ਨਵਾਂਸ਼ਹਿਰ/ਬੰਗਾ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸਿੱਖ ਨੈਸ਼ਨਲ ਕਾਲਜ ਚਰਨ ਕੰਵਲ ਬੰਗਾ ਵਿਖੇ ਸਾਬਕਾ ਵਿਦਿਆਰਥੀਆਂ ਨੂੰ ਮਿਲਾਉਣ ਅਤੇ ਸੰਸਥਾ ਨਾਲ ਉਹਨਾਂ ਦੇ ਸੰਬੰਧਾਂ ਨੂੰ ਹੋਰ ਪਕੇਰਾ(ਗੂੜ੍ਹਾ )ਕਰਨ ਲਈ ਸਾਬਕਾ ਵਿਦਿਆਰਥੀ ਮਿਲਣੀ(ਐਲੂਮਨੀ ਮੀਟ) ਸਮਾਗਮ ਕਰਵਾਇਆ ਗਿਆ।ਇਹ ਸਮਾਗਮ ਪਿ੍ੰਸੀਪਲ ਡਾ.ਤਰਸੇਮ ਸਿੰਘ ਭਿੰਡਰ ਦੀ ਅਗਵਾਈ ਅਤੇ ਕਾਲਜ ਦੀ ਸਥਾਨਕ ਪ੍ਰਬੰਧਕੀ ਕਮੇਟੀ ਦੇ ਸਕੱਤਰ ਜਰਨੈਲ ਸਿੰਘ ਪੱਲੀ ਝਿੱਕੀ ਦੀ ਪ੍ਰਧਾਨਗੀ ਹੇਠ ਹੋਇਆ। ਜਿਸ ਵਿਚ ਮੁੱਖ ਮਹਿਮਾਨ ਵਜੋਂ ਕਾਲਜ ਦੇ ਸਾਬਕਾ ਵਿਦਿਆਰਥੀ ਸ.ਤਾਰਾ ਸਿੰਘ ਅਰਜੁਨ ਐਵਾਰਡੀ ਜੀ ਨੇ ਸ਼ਿਰਕਤ ਕੀਤੀ ਤੇ ਵਿਸ਼ੇਸ਼ ਮਹਿਮਾਨ ਵਜੋਂ ਅੰਤਰਰਾਸ਼ਟਰੀ ਐਥਲੀਟ ਸੁਰਜੀਤ ਕੌਰ,ਸ. ਹਰਦੇਵ ਸਿੰਘ ਤੇ ਡੀ.ਐਸ.ਪੀ ਰਕੇਸ਼ ਕੁਮਾਰ ਵੀ ਹਾਜ਼ਰ ਹੋਏ।ਇਸ ਮੌਕੇ ਆਏ ਹੋਏ ਸਮੂਹ ਸਾਬਕਾ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਪ੍ਰਿੰ.ਡਾ.ਤਰਸੇਮ ਸਿੰਘ ਭਿੰਡਰ ਨੇ ਇਲਾਕੇ ਦੀ ਇਸ ਨਾਮਵਰ ਬਿਹਤਰੀਨ ਸੰਸਥਾ ਦੇ ਸੰਸਥਾਪਕਾ ਨੂੰ ਯਾਦ ਕਰਦਿਆਂ ਕਾਲਜ ਦੇ ਹੋ ਰਹੇ ਨਿਰੰਤਰ ਵਿਕਾਸ ਦੀ ਗੱਲ ਕੀਤੀ ਤੇ ਹਰ ਖੇਤਰ ਵਿੱਚ ਸਿਰਮੌਰ ਇਸ ਵਿੱਦਿਅਕ ਸੰਸਥਾ ਨੂੰ ਹੋਰ ਬੁਲੰਦੀਆਂ ਤੇ ਲਿਜਾਉਣ ਤੇ ਇਸ ਦੇ ਸਰਵਪੱਖੀ ਵਿਕਾਸ ਲਈ ਹਰ ਸੰਭਵ ਸਹਿਯੋਗ ਦੀ ਆਸ ਪ੍ਰਗਟਾਈ। ਐਲੂਮਨੀ ਐਸੋਸੀਏਸ਼ਨ ਦੇ ਪ੍ਰਧਾਨ ਪ੍ਰੋ.ਪਰਗਣ ਸਿੰਘ ਅਟਵਾਲ (ਰਿਟਾ.) ਨੇ ਸਾਬਕਾ ਵਿਦਿਆਰਥੀਆਂ ਨਾਲ ਗੱਲਬਾਤ ਸਾਂਝੀ ਕਰਦਿਆਂ ਕਾਲਜ ਨੂੰ ਤਰੱਕੀ ਦੀਆਂ ਰਾਹਾਂ ਤੇ ਤੋਰਨ ਲਈ ਆਰੰਭੇ ਵਿਕਾਸ ਕਾਰਜਾਂ ‘ਚ ਸਹਿਯੋਗ ਦੇਣ ਵਾਲੇ ਹਰ ਸ਼ਖਸ ਦਾ ਧੰਨਵਾਦ ਕੀਤਾ ਤੇ ਅਗਲੇਰੇ ਸਮੇਂ ਵਿੱਚ ਵੀ ਉਨ੍ਹਾਂ ਪਾਸੋਂ ਅਜਿਹੇ ਹੀ ਭਰਪੂਰ ਹੁੰਗਾਰੇ ਦੀ ਆਸ ਪ੍ਰਗਟਾਈ। ਮੁੱਖ ਮਹਿਮਾਨ ਸ.ਤਾਰਾ ਸਿੰਘ , ਡੀ .ਐਸ .ਪੀ ਰਕੇਸ਼ ਕੁਮਾਰ,ਸ.ਮਨਜਿੰਦਰ ਸਿੰਘ , ਅੰਤਰਰਾਸ਼ਟਰੀ ਐਥਲੀਟ ਸੁਰਜੀਤ ਕੌਰ, ਸ.ਪ੍ਰਦੀਪ ਸਿੰਘ,ਸ.ਜੋਗਾ ਸਿੰਘ, ਰਾਜ ਬਾਹੜੋਵਾਲ,ਸ. ਰਾਜਵਿੰਦਰ ਸਿੰਘ,ਲਾਜ ਕੁਮਾਰੀ, ਪ੍ਰੋ.ਇੱਦੂ ਰੱਤੀ ਨੇ ਜਿਥੇ ਕਾਲਜ ਦੀ ਸਮੁੱਚੀ ਬਿਹਤਰੀ ਲਈ ਆਪਣੇ ਕੀਮਤੀ ਵਿਚਾਰ ਤੇ ਸੁਝਾਅ ਸਾਂਝੇ ਕੀਤੇ ਉਥੇ ਹੀ ਕਾਲਜ ਨਾਲ ਜੁੜੀਆਂ ਨਿੱਘੀਆਂ ਯਾਦਾਂ ਵੀ ਤਾਜ਼ਾ ਕੀਤੀਆਂ ਤੇ ਕਾਲਜ ਨੂੰ ਆਪਣੀਆ ਤਰੱਕੀਆਂ ਦਾ ਅਧਾਰ ਮੰਨਣ ਵਾਲੇ ਇਹਨਾਂ ਸਾਬਕਾ ਵਿਦਿਆਰਥੀਆਂ ਨੇ ਕਾਲਜ ਨੂੰ ਹੋਰ ਬੁਲੰਦੀਆਂ ਤੇ ਪਹੁੰਚਾਉਣ ਲਈ ਹਰ ਸੰਭਵ ਸਹਿਯੋਗ ਦੇਣ ਦਾ ਵਾਅਦਾ ਕੀਤਾ । ਇਸ ਮੌਕੇ ਪਰਮਜੀਤ ਸਿੰਘ ਹੇੜੀਆਂ(ਯੂ.ਐਸ.ਏ.), ਜਸਵਿੰਦਰ ਸਿੰਘ ਸੋ਼ਕਰ (ਵਕੀਲ ), ਬਲਵਿੰਦਰ ਸਿੰਘ ਸੋ਼ਕਰ(ਅਸਟ੍ਰੇਲੀਆ),ਹਰਭਜਨ ਸਿੰਘ ਸਾਧੜਾ (ਇੰਗਲੈਂਡ), ਹਰਮਿੰਦਰ ਸਿੰਘ ਅਟਵਾਲ (ਯੂ.ਕੇ ) ਪਰਮਿੰਦਰ ਸਿੰਘ ਅਟਵਾਲ(ਯੂ.ਕੇ )ਨੇ ਵੀ ਵਿਸ਼ੇਸ਼ ਰੂਪ ਵਿਚ ਹਾਜ਼ਰੀ ਭਰੀ। ਕਾਲਜ ਵੱਲੋਂ ਮੁੱਖ ਮਹਿਮਾਨ ਤੇ ਸਾਬਕਾ ਵਿਦਿਆਰਥੀਆਂ ਨੂੰ ਯਾਦ ਨਿਸ਼ਾਨੀ ਵਜੋਂ ਬੂਟੇ ਦੇ ਕੇ ਸਨਮਾਨਿਆ ਗਿਆ।ਮੰਚ ਸੰਚਾਲਨ ਡਾ. ਨਿਰਮਲਜੀਤ ਕੌਰ ਤੇ ਪ੍ਰੋ. ਤਜਿੰਦਰ ਸਿੰਘ ਵੱਲੋਂ ਕੀਤਾ ਗਿਆ। ਆਏ ਹੋਏ ਮਹਿਮਾਨਾਂ ਲਈ ਧੰਨਵਾਦੀ ਸ਼ਬਦ ਡਾ.ਕਮਲਦੀਪ ਕੌਰ ਮੱਕੜ ਨੇ ਸਾਂਝੇ ਕੀਤੇ। ਇਸ ਮੌਕੇ ਕਾਲਜ ਪ੍ਰੋਫੈਸਰ ਇੱਦੂ ਰੱਤੀ,ਪ੍ਰੋ਼.ਆਬਿਦ ਵਕਾਰ, ਪਰਮਜੀਤ ਸਿੰਘ ਸੁਪ੍ਰਿੰਟੈਂਡੈਂਟ ,ਸ . ਅਮਨਦੀਪ (ਅਕਾਊਂਟੈਂਟ)ਪ੍ਰੋ.ਹਰਜੋਤ ਸਿੰਘ, ਪ੍ਰੋ. ਸੁਨਿਧੀ ਮਿਗਲਾਨੀ,ਪ੍ਰੋ.ਅੰਮਿ੍ਤ ਕੌਰ, ਪ੍ਰੋ.ਰਜੇਸ਼ ਕੁਮਾਰ ਪ੍ਰੋ . ਨਵਨੀਤ ਕੌਰ,ਪ੍ਰੋ.ਦਵਿੰਦਰ ਕੌਰ, ਪ੍ਰੋ.ਗੁਰਵਿੰਦਰ ਸਿੰਘ, ਪ੍ਰੋ .ਤਵਿੰਦਰ, ਪ੍ਰੋ.ਜੋਤੀ ਪ੍ਰਕਾਸ਼, ਪ੍ਰੋ.ਵਿਪਨ, ਪ੍ਰੋ. ਸੋਨਾ ਬੰਸਲ, ਪ੍ਰੋ.ਨੈਨਸੀ ਤੇ ਸਮੂਹ ਸਟਾਫ਼ ਹਾਜ਼ਰ ਸਨ ।
ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਸਾਬਕਾ ਤੇ ਮੌਜੂਦਾ ਵਿਦਿਆਰਥੀਆਂ ਦੇ ਸੰਬੰਧ ਮਜਬੂਤ ਬਣਾਉਣ ਲਈ ਮਿਲਣੀ ਸਮਾਗਮ ਕਰਵਾਇਆ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj