ਜ਼ਿਲ੍ਹਾ ਕਪੂਰਥਲਾ ਦੇ ਚਾਰੇ ਵਿਧਾਨ ਸਭਾ ਹਲਕਿਆਂ ਵਿਚ ਵੋਟਰਾਂ ਦੀ ਖਾਮੋਸ਼ੀ ਨੇ ਉਮੀਦਵਾਰਾਂ ਦੇ ਸਾਹ ਸੁਕਾਏ

ਵੋਟਰਾਂ ਦਿਨ ਪਾਲਾ ਬਦਲਣ ਦੀ ਖੇਡ ਨਾਲ ਉਮੀਦਵਾਰਾਂ ਨੂੰ ਸਿਖਰ ਦੁਪਹਿਰੇ ਹਨ੍ਹੇਰਾ ਵਿਖਾਈ ਦੇਣ ਲੱਗ ਜਾਂਦਾ

ਕਪੂਰਥਲਾ , (ਕੌੜਾ)-ਜਿਵੇਂ – ਜਿਵੇਂ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੇ ਅਖਾੜੇ ਦਾ ਪਾਰਾ ਪਲ- ਪਲ ਸਿਖਰਾਂ ਵੱਲ ਜਾ ਰਿਹਾ ਹੈ। ਉਵੇਂ ਹੀ ਹਾਲ ਦੀ ਘੜੀ ਜ਼ਿਲ੍ਹੇ ਦੇ 5ਚਾਰਾਂ ਹਲਕਿਆਂ ਦੇ ਵੋਟਰਾਂ ਨੇ ਆਪਣੇ ਦਿਲ ਦੇ ਭੇਤ ਨਹੀਂ ਖੋਲ੍ਹੇ। ਪੂਰਨ ਤੌਰ ਤੇ ਵੋਟਰ ਹਾਲ ਦੀ ਘੜੀ ਖ਼ਾਮੋਸ਼ ਹਨ । ਪਰ ਵੋਟਰਾਂ ਦੀ ਖਾਮੋਸ਼ੀ ਉਮੀਦਵਾਰਾਂ ਦੀ ਨੀਂਦ ਉਡਾਉਣ ਵਿੱਚ ਬਹੁਤ ਰੋਲ ਨਿਭਾ ਰਹੀ ਹੈ। ਹਾਲ ਦੀ ਘੜੀ ਵੋਟਰ ਸਾਰਿਆਂ ਨੂੰ ਹੀ ਆਪਣੇ ਘਰਾਂ ਵਿਚ ਆਪ ਸੱਦਾ ਦੇ ਕੇ ਸੱਦ ਰਹੇ ਹਨ ਤੇ ਆਪਣਾ ਆਸ਼ੀਰਵਾਦ ਦੇ ਕੇ ਤੋਰ ਰਹੇ ਹਨ। ਪ੍ਰੰਤੂ ਅਸਲੀ ਪੱਤੇ ਤਾਂ ਵੋਟਰ 20 ਫਰਵਰੀ ਨੂੰ ਹੀ ਖੋਲ੍ਹਣਗੇ ਵੋਟਰਾਂ ਦੇ ਦਿਲਾਂ ਵਿੱਚ ਘਰ ਕਰਨ ਲਈ ਹਾਲ ਦੀ ਘੜੀ ਤਾਂ ਹਰ ਉਮੀਦਵਾਰ ਹੀ ਆਪਣੇ ਘਰ ਨੂੰ ਜਾ ਰਿਹਾ ਹੈ । ਪਰ ਵੋਟਰ ਕਿਸਦਾ ਘਰ ਸਜਾਉਂਦੇ ਹਨ ਇਹ ਤਾਂ ਨਤੀਜਾ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ । ਜਾਣਕਾਰੀ ਮੁਤਾਬਿਕ ਜ਼ਿਲ੍ਹਾ ਕਪੂਰਥਲਾ ਵਿੱਚ ਚਾਰਾਂ ਵਿਧਾਨ ਸਭਾ ਹਲਕਿਆਂ ਵਿੱਚ ਚੋਣਾਂ ਕਾਰਨ ਮਾਹੌਲ ਪੂਰੀ ਤਰ੍ਹਾਂ ਨਾਲ ਰਾਜਨੀਤਿਕ ਰੰਗ ਚ ਰੰਗਿਆ ਗਿਆ ਹੈ। ਹਰ ਗਲੀ ਮੁਹੱਲੇ ਚ ਉਮੀਦਵਾਰ ਇੱਕ ਦੂਜੇ ਤੇ ਚਿੱਕੜ ਸੁੱਟਦੇ ਆਮ ਹੀ ਸੁਣੇ ਜਾ ਰਹੇ ਹਨ । ਉਮੀਦਵਾਰਾਂ ਲਈ ਸਭ ਤੋਂ ਵੱਡੀ ਸਮੱਸਿਆ ਤਾਂ ਉਹ ਲੋਕ ਕਰ ਰਹੇ ਹਨ। ਜਿਹੜੇ ਰਾਤੀ ਦਾ ਇੱਕ ਉਮੀਦਵਾਰ ਦੀਆਂ ਘੋੜੀਆਂ ਗਾਉਂਦੇ ਨਹੀਂ ਥੱਕਦੇ ਅਤੇ ਦਿਨ ਚੜ੍ਹਦੇ ਹੀ ਪਤਾ ਲੱਗਦਾ ਹੈ ਹੁਣ ਤਾਂ ਉਸ ਨੇ ਪਾਲਾ ਬਦਲ ਲਿਆ। ਪਾਲਾ ਬਦਲਣ ਦੀ ਖੇਡ ਨਾਲ ਉਮੀਦਵਾਰਾਂ ਨੂੰ ਸਿਖਰ ਦੁਪਹਿਰੇ ਹਨ੍ਹੇਰਾ ਵਿਖਾਈ ਦੇਣ ਲੱਗ ਜਾਂਦਾ ਹੈ । ਰਾਤ ਪਈ ਤੋਂ ਹਰੇਕ ਉਮੀਦਵਾਰ ਦੇ ਸਪੋਰਟ ਚ ਉਸ ਨੂੰ ਸਬਜ਼ਬਾਗ ਵਿਖਾ ਕੇ ਸਲਾਹ ਦਿੰਦੇ ਹਨ ਤੇ ਝੂਠੀਆਂ ਸੱਚੀਆਂ ਜਿਹੀਆਂ ਤਸੱਲੀਆਂ ਦੇ ਕੇ ਇਕ ਤਰ੍ਹਾਂ ਨਾਲ ਹੱਥਾਂ ਤੇ ਸਰ੍ਹੋਂ ਜਮਾ ਦਿੰਦੇ ਹਨ। ਪਰ ਉਮੀਦਵਾਰ ਨੂੰ ਕਈ ਵਾਰ ਤਾਂ ਸਮਝ ਆ ਜਾਂਦੀ ਹੈ , ਕਿ ਕਿਸੇ ਪਾਸੇ ਤੋਂ ਤਾਂ ਸਿੱਲ੍ਹੀ ਸਿੱਲ੍ਹੀ ਹਵਾ ਆ ਰਹੀ ਹੈ।
ਜ਼ਰੂਰ ਕੋਈ ਨਾ ਕੋਈ ਬੀਤੇ ਪੰਜ ਸਾਲਾਂ ਚ ਸੱਤਾ ਦੇ ਨਸ਼ੇ ਚ ਰੁਆਇਆ ਹੋਵੇਗਾ। ਹਾਲ ਦੀ ਘੜੀ ਤਾਂ ਇਹੀ ਕਿਹਾ ਜਾ ਸਕਦਾ ਹੈ ਕਿ ਵੋਟਰ ਹਰੇਕ ਨੂੰ ਹੀ ਵਿਧਾਨ ਸਭਾ ਵਿੱਚ
ਵਿਧਾਇਕ ਦੇ ਤੌਰ ਤੇ ਖੜ੍ਹਾ ਕਰ ਰਹੇ ਹਨ। ਪ੍ਰੰਤੂ ਇਹ ਤਾਂ ਵੋਟਰ ਜਦ ਪੱਤੇ ਖੋਲ੍ਹਣਗੇ ਉਸ ਵਕਤ ਹੀ ਪਤਾ ਚੱਲੇਗਾ ਕਿ ਕੌਣ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਦਾ ਹੈ ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ ਦੇ ਸਟਾਫ਼ ਮੈਬਰਾਂ ਬਸੰਤ ਮਨਾਈ
Next articleਕੋਵਿਡ ਟੀਕਾਕਰਨ ਦੇ ਰੋਜ਼ਾਨਾ 25 ਕੈਂਪ ਬਲਾਕ ਟਿੱਬਾ ਵਿਖੇ ਲਗਾਏ ਜਾ ਰਹੇ ਹਨ