HOME ਸਿੱਖ ਹੈਰੀਟੇਜ ਮਹੀਨੇ ਦੇ ਸਬੰਧ ਚ ਵੈਨਕੂਵਰ ਚ ਸਮਾਗਮ ਆਯੋਜਿਤ

ਸਿੱਖ ਹੈਰੀਟੇਜ ਮਹੀਨੇ ਦੇ ਸਬੰਧ ਚ ਵੈਨਕੂਵਰ ਚ ਸਮਾਗਮ ਆਯੋਜਿਤ

1

ਵੈਨਕੂਵਰ,   (ਸਮਾਜ ਵੀਕਲੀ)   (ਮਲਕੀਤ ਸਿੰਘ)- ਸਿੱਖ ਕੌਮ ਦੀ ਇਤਿਹਾਸਿਕ ਘਾਲਣਾ ਸੇਵਾ ਭਾਵਨਾ ਅਤੇ ਯੋਗਦਾਨ ਨੂੰ ਦਰਸਾਉਂਦੇ ਸਿੱਖ ਹੈਰੀਟੇਜ ਮਹੀਨੇ ਨੂੰ ਸਮਰਪਿਤ ਵੈਨਕੂਵਰ ਵਿੱਚ ਇੱਕ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ ਇਸ ਸੰਬੰਧ ਵਿੱਚ ਅੱਜ ਸਿਟੀ ਆਫ ਵੈਨਕੂਵਰ ਦੇ ਸਿਟੀ ਹਾਲ ਚ ਇੱਕ ਖਾਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿੱਥੇ ਮੇਅਰ ਕੇਨ ਸੇਮ ਵੱਲੋਂ ਅਪ੍ਰੈਲ ਮਹੀਨੇ ਨੂੰ ਅਧਿਕਾਰਤ ਤੌਰ ਤੇ ‘ਸਿੱਖ ਹੈਰੀਟੇਜ ਮੰਥ’ ਘੋਸ਼ਿਤ ਕਰਦਿਆਂ ਸਿੱਖ ਕੌਮ ਦੇ ਇਤਿਹਾਸ ਅਤੇ ਸਿੱਖਾਂ ਵੱਲੋਂ ਕੈਨੇਡਾ ਦੀ ਤਰੱਕੀ ਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ ਗਈ ਜ਼ਿਕਰਯੋਗ ਹੈ ਕਿ ਅਪ੍ਰੈਲ ਮਹੀਨੇ ਨੂੰ ‘ਸਿੱਖ ਹੈਰੀਟੇਜ ਮੰਥ’ ਵਜੋਂ ਸਰਕਾਰੀ ਪੱਧਰ ਤੇ ਮਾਨਤਾ ਦਿਵਾਉਣ ਲਈ ਪੰਜਾਬੀ ਐਮਪੀ ਸੁਖ ਧਾਲੀਵਾਲ ਵੱਲੋਂ 2019 ਚ ਯਤਨ ਆਰੰਭੇ ਗਏ ਸਨ ਤੇ ਉਹ ਇਸ ਬਾਰੇ ਪਾਰਲੀਮੈਂਟ ਵਿੱਚ ਇੱਕ ਬਿੱਲ ਲੈ ਕੇ ਆਏ ਸਨ। ਇਸ ਮੌਕੇ ਤੇ ਖਾਲਸਾ ਦੀਵਾਨ ਸੁਸਾਇਟੀ ਹੈਡ ਗ੍ਰੰਥੀ ਮਹਿੰਦਰਪਾਲ ਸਿੰਘ, ਕਸ਼ਮੀਰ ਸਿੰਘ ਧਾਲੀਵਾਲ,ਤਾਜ ਸਿੰਘ,ਏਕਮਨਜੋਤ ਸਿੰਘ ਆਦਿ ਨੇ ਆਪਣੇ ਵਿਚਾਰ ਪ੍ਰਗਟ ਕੀਤੇ

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous article110 ਸਾਲਾ ਸਾਬਕਾ ਸੈਨਿਕ ਬਰਡ ਸਿਸਲਰ ਦਾ ਦੇਹਾਂਤ
Next articleਬੁਸ਼ੇਹਰ ਪ੍ਰਮਾਣੂ ਊਰਜਾ ਪਲਾਂਟ ‘ਤੇ ਹਮਲੇ ਨਾਲ ਖਾੜੀ ਦੇਸ਼ਾਂ ਵਿੱਚ ਰੇਡੀਏਸ਼ਨ ਦਾ ਖ਼ਤਰਾ ਵਧਿਆ, ਈਰਾਨੀ ਵਿਦੇਸ਼ ਮੰਤਰੀ ਨੇ ਸੰਯੁਕਤ ਰਾਸ਼ਟਰ ਨੂੰ ਲਿਖਿਆ