HOME ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਗਣਤੰਤਰ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ

ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਗਣਤੰਤਰ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ

3

ਬੰਗਾ  (ਸਮਾਜ ਵੀਕਲੀ)   (ਸਤਨਾਮ ਸਿੰਘ ਸਹੂੰਗੜਾ) ਸਿੱਖ ਨੈਸ਼ਨਲ ਕਾਲਜ, ਬੰਗਾ ਦੇ ਐੱਨ.ਐੱਸ.ਐੱਸ.ਵਿਭਾਗ ਵੱਲੋਂ ਪ੍ਰਿੰਸੀਪਲ ਡਾ. ਤਰਸੇਮ ਸਿੰਘ ਜੀ ਦੀ ਰਹਿਨੁਮਾਈ ਹੇਠ ਵਲੰਟੀਅਰਾਂ ਦੇ ਸਹਿਯੋਗ ਸਦਕਾ ‘ਗਣਤੰਤਰ ਦਿਵਸ’ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰਿੰਸੀਪਲ ਵਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਕੇ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਸਹਿਯੋਗ ਕਰਨਾ ਚਾਹੀਦਾ ਹੈ ਅਤੇ ਇਕ ਮਜਬੂਤ ਰਾਸ਼ਟਰ ਦੀ ਉਸਾਰੀ ਵਿੱਚ ਮੋਹਰੀ ਭੂਮਿਕਾ ਅਦਾ ਕਰਨੀ ਚਾਹੀਦੀ ਹੈ ਕਿਉਂ ਕਿ ਅੱਜ ਦੇ ਵਿਦਿਆਰਥੀ ਹੀ ਕੱਲ ਦੇ ਆਗੂ ਹਨ।ਵਲੰਟੀਅਰ ਆਗੂ ਨਵਨੀਤ ਕੌਰ , ਜਸਪ੍ਰੀਤ, ਰਣਜੀਤ ਕੁਮਾਰ , ਮੁਸਕਾਨ ਅਤੇ ਅੰਜਲੀ ਵੱਲੋਂ ‘ਗਣਤੰਤਰ ਦਿਵਸ ਦੀ ਮਹੱਤਤਾ’ ਵਿਸ਼ੇ ‘ਤੇ ਆਪਣੇ ਵਿਚਾਰ ਵੀ ਸਾਂਝੇ ਕੀਤੇ ਗਏ।ਪ੍ਰੋਗਰਾਮ ਅਫ਼ਸਰ ਪ੍ਰੋ ਵਿਪਨ, ਡਾ. ਨਿਰਮਲਜੀਤ ਕੌਰ ਅਤੇ ਪ੍ਰੋ. ਤਜਿੰਦਰ ਸਿੰਘ, ਪ੍ਰੋ. ਮਨਰਾਜ ਕੌਰ ਵੱਲੋਂ ਸਭ ਨੂੰ ਮੁਬਾਰਕਬਾਦ ਦਿੰਦਿਆਂ ਅਜਿਹੇ ਸਮਾਗਮਾਂ ਦਾ ਹਿੱਸਾ ਬਣਨ ਲਈ ਵਲੰਟੀਅਰਾਂ ਨੂੰ ਪ੍ਰੇਰਿਤ ਵੀ ਕੀਤਾ ਗਿਆ।ਇਸ ਮੌਕੇ ਐੱਨ.ਸੀ. ਸੀ.ਵਿੰਗ ਦੇ ਕੋਆਰਡੀਨੇਟਰ ਡਾ. ਗੁਰਵਿੰਦਰ ਸਿੰਘ ਅਤੇ ਵਿਦਿਆਰਥੀਆਂ ਸਮੇਤ ਪ੍ਰੋ.ਮਨਮੰਤ ਸਿੰਘ,ਸੁਪਰਡੈਂਟ ਪਰਮਜੀਤ ਸਿੰਘ ,ਪ੍ਰੋ. ਓਂਕਾਰ ਸਿੰਘ,ਲੇਖਾਕਾਰ ਅਮਨਦੀਪ ਸਿੰਘ ਆਦਿ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous article77ਵਾਂ ਗਣਤੰਤਰ ਦਿਵਸ- ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਨਵਾਂਸ਼ਹਿਰ ‘ਚ ਲਹਿਰਾਇਆ ਤਿਰੰਗਾ
Next articleਮਜ਼ਬੂਤ ਲੋਕਤੰਤਰ ਦਾ ਹਿੱਸਾ ਬਣਨ ਲਈ ਵੋਟ ਪਾਉਣੀ ਜ਼ਰੂਰੀ – ਆਸ਼ਿਕਾ ਜੈਨ