HOME ਸਿੱਧੂ ਹਸਨਪੁਰੀ ਦਾ ਗਾਇਆ ਦਿਲ ਦਾ ਮਾਸ ਲੋਕ ਗੀਤ ਅਟੈਰਨਮੈਂਟ ਉੱਤੇ...

ਸਿੱਧੂ ਹਸਨਪੁਰੀ ਦਾ ਗਾਇਆ ਦਿਲ ਦਾ ਮਾਸ ਲੋਕ ਗੀਤ ਅਟੈਰਨਮੈਂਟ ਉੱਤੇ ਅੱਜ ਖੜਕੂ

5
ਮਾਛੀਵਾੜਾ ਸਾਹਿਬ    (ਸਮਾਜ ਵੀਕਲੀ)   ਬਲਬੀਰ ਬੱਬੀ :- ਪੰਜਾਬੀ ਗਾਇਕੀ ਦੇ ਵਿੱਚ ਸਭ ਤੋਂ ਪਹਿਲਾਂ ਗੀਤਕਾਰੀ ਦਾ ਨਾਮ ਆਉਂਦਾ ਹੈ ਜੇਕਰ ਕੋਈ ਚੰਗਾ ਗੀਤਕਾਰ ਚੰਗਾ ਗੀਤ ਲਿਖੇਗਾ ਤੇ ਚੰਗੇ ਗਾਇਕ ਗਾਵੇਗਾ ਤੇ ਫਿਰ ਉਸ ਨੂੰ ਚੰਗੇ ਸਰੋਤੇ ਪਸੰਦ ਕਰਦੇ ਹਨ। ਗੀਤਕਾਰ ਗਿੱਲ ਜੱਬੋ ਮਾਜਰਾ ਵਾਲੇ ਪੰਜਾਬੀ ਪੁਰਾਤਨ ਗੀਤਕਾਰੀ ਦੇ ਇੱਕ ਵੱਡੇ ਥੰਮ ਸਨ ਜਿਨਾਂ ਨੇ ਆਪਣੀ ਕਲਮ ਦੇ ਵਿੱਚੋਂ ਪੰਜਾਬੀ ਪਿੰਡਾਂ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਾਸਤ ਦੇ ਨਾਲ ਮੇਲ ਖਾਂਦੀ ਗੀਤਕਾਰੀ ਲਿਖੀ ਅਨੇਕਾਂ ਗੀਤ ਅਨੇਕਾਂ ਗਾਇਕਾ ਨੇ ਗਾਏ ਸੰਗੀਤ ਪ੍ਰੇਮੀਆਂ ਨੇ ਪਸੰਦ ਕੀਤੇ। ਉਹ ਲੋਕਾਂ ਦੇ ਦਿਲਾਂ ਉੱਤੇ ਰਾਜ ਕਰਨ ਵਾਲੇ ਗੀਤਕਾਰ ਹੋ ਨਿਬੜੇ ਗਿੱਲ ਜੀ ਦੇ ਇਕੋ ਇਕ ਲਾਡਲੇ ਸ਼ਾਗਿਰਦ ਗੀਤਕਾਰ ਭੋਲਾ ਜਰਗ ਵਾਲਾ ਜੋਂ ਸੈਕਰਾਮੈਂਟੋ ਰਹਿ ਰਹੇ ਹਨ ਆਪਣੀ ਗੀਤਕਾਰੀ ਦੇ ਸਫਰ ਨੂੰ ਅੱਗੇ ਤੋਰਦਿਆਂ ਹੋਇਆਂ ਦਿਲ ਦਾ ਮਾਸ ਗੀਤ ਲੈ ਕੇ ਪੰਜਾਬੀ ਸਰੋਤਿਆਂ ਦੀ ਕਚਹਿਰੀ ਵਿੱਚ ਆਏ ਹਨ। ਮਾਸ ਗੀਤ ਸਿੱਧੂ ਹਸਨਪੂਰੀ ਜਿਹੇ ਨੌਜਵਾਨ ਗਾਇਕ ਨੇ ਆਪਣੀ ਅਵਾਜ਼ ਵਿੱਚ ਗਾਇਆ ਹੈ ਇਸ ਗੀਤ ਨੂੰ ਉੱਘੇ ਗੀਤਕਾਰ ਭੱਟੀ ਭੜੀ ਵਾਲੇ ਨੇ ਆਪਣੀ ਕੰਪਨੀ ਲੋਕ ਗੀਤ ਇੰਟਰਮੈਂਟ ਰਾਹੀਂ ਪੰਜਾਬੀ ਸੰਗੀਤ ਵਿੱਚ ਪੇਸ਼ ਕੀਤਾ ਦਿਲ ਦਾ ਮਾਸ ਗੀਤ ਦਾ ਸੰਗੀਤ ਅੱਜ ਦੇ ਚਰਚਿਤ ਨੌਜਵਾਨ ਸੰਗੀਤਕਾਰ ਸੁਰਿੰਦਰ ਬੱਬੂ ਦੀ ਟੀਮ ਨੇ ਦਿੱਤਾ ਹੈ। ਅੱਜ 30 ਮਈ ਨੂੰ ਲੋਕ ਗੀਤ ਅਟਰਮੈਂਟ ਉੱਤੇ ਇਹ ਗੀਤ ਰਿਲੀਜ਼ ਹੋਣ ਜਾ ਰਿਹਾ ਹੈ। ਸੂਝਵਾਨ ਸਰੋਤੇ ਅਜਿਹੇ ਗੀਤਾਂ ਨੂੰ ਜਰੂਰ ਸੁਣਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਨਸ਼ਿਆਂ ‘ਤੇ ਲਗਾਉਣ ਵਾਲੇ ਨਸ਼ਾ ਤਸਕਰ ਕਿਸੇ ਵੀ ਕੀਮਤ ਤੇ ਬਖਸ਼ੇ ਨਹੀਂ ਜਾਣਗੇ – ਡਿਪਟੀ ਸਪੀਕਰ ਪੰਜਾਬ
Next articlePahalgam Tragedy: Indian Delegations Abroad