ਸਿੱਧੂ ਆਪਣੀ ਪਾਰਟੀ ਦਾ ਨਹੀਂ ਹੋ ਸਕਿਆ , ਉਹ ਪੰਜਾਬ ਦਾ ਕੀ ਹੋਵੇਗਾ , ਭਗਵੰਤ ਮਾਨ ਹੈ ਸਭ ਤੋਂ ਬੇਹਤਰ ਨੇਤਾ : ਸਰਦਾਰ ਰਤਨ ਸਿੰਘ ਕਾਕੜ ਕਲਾਂ

ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰ ਰਤਨ ਸਿੰਘ ਕਾਕੜ ਕਲਾਂ

ਮਹਿਤਪੁਰ (ਕੁਲਵਿੰਦਰ ਚੰਦੀ) (ਸਮਾਜ ਵੀਕਲੀ) ਕਾਂਗਰਸ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ ‘ਤੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਲਾੜਾ ਮਿਲਣ ਤੇ ਬਹੁਤ- ਬਹੁਤ ਵਧਾਈ ,ਪਰ ਅੱਗੇ ਹੁਣ ਪੰਜਾਬ ਦੇ ਲੋਕਾਂ ਦੀ ਆਪਣੀ ਮਰਜੀ, ਵਿਆਹ ਕਰਨਾ ਕੇ ਨਹੀਂ ।ਸਰਦਾਰ ਰਤਨ ਸਿੰਘ ਕਾਕੜ ਕਲਾਂ ਜੀ ਦਾ ਨਵਜੋਤ ਸਿੰਘ ਸਿੱਧੂ ਦੇ ਇਸ ਬਿਆਨ ਦੀ ਕੜੀ ਨਿੰਦਾ ਕੀਤੀ ਹੈ ਅਤੇ ਉਹਨਾਂ ਨੇ ਸਿੱਧੂ ਤੇ ਨਿਸ਼ਾਨਾ ਕੱਸਦੇ ਹੋਏ ਕਿਹਾ ਹੈ ਕਿ ਸਿੱਧੂ ਆਪ ਵਾਰ ਵਾਰ ਪਾਰਟੀ ਬਦਲ ਰਿਹਾ ਹੈ ਤੇ ਹੁਣ ਕਾਂਗਰਸ ਪਾਰਟੀ ਵਿੱਚ ਵੀ ਤਬਾਹੀ ਮਚਾ ਰਿਹਾ ਹੈ ।

ਇਸ ਲਈ ਜਿਹੜਾ ਨੇਤਾ ਆਪਣੀ ਪਾਰਟੀ ਦਾ ਨਹੀਂ ਹੋ ਸਕਿਆ, ਉਹ ਪੰਜਾਬ ਦਾ ਕੀ ਹੋਵੇਗਾ ।ਸਰਦਾਰ ਰਤਨ ਸਿੰਘ ਕਾਕੜ ਕਲਾਂ ਜੀ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਨੇ ਸੋਚ ਸਮਝ ਕੇ ਅਤੇ ਲੋਕਾਂ ਦੀ ਖੁਸ਼ੀ ਨੂੰ ਦੇਖਦਿਆ ਭਗਵੰਤ ਮਾਨ ਜੀ ਨੂੰ ਮੁੱਖ ਮੰਤਰੀ ਦਾ ਚਿਹਰਾ ਚੁਣਿਆ ਹੈ । ਇਕ ਅਸਲੀ ਨੇਤਾ ਉਹ ਹੀ ਹੁੰਦਾ ਹੈ ਜੋ ਲੋਕਾਂ ਦੇ ਫੈਸਲੇ ਨਾਲ ਸਹਿਮਤ ਹੋਵੇ ਤੇ ਪੰਜਾਬ ਨੂੰ ਇਸ ਤਰ੍ਹਾਂ ਦਾ ਨੇਤਾ ਨਹੀਂ ਚਾਹੀਦਾ ਜੋ ਵਾਰ -ਵਾਰ ਆਪਣੀ ਪਾਰਟੀ ਬਦਲੇ ਅਤੇ ਆਪਣੇ ਬਿਆਨ ਤੇ ਅਟੱਲ ਨਾ ਰਹੇ ।

 ਕੁਲਵਿੰਦਰ ਚੰਦੀ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਮਾਜ ਸੇਵੀ ਰਤਨ ਸਿੰਘ ਕੋਟਲੀ ਗਾਜਰਾਂ ਵਿੱਚ ਸਨਮਾਨਿਤ
Next articleਆਮ ਆਦਮੀ ਪਾਰਟੀ ਦੀ ਸਰਕਾਰ ਆਉਣ ‘ਤੇ ਹਰ ਨੌਜਵਾਨ ਨੂੰ ਰੁਜ਼ਗਾਰ ਦਿੱਤਾ ਜਾਵੇਗਾ -ਸੱਜਣ ਸਿੰਘ