*ਲਗਭਗ 50 ਹਜ਼ਾਰ ਦੀ ਕੀਮਤ ’ਤੇ ਲਗਾ ਚੁੱਕੇ ਨੇ ਛਾਂਦਾਰ ਤੇ ਫ਼ਲਦਾਰ ਬੂਟੇ*
ਅੱਪਰਾ, ਸਮਾਜ ਵੀਕਲੀ- ਸੋਹਣ ਲਾਲ ਤੋਂ ਗਿਆਨੀ ਸੋਹਣ ਸਿੰਘ ਖਾਲਸਾ ਬਣ ਕੇ ਸਿੱਖ ਇਤਿਹਾਸ ਦੀ ਸੇਵਾ ਕਰ ਰਹੇ ਸਿੱਖ ਇਤਿਹਾਸਕਾਰ ਗਿਆਨੀ ਸੋਹਣ ਸਿੰਘ ਖਾਲਸਾ ਕੇਨੈਡਾ ਨੇ ਇੱਕ ਨਿਵੇਕਲੀ ਸ਼ੁਰਆਤ ਕਰਦਿਆਂ ਇਲਾਕੇ ਦੇ ਕਈ ਪਿੰਡਾਂ ’ਚ ਛਾਂਦਾਰ ਤੇ ਫ਼ਲਦਾਰ ਬੂਟੇ ਲਗਾਉਣ ਦੀ ਸ਼ੁਰਆਤ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿੱਖ ਇਤਿਹਾਸਕਾਰ ਗਿਆਨੀ ਸੋਹਣ ਸਿੰਘ ਖਾਲਸਾ ਕੇਨੈਡਾ ਨੇ ਵਾਤਾਵਰਣ ਨੂੰ ਸ਼ੁੱਧ ਬਣਾਈ ਰੱਖਣ ਲਈ ਤੇ ਅਲੋਪ ਹੋ ਰਹੇ ਪੰਛੀਆਂ ਨੂੰ ਬਚਾਉਣ ਲਈ ਬੂਟੇ ਲਗਾਉਣਾ ਤੇ ਉਨਾਂ ਨੂੰ ਪਾਲਣਾ ਬਹੁਤ ਹੀ ਜਰੂਰੀ ਹੈ।
ਉਨਾਂ ਅੱਗੇ ਦੱਸਿਆ ਕਿ ਹੁਣ ਤੱਕ ਫ਼ਲਦਾਰ ਤੇ ਛਾਂਦਾਰ ਬੂਟੇ ਲਗਭਗ 50 ਹਜ਼ਾਰ ਰੁਪਏ ਦੀ ਕੀਮਤ ਦੇ ਲਗਾ ਚੁੱਕੇ ਗਏ ਹਨ। ਉਨਾਂ ਕਿਹਾ ਕਿ ਬੂਟੇ ਲਗਾਉਣ ਸਮੇਂ ਇਨਾਂ ਦੀ ਸਾਂਭ-ਸੰਭਾਲ ਕਰਨ ਦਾ ਅਹਿਦ ਵੀ ਆਮ ਲੋਕਾਂ ਤੋਂ ਲਿਆ ਗਿਆ ਹੈ। ਇਸ ਤੋਂ ਪਹਿਲਾਂ ਸਿੱਖ ਇਤਿਹਾਸਕਾਰ ਗਿਆਨੀ ਸੋਹਣ ਸਿੰਘ ਖਾਲਸਾ ਕੇਨੈਡਾ ਨੇ ਸਿਕਲੀਗੀਰ ਵਣਜਾਰੇ ਸਿੱਖਾਂ ਦੀ ਸਿੱਖ ਇਤਿਹਾਸ ਨੂੰ ਪੜਨ ਦੀ ਰੁਚੀ, ਉਨਾਂ ਲਈ ਰੁਜ਼ਾਰ ਦੇ ਮੌਕੇ ਪ੍ਰਦਾਨ ਕਰਨੇ, ਉਨਾਂ ਦੇ ਬੱਚਿਆਂ ਲਈ ਫੀਸਾਂ ਦਾ ਪ੍ਰਬੰਧ ਕਰਨਾ ਤੇ ਕੋਰੋਨਾ ਕਾਲ ਦੌਰਾਨ ਪੰਜਾਬੀਆਂ ਦੀ ਮੱਦਦ ਕਰਨਾ, ਅੱਪਰਾ ਦੀ ਸਹੀਦ ਭਗਤ ਸਿੰਘ ਪਾਰਕ ਲਈ ਬੂਟੇ ਪ੍ਰਦਾਨ ਕਰਨੇ, ਪਿੰਡ ਦੇ ਗੁਰੂਦੁਆਰਾ ਸਾਹਿਬ ਵਿਖੇ ਸ਼ੈੱਡ ਦੀ ਸੇਵਾ ਕਰਨ ਦੇ ਕਾਰਜ ਵੀ ਕਰ ਚੁੱਕੇ ਹਨ।
ਉਨਾਂ ਅੱਗੇ ਕਿਹਾ ਕਿ ਅਜਿਹੇ ਨੇਕ ਕਾਰਜ ਹਮੇਸ਼ਾ ਚਲਦੇ ਰਹਿਣੇ ਚਾਹੀਦੇ ਹਨ ਤੇ ਲੋੜਵੰਦਾਂ ਦੀ ਮੱਦਦ ਕਰਦੇ ਰਹਿਣਾ ਚਾਹੀਦਾ ਹੈ। ਉਨਾਂ ਕਿਹਾ ਕਿ ਹਰ ਪੰਜਾਬੀ ਨੂੰ ਚਾਹੀਦਾ ਹੈ ਕਿ ਉਹ ਫ਼ਜੂਲ ਖਰਚੀ ਬੰਦ ਕਰਕੇ ਕਿਸੇ ਲੋੜਵੰਦ ਦੀ ਮੱਦਦ ਕਰਨ, ਸਮਾਜ ਸੇਵਾ ਦੇ ਕਾਰਜਾਂ ’ਚ ਵਧ-ਚੜ ਕੇ ਹਿੱਸਾ ਲੈਂਦੇ ਰਹਿਣ, ਇਹ ਹੀ ਸੱਭ ਤੋਂ ਵੱਡੀ ਇਨਸਾਨੀਅਤ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly