(ਸਮਾਜ ਵੀਕਲੀ)
ਸਿੱਖੀ ਸਿਦਕ ਨਿਭਾਉਣ ਦੀਆ ਮੰਜ਼ਿਲਾ ਨੇ ਦੂਰ,
ਭੁੱਲ ਜਾਇਓ ਨਾ,ਭੁੱਲ ਜਾਇਓ ਨਾ.……
ਤੱਤੀਆ ਤਵੀਆ ਉਤੇ ਬੈਠੇ ਸਤਿਗੁਰੂ ਅਰਜਨ ਪਿਆਰੇ,
ਸੀਸ ਤੇ ਤਪਦੀ ਰੇਤ ਪੈਂਦੀ ਤੇ ਜ਼ੁਲਮ ਕਰਨ ਹਥਿਆਰੇ।
ਅੱਗ ਮਰਦੀ ਫਰਾਟੈ ਜਿਵੇ ਤਪਦੇ ਤਨਦੂਰ,
ਭੁੱਲ ਜਾਇਓ ਨਾ ਭੁੱਲ ਜਾਇਓ ਨਾ……
ਸਿਖੀ ਸਿਦਕ ਨਿਭਾਉਣ ਦੀਆ ਮੰਜ਼ਿਲਾ ਨੇ ਦੂਰ।
ਸੱਚਾ ਸਿਦਕ ਨਿਭਾਉਣ ਦੀ ਖਾਤਿਰ ਕਈ ਮਾਵਾਂ ਨੇ ਦੁਖ ਪਾਏ,
ਵਾਰ ਦਿਤੇ ਸਨ ਸੀਸ ਧਰਮ ਤੋ ਨਹੀ ਹੌਸਲੇ ਢਾਏ,
ਹੁੰਦਾ ਸੱਚਿਆਂ ਪ੍ਰੇਮੀਆ ਦਾ ਏਹੋ ਦਸਤੂਰ,
ਭੁੱਲ ਜਾਇਓ ਨਾ,ਭੁੱਲ ਜਾਇਓ ਨਾ.…..
ਸਿਖੀ ਸਿਦਕ ਨਿਭਾਉਣ ਦੀਆ ਮੰਜ਼ਿਲਾ ਨੇ ਦੂਰ।
ਏਸੇ ਸਿਦਕ ਦੇ ਖਾਤਿਰ, ਸੀਸ ਆਰਿਆਂ ਨਾਲ ਚਿਰਾਏ,
ਉਬਲਦੀਆ ਦੇਗਾ ਚ ਬੈਠੇ, ਬੰਦ ਬੰਦ ਕਟਵਾਏ।
ਚਰਖੜੀਆਂ ਤੇ ਚੜਗ਼ੇ ਤੇ ਖੋਪੜ ਵੀ ਉਤਰਾਏ ,
ਤੇਰਾ ਭਾਣਾ ਮੀਠਾ ਲਾਗੈ ਕਹਿ ਕਿ ਸ਼ੁਕਰ ਮਨਾਏ ।
ਭੁੱਲ ਜਾਇਓ ਨਾ,ਭੁਲ ਜਾਇਓ ਨਾ.…..
ਸਿਖੀ ਸਿਦਕ ਨਿਭਾਉਣ ਦੀਆ ਮੰਜ਼ਿਲਾਂ ਨੇ ਦੂਰ।
ਸਿਦਕ ਸੀ ਬਾਲ ਗੋਬਿੰਦ ਦਾ ,
ਪਿਤਾ ਹਿੰਦ ਲੀ ਸ਼ਹੀਦ ਕਰਾਏ,
ਦੋ ਪੁਤ ਸ਼ੇਰਾ ਵਰਗੇ ਜੰਗ ਚ ਭੇਜਣ ਲੀ ਆਪ ਹੱਥਾਂ ਨਾਲ ਸਜਾਏ।
ਦੋ ਨਿੱਕੀਆਂ ਮਾਸੂਮ ਜਿੰਦਾ “ਪ੍ਰੀਤ”ਨੀਹਾਂ ਵਿਚ ਚਿਣਾਏ,
ਮਾ ਗੁਜਰੀ ਦਾ ਜ਼ਿਗਰਾ ਦੇਖੋ,ਠੰਡੇ ਬੁਰਜ ਚ ਬਹਿਕੇ ਸ਼ਗਨ ਮਨਾਏ।
ਭੁੱਲ ਜਾਇਓ ਨਾ,ਭੁੱਲ ਜਾਇਓ ਨਾ….
ਸਿਖੀ ਸਿਦਕ ਨਿਭਾਉਣ ਦੀਆ ਮੰਜ਼ਿਲਾਂ ਨੇ ਦੂਰ ।
ਡਾ. ਲਵਪ੍ਰੀਤ ਕੌਰ ਜਵੰਦਾ
9814203357
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly