* ਚੁੱਪ * (ਵਿਦੇਸ਼ਾਂ ਦੀਆਂ ਚੁਣੌਤੀਆਂ)

ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
(ਸਮਾਜ ਵੀਕਲੀ)
ਮੇਰੀ  ਚੁੱਪ  ਤੇ  ਨਾ ਜਾਇਓ,
             ਕਈ  ਤੂਫ਼ਾਨ  ਛਿਪਾਏ  ਹੋਏ  ਨੇ l
ਬੋਲਿਆ ਤਾਂ ਅੱਗ ਲਾਉਣਗੇ,
      ਸੀਨੇ ਵਿੱਚ ਅੰਗਿਆਰ ਧੁਖਾਏ ਹੋਏ ਨੇ l
ਡਾਲਰ ਕਮਾਉਣੇ ਸੌਖੇ ਨਹੀਂ ਹੁੰਦੇ,
      ਸੱਪਾਂ ਦੀਆਂ ਖੁੱਡਾਂ’ਚ ਹੱਥ ਪਾਏ ਹੋਏ ਨੇ l
ਇਮੀਗ੍ਰੇਸ਼ਨ ਤੋਂ ਦਿਨ ਭੱਜ ਭੱਜ ਕੱਟੇ,
    ਮੰਜ਼ਿਲਾਂ ਤੇ ਝੰਡੇ ਫਿਰ ਹੀ ਲਗਾਏ ਹੋਏ ਨੇ l
ਗੱਲ ਆਪਣਿਆਂ ਦੀ ਤਾਂ ਛੱਡੋ,
       ਸਲੂਟ ਗੋਰਿਆਂ  ਤੋਂ  ਮਰਵਾਏ ਹੋਏ ਨੇ l
ਰਾਤਾਂ  ਕਈ  ਜਾਗ ਜਾਗ  ਕੱਟੀਆਂ,
    ਪੈਰ ਵਿਦੇਸ਼ਾਂ’ਚ ਇਵੇਂ ਹੀ ਜ਼ਮਾਏ ਹੋਏ ਨੇ l
ਚੁਣੌਤੀਆਂ ਦੇ ਨਾਲ ਕਈ ਕੰਮ ਕੀਤੇ,
       ਸਿਰ ਦੂਜਿਆਂ ਤਾਂ ਹੀ ਝੁਕਾਏ ਹੋਏ ਨੇ l
ਦੁੱਕੀ ਕਦੇ ਕਿਸੇ ਤੋਂ ਲੈ ਕੇ ਨਾ ਖਾਧੀ,
              ਮੂੰਹ  ਤਾਂ  ਹੀ  ਉਠਾਏ  ਹੋਏ  ਨੇ l
ਲੋਕਾਂ ਲਈ ਸਦਾ ਹੀ ਕੰਮ ਕੀਤਾ,
          ਲੋਟੂ  ਤਾਂ  ਹੀ  ਘਬਰਾਏ  ਹੋਏ  ਨੇ l
ਨਿੱਕੀ ਗੱਲ ਤੇ ਨਾ ਗੁੱਸੇ ਹੋਈਏ,
          ਤੂਤ ਵਾਂਗ ਸਰੀਰ ਲਿਫ਼ਾਏ ਹੋਏ ਨੇ l
ਹੱਕ ਸੱਚ ਉੱਤੇ ਹਮੇਸ਼ਾਂ ਪਹਿਰਾ ਦਿੱਤਾ,
          ਯਾਰ ਕਈ ਤਾਂ ਹੀ ਗੁਆਏ ਹੋਏ ਨੇ l
ਦੂਜਿਆਂ ਨੂੰ ਸਦਾ ਸਮਝਿਆ ਹੈ ਆਪਣੇ,
     ਦਿਲ ਹੋਰਾਂ ਦੇ ਤਾਂ ਹੀ ਧੜਕਾਏ ਹੋਏ ਨੇ l
ਖੁਰਦਪੁਰੀਆ ਜੋ ਮੁਸ਼ਕਲ ਹੋਣ,
        ਕੰਮਾਂ ਐਸਿਆਂ ਨੂੰ ਹੱਥ ਪਾਏ ਹੋਏ ਨੇ l
ਅਵਤਾਰ ਕਹੇ ਸੱਚ ਸੁਣਿਆ ਕਰੋ,
        ਮੂੰਹ  ਐਵੇਂ  ਕਿਉਂ  ਘੁਮਾਏ  ਹੋਏ  ਨੇ?
ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
  ਜੱਦੀ ਪਿੰਡ ਖੁਰਦਪੁਰ (ਜਲੰਧਰ)
  006421392147

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੋਟਰਸਾਈਕਲ ਰੇਹੜਾ ਯੂਨੀਅਨ ਇਲਾਕਾ ਫਿਲੌਰ ਦੀ ਚੋਣ ਹੋਈ
Next articleਚੰਗੇ ਅਮਲਾਂ ਬਾਝੋਂ / ਗ਼ਜ਼ਲ