ਨਵਾਂਸ਼ਹਿਰ/ਬੰਗਾ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸਿੱਖ ਨੈਸ਼ਨਲ ਕਾਲਜ ਬੰਗਾ ਦੇ ਐੱਨ ਐੱਸ ਐੱਸ ਵਿਭਾਗ ਵੱਲੋਂ ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਜੀ ਦੀ ਯੋਗ ਅਗਵਾਈ ਹੇਠ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਗਿਆ। ਇਸ ਸਮਾਗਮ ਦੀ ਸ਼ੁਰੂਆਤ ਪ੍ਰਿੰਸੀਪਲ ਵੱਲੋਂ ਕਾਲਜ ਸਟਾਫ ਨਾਲ ਬੂਟੇ ਲਗਾ ਕੇ ਕੀਤੀ ਗਈ। ਇਸ ਮੌਕੇ ਉਹਨਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਰਤਮਾਨ ਸਮੇਂ ਵਿਚ ਮੁੱਖ ਲੋੜ ਔਰਤ ਦੀ ਹੋਂਦ ਨਾਲ ਜੁੜੇ ਹੋਏ ਮਸਲਿਆਂ ਨੂੰ ਸਮਝਣ, ਵਿਚਾਰਨ ਅਤੇ ਅਮਲੀ ਤੌਰ ‘ਤੇ ਹੱਲ ਕਰਨ ਦੀ ਹੈ। ਇਸ ਮੌਕੇ ਡਾ. ਇੰਦੂ ਰੱਤੀ ਨੇ ਵੀ ਮਹਿਲਾ ਸ਼ਸ਼ਕਤੀਕਰਨ ਵਿਸ਼ੇ ‘ਤੇ ਆਪਣੇ ਵਿਚਾਰ ਪੇਸ਼ ਕੀਤੇ। ਉਹਨਾਂ ਜ਼ਮੀਨੀ ਪੱਧਰ ‘ਤੇ ਮਹਿਲਾ ਵਰਗ ਨੂੰ ਦਰਪੇਸ਼ ਚੁਣੋਤੀਆਂ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਅਤੇ ਲਿੰਗਿਕ ਵਖਰੇਵਿਆਂ ਤੋਂ ਉੱਪਰ ਉੱਠ ਕੇ ਇਕ ਨਰੋਏ ਸਮਾਜ ਦੀ ਸਿਰਜਣਾ ਕਰਨ ਦੀ ਤਾਕੀਦ ਕੀਤੀ। ਡਾ. ਦਵਿੰਦਰ ਕੌਰ ਅਤੇ ਪ੍ਰੋ. ਚਰਨਦੀਪ ਸੈਣੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਵਿਭਾਗ ਦੇ ਪ੍ਰੋਗਰਾਮ ਅਫਸਰ ਡਾ. ਨਿਰਮਲਜੀਤ ਕੌਰ ਨੇ ਔਰਤ ਦਿਵਸ ਦੇ ਇਤਿਹਾਸਕ ਪਿਛੋਕੜ ਦੀ ਜਾਣਕਾਰੀ ਦਿੰਦੇ ਹੋਏ ਮੰਚ ਦੀ ਕਾਰਵਾਈ ਨਿਭਾਈ। ਵਿਦਿਆਰਥੀਆਂ ਵਿੱਚੋਂ ਸੁਖਮਨਵੀਰ, ਇੰਦਰ,ਯੁਵਰਾਜ ਅਰਸ਼ ਪ੍ਰਭਜੋਤ ਅਤੇ ਮਾਈਕਲ ਨੇ ਵੀ ਵੱਖਰੇ ਰੰਗ ਵਿੱਚ ਇਸ ਦਿਨ ਦੀ ਮਹੱਤਤਾ ਨਾਲ ਸਾਂਝ ਪਵਾਈ। ਇਸ ਮੌਕੇ ਪ੍ਰੋ. ਪੂਜਾ,ਪ੍ਰੋ. ਹਰਪ੍ਰੀਤ ਕੌਰ ਅਤੇ ਵਿਦਿਆਰਥੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj