ਬਨੂੜ (ਸਮਾਜ ਵੀਕਲੀ) (ਰੋਮੀ ਘੜਾਮਾਂ): ਸਰਕਾਰੀ ਹਾਈ ਸਕੂਲ ਧਰਮਗੜ੍ਹ ਵਿਖੇ ਅੱਜ ਸਕੂਲ ਮੁਖੀ ਸ਼੍ਰੀਮਤੀ ਸ਼ੀਨਮ ਦੀ ਅਗਵਾਈ ਵਿੱਚ ਸਿਖਰਲੇ ਸਥਾਨ ਹਾਸਲ ਕਰਨ ਵਾਲ਼ੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਜਿੱਥੇ ਪਿੰਡ ਦੇ ਸਰਪੰਚ ਹਰਬੰਸ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਨੂੰ ਸਨਮਾਨਾਂ ਨਾਲ਼ ਨਿਵਾਜਿਆ। ਦਸਵੀਂ ਜਮਾਤ ਦਾ ਨਤੀਜਾ 100 ਫੀਸਦੀ ਆਉਣ ‘ਤੇ ਸਕੂਲ ਮੁਖੀ ਨੇ ਸਾਰੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਵਧਾਈਆਂ ਅਤੇ ਭਵਿੱਖ ਵਿੱਚ ਹੋਰ ਵੀ ਸ਼ਾਨਦਾਰ ਪ੍ਰਦਰਸ਼ਨ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ਸਨਮਾਨਿਤ ਵਿਦਿਆਰਥੀ ਦੀ ਸੂਚੀ ਵਿੱਚ ਦਸਵੀਂ ‘ਚ ਅਮਨਦੀਪ ਸਿੰਘ 86.61% ਅੰਕਾਂ ਨਾਲ਼ ਪਹਿਲੇ, ਰਜਨੀਤ ਕੌਰ 85.84% ਨਾਲ਼ ਦੂਜੇ ਅਤੇ ਜਸਮੀਤ ਸਿੰਘ 80.92% ਅੰਕਾਂ ਨਾਲ਼ ਤੀਸਰੇ ਸਥਾਨ ਤੇ ਰਹੇ। ਇਸੇ ਦੌਰਾਨ ਸਿੱਖਿਆ ਵਿਭਾਗ ਵੱਲੋਂ ਚਲਾਏ ਜਾ ਰਹੇ ਪ੍ਰੋਜੈਕਟ ‘ਪ੍ਰੋਜੈਕਟ ਅਵਾਜ਼’ ਤਹਿਤ ਸਕੂਲ ਪੱਧਰੀ ਸ਼ੋਅ ਕੇਸ ਪ੍ਰੋਗਰਾਮ ਵੀ ਕਰਵਾਇਆ ਗਿਆ ਜਿਸ ਵਿੱਚ ਵਿਦਿਆਰਥੀਆਂ ਨੇ ਚਿੱਤਰ ਬਣਾ ਕੇ ਅਤੇ ਗੀਤ/ਕਵਿਤਾਵਾਂ ਰਾਹੀਂ ਆਪਣੀ ਪੇਸ਼ਕਾਰੀਆਂ ਦਿੱਤੀਆਂ। ਇਨ੍ਹਾਂ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਸ਼ਹਿਨਾਜ, ਦੂਜਾ ਦਲਜੀਤ ਕੌਰ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੀ ਵਿਦਿਆਰਥਣ ਕੋਮਲ ਨੂੰ ਵੀ ਸਨਮਾਨ ਚਿੰਨ੍ਹਾਂ ਨਾਲ਼ ਸਨਮਾਨਿਆ ਗਿਆ।ਸਕੂਲ ਵੱਲੋਂ ਚਾਹ ਅਤੇ ਲੰਗਰ ਦਾ ਪ੍ਰਬੰਧ ਉਚੇਚੇ ਤੌਰ ‘ਤੇ ਕੀਤਾ ਗਿਆ। ਉਪਰੰਤ ਸਕੂਲ ਮੁਖੀ ਅਤੇ ਸਟਾਫ਼ ਵੱਲੋਂ ਮੁੱਖ ਮਹਿਮਾਨ ਹਰਬੰਸ ਸਿੰਘ ਸਰਪੰਚ, ਵਿਸ਼ੇਸ਼ ਮਹਿਮਾਨ ਸਾਬਕਾ ਸਰਪੰਚ/ਮੋਜੂਦਾ ਪੰਚ, ਹਰਦਿੱਤ ਸਿੰਘ ਪੰਚ, ਪਰਮਜੀਤ ਸਿੰਘ ਪੰਚ ਅਤੇ ਸਮਾਜ ਸੇਵੀ ਚਰਨਜੀਤ ਸਿੰਘ ਦੇ ਸਨਮਾਨ ਕੀਤੇ ਗਏ। ਉਨ੍ਹਾਂ ਸਕੂਲ ਲਈ ਸਹਿਯੋਗ ਕਰਨ ਤੇ ਖਾਸ ਕਰਕੇ ਖੇਡ ਮੈਦਾਨ ਵਿੱਚ ਭਰਤ ਪੁਆ ਕੇ ਸਕੂਲ ਦੀ ਨੁਹਾਰ ਬਦਲਣ ਲਈ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਉੱਧਮ ਸਿੰਘ (ਕੰਪਿਊਟਰ ਫੈਕਟਰੀ), ਗੁਰਜਿੰਦਰ ਕੌਰ (ਆਰਟ ਐਂਡ ਕਰਾਫਟ) , ਵੰਦਨਾ, ਮੁਕੇਸ਼, ਰਣਜੀਤ ਕੌਰ, ਸਿਮਰਿਤੀ, ਸੁਪਰਿਤੀ, ਮੋਨਿਕਾ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸਿਮਰਨ ਕੌਰ , ਵਿਦਿਆਰਥੀਆਂ ਦੇ ਮਾਪੇ ਅਤੇ ਹੋਰ ਪਤਵੰਤੇ ਸੱਜਣ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



