ ਕਰ ਰਿਹਾ ਹੈ।
ਸੰਗੀਤ ਦੇ ਖੇਤਰ ਵਿੱਚ ਅਨੇਕਾਂ ਹੀ ਸਖਸੀਅਤਾਂ ਨੇ ਆਪਣੇ ਨਾਮ ਦਰਜ ਕਰਾਏ ਜਿੰਨਾਂ ਵਿੱਚ ਇੱਕ ਨਾਮ ਗੀਤਕਾਰ ਅਤੇ ਗਾਇਕ ਕਮਲ ਸੀਪਾ ਦਾ ਹੈ ਜਿਸ ਨੇ ਮਾੜੇ ਹਲਾਤਾਂ ਵਿੱਚ ਵੀ ਕਦੇ ਹੌਸਲਾਂ ਨਹੀਂ ਹਾਰਿਆਂ ਆਪਣੀ ਕਲਮ ਤੋਂ ਅਤੇ ਆਪਣੀ ਅਵਾਜ਼ ਰਾਹੀ ਕੁੱਝ ਨਾ ਕੁੱਝ ਪੰਜਾਬੀ ਸਭਿਆਚਾਰ ਨੂੰ ਸਮਰਪਿਤ ਕੀਤਾ। ਜੋ ਸਤਿਕਾਰ ਦੇ ਯੋਗ ਹੈ । ਗੀਤਕਾਰ ਅਤੇ ਗਾਇਕ ਕਮਲ ਸੀਪਾ ਨੇ ਆਪਣੇ ਰਿਲੀਜ਼ ਕੀਤੇ ਧਾਰਮਿਕ, ਪੰਜਾਬੀ ਸੱਭਿਆਚਾਰਕ ਗੀਤਾਂ ਨਾਲ ਸੰਗੀਤ ਦੇ ਖੇਤਰ ਵਿੱਚ ਆਪਣੀ ਬਹੁਤ ਹੀ ਚੰਗੀ ਪਹਿਚਾਣ ਬਣਾ ਲਈ ਹੈ। ਆਉਣ ਵਾਲੇ ਸਮੇਂ ਵਿੱਚ ਵੀ ਦਿਲਾਂ ਨੂੰ ਚੰਗੇ ਲੱਗਣ ਵਾਲੇ ਗੀਤ ਰਿਲੀਜ਼ ਕਰਨ ਲਈ ਸਖਤ ਮਿਹਨਤ ਕਰ ਰਿਹਾ ਹੈ। ਪੰਜਾਬ ਦੇ ਬਹੁਤ ਹੀ ਮਸ਼ਹੂਰ ਜਿਲ੍ਹੇ ਸ੍ਰੀ ਮੁਕਤਸਰ ਸਾਹਿਬ ਚ’ ਪੈਦੇ ਪਿੰਡ ਬੁਰਜ ਸਿਧਵਾਂ ਦੇ ਮਾਤਾ ਸੀ੍ਮਤੀ ਪਰਮਜੀਤ ਕੌਰ ਪਿਤਾ ਸੀ੍ ਬਖਸ਼ੀਸ਼ ਸਿੰਘ (ਬਖਸ਼ੀ) ਦੇ ਘਰ ਜਨਮੇ ਗਾਇਕ ਅਤੇ ਗੀਤਕਾਰ ਕਮਲ ਸੀਪਾ ਕੋਈ ਆਮ ਸਖਸ਼ੀਅਤ ਨਹੀਂ ਹੈਂ। ਗੀਤਕਾਰ ਅਤੇ ਗਾਇਕ ਕਮਲ ਸੀਪਾ ਬਚਪਨ ਤੋਂ ਹੀ ਪੜ੍ਹਾਈ ਦੇ ਨਾਲ-ਨਾਲ ਗੀਤ ਸੰਗੀਤ ਨਾਲ ਜੁੜ ਗਿਆ ਤੇ ਗੀਤ ਸੁਣਨ ਦਾ ਸ਼ੌਕੀਨ ਹੋ ਗਿਆ ਪੰਜਾਬ ਦੇ ਪ੍ਸਿੱਧ ਗੀਤਕਾਰ ਬਚਨ ਬੇਦਿਲ ਅਤੇ ਸੁੱਖਾ ਭਾਗੋਵਾਲ ਦੇ ਲਿਖੇ ਹੋਏ ਗੀਤ ਸੁਣ-ਸੁਣਕੇ ਗੀਤ ਲਿਖਣ ਦਾ ਸ਼ੌਕ ਦਿਲ ਵਿੱਚ ਪਾਲ ਬੈਠਾ ਤੇ ਗੀਤ ਲਿਖਣ ਲੱਗਾ ਕਮਲ ਸੀਪਾ ਦੇ ਲਿਖੇ ਗੀਤ ਵੱਖ-ਵੱਖ ਗਾਇਕਾਂ ਨੇ ਰਿਕਾਰਡ ਵੀ ਕਰਵਾਏ ਜਿਹਨਾਂ ਵਿੱਚ ਗੀਤ “ਰੱਖੜੀ,, ਨੂੰ ਗਾਇਕ ਬੀ ਐਸ ਰਾਜ,, ਝੋਲੀ ਕਾਹਤੋਂ ਖਾਲੀ,, ਟੋਨੀ ਬਾਵਾਂ,, ਜੋੜਾ ਹੰਸਾਂ ਦਾ,, ਕਿਸੇ ਦੀ ਰੂਹ ਤੜਫਦੀ ਨਾ,, ਬੀ ਐਸ ਰਾਜ,, ਇੰਡੀਆ ਵਿਸ ਚੈਨਾਂ,, ਗੁਰੂ ਬਾਵਾ,, ਤੇਰਾ ਨਾਮ ਦਾਤੀਏ,, ਗੁਰੂ ਬਾਵਾ,, ਆਜਾ ਮੇਰੀ ਮਾਂ,, ਗੁਰੂ ਬਾਵਾ ਕਮਲ ਸੀਪਾ,, ਝੋਲੀ ਕਾਹਤੋਂ ਖਾਲੀ,, ਟੋਨੀ ਬਾਵਾਂ ਆਦਿ ਨੇ ਰਿਕਾਰਡ ਕਰਾਏ ਤੇ ਕਮਲ ਸੀਪਾ ਗੀਤ ਲਿਖਦਾ ਲਿਖਦਾ ਆਪ ਕਦੋਂ ਗਾਉਣ ਲੱਗ ਪਿਆ ਪਤਾ ਹੀ ਨਹੀਂ ਲੱਗਿਆ ਤੇ ਮੇਲਿਆਂ ਦੀਆ ਸਟੇਜਾਂ ਤੇ ਗਾਉਦਾ-ਗਾਉਦਾ ਵਿਆਹਾਂ ਸ਼ਾਦੀਆਂ ਟੀ ਪਾਰਟੀ ਦੀ ਸਟੇਜਾਂ ਕਰਨ ਲੱਗ ਪਿਆ ਗਾਇਕ ਕਮਲ ਸੀਪਾ ਨੇ ਬਹੁਤ ਹੀ ਸਾਰੇ ਗੀਤ ਆਪਣੀ ਅਵਾਜ਼ ਵਿੱਚ ਰਿਕਾਰਡ ਕੀਤੇ ਜਿਨ੍ਹਾਂ ਵਿੱਚ, ਸੱਚੇ ਸੁਰ ਸ਼ਰਧਾਜਲੀ ਸਾਬਰ ਕੋਟੀ, ਸਰਦੂਲ ਸਿਕੰਦਰ, ਲੈਜੰਡਜ਼ ਸ਼ਰਧਾਜਲੀ ਸਿੱਧੂ ਮੁਸੇਵਾਲਾ,, ਗੂਗਲ ਤੇ ਸਰਚਾਂ , ਲੋਕ ਸਚਾਈਆਂ (ਨਾਲ ਛੋਟੇ ਭਰਾ ਗਾਇਕ ਜਗਮੀਤ ਕਾਲਾ ਨੇ ਗਾਇਆ ਗੀਤਕਾਰ ਵਿਨੋਦ ਸਾਇਰ) ਨੱਚਲੋ ਸੋਹਣਿਓ, ਚੜਦੀ ਜਵਾਨੀ , ਆਜਾ ਮੇਰੀ ਮਾਂ,, ਵਰਗੇ ਗੀਤ ਸ਼ਾਮਲ ਹਨ। ਇਸ ਤੋਂ ਇਲਾਵਾ ਅੱਜ ਦਾ ਪੰਜਾਬ ਗੀਤ ਜਿਸ ਨੂੰ ਚੜਦੇ ਲਹਿੰਦੇ ਪੰਜਾਬ ਤੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ।
ਇਸ ਤੋਂ ਇਲਾਵਾ ਗਾਇਕ ਅਤੇ ਗੀਤਕਾਰ ਕਮਲ ਸੀਪਾ ਨੇ ਆਪਣੀ ਕਲਮ ਦੀ ਬਦੋਲਤ ਸੈਕੜੇ ਹੀ ਧਾਰਮਿਕ, ਪੰਜਾਬੀ ਸੱਭਿਆਚਾਰਕ, ਸੈਂਡ, ਬੀਟ ਅਤੇ ਦੌਗਾਣੇ ਗੀਤਾ ਦੀ ਸਿਰਜਣਾ ਕੀਤੀ। ਜਾਣੀ ਹਰ ਰੰਗ ਦਾ ਗੀਤ ਲਿਖਿਆ ਜਿਨ੍ਹਾਂ ਨੂੰ ਗਾ ਕੇ ਕੋਈ ਗਾਇਕ ਪ੍ਸਿੱਧੀ ਹਾਸਿਲ ਕਰ ਸਕਦਾ ਹੈ।ਇਹ ਗਾਇਕ ਭਾਵੇਂ ਗਰੀਬੀ ਕਾਰਣ ਜਿਆਦਾ ਕਮਰਸ਼ੀਅਲ ਗੀਤ ਰਿਲੀਜ ਨਹੀਂ ਕਰ ਸਕਿਆ ਪਰ ਫ਼ੇਰ ਵੀ ਆਪਣਾ ਦਾਇਰਾ ਆਪਣੇ ਰੱਬ ਵਰਗੇ ਸਰੋਤਿਆਂ ਵਿੱਚ ਬਣਾਉਣ ਵਿੱਚ ਕਾਮਯਾਬ ਹੋਇਆ ਹੈ। ਕਮਲ ਸੀਪਾ ਆਪਣੀ ਨਵੇਕਲੀ ਪਹਿਚਾਣ ਨੂੰ ਲੋਕ ਦਿਲਾਂ ਤੇ ਕਦੋਂ ਤੱਕ ਕਾਇਮ ਰੱਖਦਾ ਹੈ ਇਹ ਤਾਂ ਸਮੇਂ ਦੀ ਗੋਦ ਵਿੱਚ ਹੈ। ਕਮਲ ਸੀਪਾ ਅੱਜ-ਕੱਲ ਚੰਡੀਗੜ੍ਹ ਵਿੱਚ ਰਹਿ ਰਿਹਾ ਹੈ।ਮੇਰੀ ਕੁਦਰਤ ਅੱਗੇ ਅਰਦਾਸ ਹੈ ਕਿ ਗੀਤਕਾਰ ਤੇ ਗਾਇਕ ਕਮਲ ਸੀਪਾ ਆਪਣੀ ਜ਼ਿੰਦਗੀ ਦੀਆਂ ਮੰਜਲਾਂ ਸਰ ਕਰਦਾ ਆਪਣਾ ਜੀਵਨ ਬਸ਼ਰ ਕਰਦਾ ਰਹੇ ਅਤੇ ਬੁਲੰਦੀਆਂ ਨੂੰ ਛੂਹਵੇ ਅਮੀਨ,, ਅਉਣ ਵਾਲੇ ਸਮੇਂ ਵਿੱਚ ਬਲੰਦੀਆ ਛੂਹਵੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly