ਪਾਪ /ਪੁੰਨ

ਹਰੀ ਕ੍ਰਿਸ਼ਨ ਬੰਗਾ

(ਸਮਾਜ ਵੀਕਲੀ) ਕੱਲਾ ਜੀਵ ਹੱਤਿਆ ਹੀ ਪਾਪ ਨਹੀਂ, ਪਾਪ ਹੋਰ ਵੀ ਬਹੁਤ ਹਨ। ਕਿਸੇ ਦਾ ਹੱਕ ਮਾਰਨਾ, ਫੇਰ ਚਾਹੇ ਉਹ ਆਪਣੇ ਸਕਾ ਹੀ ਹੋਵੇ। ਇੱਹ ਪਾਪ ਹੀ ਹੈ। ਚੋਰ ਬਜਾਰੀ, ਮੋਨਾਫ਼ਾ ਖ਼ੋਰੀ ਵੀ ਪਾਪ ਹੀ ਹਨ।
ਕਿਸੇ ਦੀ ਮਜਬੂਰੀ ਦਾ ਨਜਾਇਜ਼ ਫਾਇਦਾ ਉਠਾਣਾ ਤਾਂ ਮਹਾਂ ਪਾਪ ਹੈ।ਕਿਸੇ ਨੂੰ ਧੋਖੇ ਨਾਲ ਮਜਦੂਰੀ ਘੱਟ ਦੇਣਾ ਵੀ ਪਾਪ ਹੀ ਹੈ, ਮਜ਼ਦੂਰ ਨੂੰ ਮਜਦੂਰੀ ਉਸ ਦਾ ਪਸੀਨਾ ਸੁੱਕਣ ਤੋਂ ਪਹਿਲਾਂ ਦੇਣ ਪੁੰਨ ਸਮਾਨ ਹੈ। ਕਿਸੇ ਨੂੰ ਡਰਾ ਧੱਮਕਾ ਕੇ ਲੁੱਟਣਾ ਵੀ ਪਾਪ ਹੀ ਹੈ।
ਉਧਾਰ ਲੈਣ ਵੇਲੇ ਕੁੱਝ ਹੋਰ ਤੇ ਵਾਪਸ ਦੇਣ ਵੇਲੇ ਖੱਜਲ ਖੁਆਰ ਕਰਨਾ ਵੀ ਕਿਸੇ ਪਾਪ ਤੋਂ ਘੱਟ ਨਹੀਂ ਹੈ।
ਜਿਸ ਥਾਲੀ ਵਿੱਚ ਖਾਣਾ ਤੇ ਉਸ ਵਿੱਚ ਛੇਕ ਕਰਨਾ ਵੀ ਪਾਪ ਹੀ ਹੈ। ਦੋਸਤ ਨਾਲ ਜਾਂ ਦੇਸ਼ ਨਾਲ ਗ਼ਦਾਰੀ ਵੀ ਕੋਈ ਘੱਟ ਪਾਪ ਨਹੀਂ ਹੈ।ਇਹਨਾਂ ਸੱਭ ਦਾ ਹਿਸਾਬ ਕਿਤਾਬ ਹੁੰਦਾ ਹੈ।
ਗੱਲ ਕੀ ਜਿਸ ਕਰਮ ਕਰਨ ਨਾ ਸਕੂਨ ਮਿਲੇ ਅਸੀਸਾਂ ਮਿਲਣ,ਉਹ ਪੁੰਨ!! ਤੇ ਜਿਸ ਕਰਮ ਕਰਨ ਨਾਲ ਵੱਦ ਦੁਆਵਾਂ ਮਿਲਣ ਉਹ ਪਾਪ ਹੈ।
ਹਰੀ ਕ੍ਰਿਸ਼ਨ ਬੰਗਾ✍🏽
ਜਨਰਲ ਸੈਕਟਰੀ
ਅਦਾਰਸ਼ ਸੋਸ਼ਿਲ ਵੈਲਫ਼ੇਅਰ ਸੋਸਾਇਟੀ ਪੰਜਾਬ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

        

Previous articleਕੰਟਰੈਕਟ 221 ਹੈਡ ਮਲਟੀਪਰਪਜ ਹੈਲਥ ਵਰਕਰਾਂ ਨੇ ਮੁੱਖ ਮੰਤਰੀ ਨਾਲ ਮੀਟਿੰਗ ਲਈ ਐਸ ਐਸ ਪੀ ਨੂੰ ਦਿੱਤਾ ਮੰਗ ਪੱਤਰ
Next articleਸ਼ਹਿਰ ਬੰਗਾ ਸਰਕਾਰੀ ਸਕੂਲ ਵਿਖੇ ਡੇਂਗੂ ਅਤੇ ਮਲੇਰੀਆ ਦੀ ਰੋਕਥਾਮ ਵਾਰੇ ਦੱਸਿਆ