ਸਿੱਖ ਨੈਸ਼ਨਲ ਕਾਲਜ ਬੰਗਾ ਵਿੱਚ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ

ਨਵਾਂਸ਼ਹਿਰ/ਬੰਗਾ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸਿੱਖ ਨੈਸ਼ਨਲ ਕਾਲਜ, ਬੰਗਾ ਦੇ ਪੀਜੀ ਵਿਭਾਗ ਆਫ਼ ਕਾਮਰਸ ਐਂਡ ਬਿਜ਼ਨਸ ਮੈਨੇਜਮੈਂਟ ਦੇ ਵਿਦਿਆਰਥੀਆਂ ਵਲੋਂ “ਬਸੰਤ ਪੰਚਮੀ” ਦੇ ਮੌਕੇ ‘ਤੇ ਇੱਕ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਬੀਕਾਮ ਚੌਥੇ ਸਮੈਸਟਰ ਦੇ ਸਮਰਥਜੀਤ ਸਿੰਘ ਨੇ ਰਾਗ ਬਸੰਤ ਦੀ ਵਿਆਖਿਆ ਕੀਤੀ। ਹੋਰ ਵਿਦਿਆਰਥੀਆਂ ਨੇ ਲੋਕ ਗੀਤ, ਗਿੱਧਾ, ਭਾਸ਼ਣ ਅਤੇ ਕਵਿਤਾ ਆਦਿ ਵਰਗੀਆਂ ਸੱਭਿਆਚਾਰਕ ਗਤੀਵਿਧੀਆਂ ਪੇਸ਼ ਕੀਤੀਆਂ। ਵਿਦਿਆਰਥਣ ਪਰਮਜੀਤ ਕੌਰ ਤੇ ਨਮਰਤਾ ਸਰੋਆ ਵਲੋਂ ਸਟੇਜ ਸੰਚਾਲਨ ਕੀਤਾ ਗਿਆ। ਇਸ ਮੌਕੇ ਸੀ ਬੀ ਐਮ ਕਲੱਬ ਦੇ ਮੈਂਬਰਾਂ ਦੀ ਚੋਣ ਕੀਤੀ ਗਈ। ਜਿਸ ਵਿੱਚ ਆਫਤਾਬ ਆਲਮ ਹੈਡ ਬੁਆਏ, ਗਗਨਪ੍ਰੀਤ ਕੌਰ ਹੈਡ ਗਰਲ, ਸਮਰਥਜੀਤ ਸਿੰਘ ਵਾਈਸ ਹੈਡ ਬੁਆਏ, ਮੁਸਕਾਨ ਵਾਈਸ ਹੈਡ ਗਰਲ, ਅਦਿਤੀ ਸੈਕਟਰੀ, ਰਮਨਜੋਤ ਜੁਆਇੰਟ ਸੈਕਟਰੀ ਤੇ ਬਲਜੋਤ ਕੋਰ ਫਾਇਨਾਂਸ ਸੈਕਟਰੀ ਵਜੋਂ ਚੁਣੇ ਗਏ। ਸੀ ਬੀ ਐਮ ਦੇ ਮੈਂਬਰਾਂ ਨੂੰ ਬੈਜ ਦੇ ਕੇ ਸਨਮਾਨਿਤ ਕੀਤਾ ਗਿਆ। ਵਿਭਾਗ ਮੁਖੀ ਡਾਕਟਰ ਕਮਲਦੀਪ ਕੌਰ ਨੇ ਵੀ ਸੰਬੋਧਨ ਕਰਦਿਆਂ ਵਿਦਿਆਰਥੀਆਂ ਦੀ ਪ੍ਰਸੰਸ਼ਾ ਕੀਤੀ। ਭਵਿੱਖ ਵਿੱਚ ਵੀ ਕਾਮਰਸ ਤੇ ਬਿਜਨਸ ਮੈਨੇਜਮੈਂਟ ਕਲੱਬ ਵਲੋਂ ਪੜ੍ਹਾਈ ਦੇ ਨਾਲ ਹੋਰ ਗਤੀਵਿਧੀਆ ਜਾਰੀ ਰੱਖਣ ਦਾ ਭਰੋਸਾ ਦਿਵਾਇਆ ਗਿਆ। ਪ੍ਰਿੰਸੀਪਲ ਡਾ: ਤਰਸੇਮ ਸਿੰਘ ਭਿੰਡਰ ਨੇ ਵਿਦਿਆਰਥੀਆਂ ਦੇ ਇਸ ਯਾਦਗਾਰੀ ਸਮਾਗਮ ਦੇ ਆਯੋਜਨ ਲਈ ਯਤਨਾਂ ਦੀ ਸ਼ਲਾਘਾ ਕੀਤੀ। ਵਿਭਾਗ ਦੀ ਮੁਖੀ ਡਾ: ਕਮਲਦੀਪ ਕੌਰ ਨੇ ਵੀ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਆਪਣੇ ਹੌਂਸਲੇ ਬੁਲੰਦ ਰੱਖਣ ਅਤੇ ਆਪਣੇ ਕਾਲਜ ਨੂੰ ਮਾਣ ਦਿਵਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰੋ. ਰਮਨਦੀਪ ਕੌਰ, ਪ੍ਰੋ. ਮਨਰਾਜ ਕੌਰ, ਪ੍ਰੋ. ਹਰਦੀਪ ਕੌਰ, ਪ੍ਰੋ. ਪ੍ਰਿਆ ਲੱਧੇਰ, ਪ੍ਰੋ. ਦੀਪਿਕਾ, ਪ੍ਰੋ. ਮਨੀਸ਼ਾ ਅਤੇ ਪ੍ਰੋ. ਗੁਰਿੰਦਰ ਕੌਰ ਇਸ ਮੌਕੇ ‘ਤੇ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਖ਼ਾਲਸਾ ਕਾਲਜ ਵਿਖੇ ਵਾਤਾਵਰਨ ਸਿੱਖਿਆ ਪ੍ਰੋਗਰਾਮ ਤਹਿਤ ਵਿਸ਼ਵ ਵੈਟਲੈਂਡਸ ਦਿਵਸ ਮਨਾਇਆ ।
Next articleਹਿੰਦੀ ਲੈਕਚਰਾਰਾਂ ਲਈ ਕਰਵਾਇਆ ਇਕ ਰੋਜ਼ਾ ਸੈਮੀਨਾਰ