ਨਜ਼ਰ

ਸੁਖਵਿੰਦਰ ਲੋਟੇ ਧੂਰੀ

(ਸਮਾਜ ਵੀਕਲੀ)

ਮੁਦੱਤਾਂ ਮਗਰੋਂ ਭਜਾਈ ਇਹ ਨਜ਼ਰ
ਵੇਖਦੀ ਜਲਵੇ ਮੁੜਾਈ ਇਹ ਨਜ਼ਰ

ਖ਼ੂਬਸੂਰਤ ਵਾਦੀਆਂ ਵਿਚ ਜਦ ਗਈ
ਹੋ ਗਈ ਸਾਲਮ ਪਰਾਈ ਇਹ ਨਜ਼ਰ

ਰੁੱਸ ਰਿਹਾ ਸੀ ਦਿਲ ਕਰੋਨਾ ਕਾਲ ਤੋਂ
ਉਸ ਲਈ ਤੋਹਫ਼ੇ ਲਿਆਈ ਇਹ ਨਜ਼ਰ

ਸਾਥ ਦਿੰਦੀ ਹੈ ਸਦਾ ਇਹ ਸੋਚ ਦਾ
ਸੋਚ ਨੂੰ ਕਰਦੀ ਸੁਦਾਈ ਇਹ ਨਜ਼ਰ

ਚਲ ਜਵੇ ਦਿਲ ਵਿਚ ਜਦੋਂ ਵੀ ਮੀਤ ਦੇ
ਪਿਆਰ ਵਿਚ ਦਿਸਦੀ ਨਹਾਈ ਇਹ ਨਜ਼ਰ

ਚਰਨ ਛੂਹੇ, ਚੁੰਮ ਮੱਥਾ ਵੀ ਲਵੇs
ਇੰਝ ਹੈ ਸਿੱਖੀ ਸਿਖਾਈ ਇਹ ਨਜ਼ਰ

ਜ਼ਿੰਦਗੀ ਇਕ ਖ਼ੂਬਸੂਰਤ ਬਾਗ਼ ਹੈ
ਦੇ ਰਹੀ ‘ਲੋਟੇ’ ਦੁਹਾਈ ਇਹ ਨਜ਼ਰ

ਲੋਟੇ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨੀ ਕੁੜੀਏ
Next articleਗ਼ਜ਼ਲ