


ਭੀਖੀ, (ਸਮਾਜ ਵੀਕਲੀ) (ਕਮਲ ਜਿੰਦਲ) ਸੀ. ਬੀ. ਐਸ. ਈ ਬੋਰਡ ਵੱਲੋਂ ਬਾਰਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ ਜਿਸ ਵਿੱਚ ਸਿਲਵਰ ਵਾਟਿਕਾ ਪਬਲਿਕ ਸਕੂਲ ਸਮਾਉ ਦੇ ਵਿਦਿਆਰਥੀਆਂ ਵਿੱਚੋਂ ਪੱਲਵੀ ਰਾਣੀ 96.4, ਹਰਮਨਪ੍ਰੀਤ ਸਿੰਘ 92.4,ਮਨਪ੍ਰੀਤ ਕੌਰ 90 ਅਤੇ ਨਵਪ੍ਰੀਤ ਕੌਰ ਨੇ 90 , ਅਰਸ਼ਦੀਪ ਕੌਰ 87.5,ਮਨੀਸ਼ਾ ਰਾਣੀ 86,ਜਸ਼ਨਦੀਪ ਕੌਰ 81,ਕੋਮਲਪ੍ਰੀਤ ਕੌਰ 79,ਲਵਪ੍ਰੀਤ ਕੌਰ 79, ਹਰਮਨਪ੍ਰੀਤ ਕੌਰ 77 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਬਾਕੀ ਹੋਰ ਸਾਰੇ ਵਿਦਿਆਰਥੀਆਂ ਨੇ ਵੀ ਆਪਣੇ ਵਿਸ਼ੇ ਮੁਤਾਬਿਕ ਬਹੁਤ ਵਧੀਆ ਅੰਕ ਪ੍ਰਾਪਤ ਕੀਤੇ ਹਨ।ਸਕੂਲ ਦੇ ਚੇਅਰਮੈਨ ਸ਼੍ਰੀ ਜਿਵੇਸ਼ ਨੂੰ ਸਿੰਗਲਾ ਜੀ ਨੇ ਇਹਨਾਂ ਬੱਚਿਆਂ ਨੂੰ ਵਧਾਈਆਂ ਦਿੱਤੀਆਂ ਅਤੇ ਨਾਲ ਹੀ ਇਹਨਾਂ ਦੀ ਹੌਸਲਾਅਫਜ਼ਾਈ ਕਰਦੇ ਹੋਏ ਕਿਹਾ ਕਿ ਇਹ ਬੱਚੇ ਅੱਗੇ ਜਾ ਕੇ ਜਰੂਰ ਕੋਈ ਵਧੀਆ ਮੁਕਾਮ ਹਾਸਿਲ ਕਰਨਗੇ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਕਰਨ ਰਤਨ ਜੀ ਨੇ ਵੀ ਇਹਨਾਂ ਬੱਚਿਆਂ ਨੂੰ ਉਤਸਾਹਿਤ ਕੀਤਾ ਅਤੇ ਵਧਾਈ ਦਿੱਤੀ। ਸਮੂਹ ਸਟਾਫ ਵੱਲੋਂ ਇਹਨਾਂ ਬੱਚਿਆਂ ਨੂੰ ਵਧਾਈਆਂ ਦਿੱਤੀਆਂ ।






