ਸਿਦਕੀ ਸਿੱਖ ਭਾਈ ਨਾਨੂ ਸਿੰਘ ਜੀ

(ਸਮਾਜ ਵੀਕਲੀ)  ਦਿੱਲੀ ਦਾ ਇਤਿਹਾਸ ਬਹੁਤ ਪੁਰਾਣਾ ਹੈ। ਮਾਹਾਂਭਾਰਤ ਦੇ ਜਮਾਨੇ ਵਿਚ ਇਸਨੂੰ ਇੰਦਰਪਰਸਥ ਦੇ ਨਾਂ ਨਾਲ ਜਾਣਿਆਂ ਜਾਂਦਾ ਸੀ ਅਤੇ ਇੱਹ ਪਾਂਡਵਾਂਦੀ ਰਾਜਧਾਨੀ ਸੀ,ਅਤੇ ਦਿੱਲੀ ਕਈ ਸਾਮਰਾਜਾਂ ਦੀ ਰਾਜਧਾਨੀ ਰਹੀ ਹੈ ਸੱਤਵੀਂ ਸਦੀ ਵਿਚ ਮੂਹੱਮਦ ਇਬਨ ਅਲ ਕਾਸਿਮ ਨੇ ਸਭ ਤੋਂ ਪਹਿਲਾ ਹਮਲਾ ਸਿੰਧ ਇਲਾਕੇ (ਪਾਕਿਸਤਾਨ )ਵਿਚ ਕੀਤਾ ਅਤੇ ਉਥੋਂ ਦੇ ਹਿੰਦੂ ਰਾਜੇ ਦਾਹਿਰ ਨੂੰ ਹਰਾਕੇ ਇਸਲਾਮਿਕ ਰਾਜ ਸਥਾਪਿਤ ਕੀਤਾ ਉਹ 712 ਤੋਂ 715 ਈਸਵੀ ਤੱਕ ਸਿੰਧ ਸਟੇਟ ਦਾ ਗਵਰਨਰ ਰਿਹਾ। ਉਸਤੋਂ ਬਾਅਦ ਮੁਹੱਮਦ ਗੋਰੀ ਨੇ ਪ੍ਰੀਥਵੀ ਰਾਜ ਚੁਹਾਨ ਨੁੰ ਹਰਾਕੇ ਰਾਜ ਕੀਤਾ। ਭਾਰਤ ਵਿਚ ਦਸਵੀਂ -ਗਿਆਰਵੀਂ ਸਦੀ ਤੋਂ ਹੋਰ ਵੀ ਮੁਸਲਮਾਨਾਂ ਦੇ ਹਮਲੇ ਸ਼ੁਰੂ ਹੋ ਗਏ ਸਨ ਖਿਲਜੀਆਂ,ਤੁਗਲਕਾਂ, ਲੋਧੀਆਂ ਅਤੇ ਬਾਬਰ ਅਤੇ ਉਸਦੇ ਉਤਰਾਧਿਕਾਰੀਆਂ ਨੇ ਭਾਰਤ ਦੀ ਹਿੰਦੂ ਜਨਤਾ ਉੱਤੇ ਬੇਪਨਾਂਹ ਜ਼ੁਲਮ ਢਾਏ ਲੱਖਾਂ ਲੋਕ ਕਤਲ ਕੀਤੇ ਗਏ ਅਤੇ ਗੁਲਾਮ ਬਣਾਏ ਗਏ ਔਰਤਾਂ ਦੀ ਬੇਪੱਤੀ ਕੀਤੀ ਗਈ ਔਰਤਾਂ ਦੀ ਗਜਨੀ ਦੇ ਬਜਾਰਾਂ ਵਿਚ ਬੋਲੀ ਲਗਾਈ ਜਾਂਦੀ ਸੀ ਅਤੇ ਉਨ੍ਹਾਂ ਨੂੰ ਖ਼ਰੀਦਕੇ ਆਵਦੇ ਹਰਮ ਵਿਚ ਰਖੈਲਾਂ ਬਣਾਕੇ ਰੱਖ ਲਿਆ ਜਾਂਦਾ ਸੀ।ਮੁਸਲਮਾਨ ਰਾਜਿਆਂ ਦਾ ਇਕੋ ਹੀ ਟਿੱਚਾ ਸੀ ਜਾਂ ਤਾਂ ਮੁਸਲਮਾਨ ਬਣ ਜਾਉ, ਨਹੀਂ ਤਾਂ ਕਤਲ ਕਰ ਦਿੱਤੇ ਜਾਉਗੇ। ਹਿੰਦੂਤਵ ਸਿਮਟ ਕੇ ਰਹਿ ਗਿਆ ਸੀ, ਲੋਕਾਂ ਵਿਚ ਜੀਣ ਦੀ ਕੋਈ ਇੱਛਾ ਹੀ ਨਹੀਂ ਸੀ ਰਹੀ, ਇਨ੍ਹਾਂ ਮੁਸਲਮਾਨ ਰਾਜਿਆਂ ਨੇ ਭਾਰਤ ਦੀ ਪੂਰੀ ਤਰ੍ਹਾਂ ਨਸਲਕੁਸ਼ੀ ਕਰ ਦਿੱਤੀ ਸੀ।ਬੋਲੀ, ਧਾਰਮਿਕ ਮਾਨਤਾ ਖਾਣ -ਪੀਣ, ਰਹਿਣ- ਸੈਹਿਣ,ਰਸਮਂੋ-ਰਿਵਾਜ,ਪਹਿਰਾਵਾ, ਇਮਾਰਤਾਂ ਦੇ ਡਿਜ਼ਾਇਨ ਆਦਿ ਸਭ ਕੁਝ ਮਲਿਆ ਮੇਟ ਕਰ ਦਿੱਤਾ ਮੰਦਰਾਂ ਨੂੰ ਢਾਹਕੇ ਮਸਜਿਦਾਂ ਉਸਾਰੀਆਂ ਜਾ ਰਹੀਆਂ ਸਨ, ਦੇਵੀ ਦੇਵਤਿਆਂ ਦੀਆਂ ਮੂਰਤੀਆਂ ਤੋੜ ਕੇ ਮਸਜਿਦਾਂ ਦੀਆਂਨੀਆਂ ਹੇਠ ਦੱਬ ਦਿਤੀਆਂ ਗਈਆਂ। ਉਨ੍ਹਾਂ ਦਾ ਕਹਿਣਾ ਸੀ ਕਿ ਜਿਹੜਾ ਇਸਲਾਮ ਨੂੰ ਨਹੀਂ ਮੰਨਦਾ ਉਹ ਕਾਫ਼ਰ ਹੈ ਤੇ ਉਸਨੂੰ ਜੀਣ ਦਾ ਕੋਈ ਹੱਕ ਨਹੀਂ। ਸਾਰਾ ਕਸੂਰ ਹੀ ਭਾਰਤੀ ਲੋਕਾਂ ਦਾ ਸੀ ਕਿਉਂਕਿ ਉਨ੍ਹਾਂ ਵਿਚ ਏਕਤਾ ਨਹੀਂ ਸੀ ਸਾਰੇ ਜਾਤ ਪਾਤ ਵਿਚ ਵੰਡੇ ਹੋਏ ਸਨ ਬਰਾਹਮਣਾ ਨੇ ਲੋਕਾਂ ਨੂੰ ਚਾਰ ਵਰਨਾਂ ਵਿਚ ਵੰਡਕੇ ਆਪਣਾ ਵਪਾਰ ਚਲਾਇਆ ਹੋਇਆ ਸੀ ਜੇ ਸਾਰੇ ਭਾਰਤੀ ਇਕੱਠੇ ਹੁੰਦੇ ਤਾਂ ਕਿਸਦੀ ਮਜਾਲ ਸੀ ਕਿ ਕੋਈ ਹਿੰਦੁਸਤਾਨ ਤੇ ਅੱਖ ਵੀ ਚੁੱਕ ਕੇ ਦੇਖਦਾ। ਹਮਲਾਂਵਰਾਂ ਨੇ ਇਸੇ ਗੱਲ ਦਾ ਲਾਭ ਉਠਾਕੇ ਭਾਰਤ ਤੇ ਰਾਜ ਕੀਤਾ ਇਫ਼ਤਿਆਰ ਖ਼ਾਂ(1671-1675ਈਸਵੀ ) ਕਸ਼ਮੀਰ ਦਾ ਗਵਰਨਰ ਸੀ ਉਸਨੇ ਕਸ਼ਮੀਰ ਦੇ ਬ੍ਰਾਹਮਣਾ ਉੱਤੇ ਭਹੁਤ ਅੱਤਿਆਚਾਰ ਕੀਤੇ, ਅਤੇ ਉਨ੍ਹਾਂ ਨੂੰ ਜਬਰਦਸਤੀ ਮੁਸਲਮਾਨ ਬਣਾਉਣ ਦਾ ਹਰ ਯਤਨ ਕੀਤਾ, ਤੰਗ ਆਕੇ 16 ਕਸ਼ਮੀਰੀ ਬ੍ਰਾਹਮਣਾ ਦਾ ਇਕ ਵਫ਼ਦ ਕਿਰਪਾ ਰਾਮ ਦੱਤ ਮਟਨ ਨਿਵਾਸੀਦੀ ਅਗਵਾਈ ਵਿਚ ਅਨੰਦਪੁਰ ਪੁੱਜਾ ਤੇ 25ਮਈ 1675 ਨੂੰ ਉਨ੍ਹਾਂ ਦੀ ਸਿਰੀ ਗੁਰੁ ਤੇਗ ਬਹਾਦਰ ਜੀ ਨਾਲ ਮੁਲਾਕਾਤ ਹੋਈ ਜਿਸ ਬਾਰੇ ਭੱਟ ਵਹੀ ਮੁਲਤਾਨੀ ਸਿੰਧੀ ਵੀ ਗਵਾਹੀ ਭਰਦੀ ਹੈ।ਅਤੇ ਇਸ ਗੱਲ ਦੀ ਪੁਸ਼ਟੀ ਸੇਵਾ ਸਿੰਘ ਭੱਟ ਨੇ ਸ਼ਹੀਦ ਵਿਲਾਸਵਿਚ ਇਉਂ ਕੀਤੀ ਹੈ (ਭਾਈ ਮਨੀ ਸਿੰਘ ) ਹਾਥ ਜੋਰ ਕਿਰਪਾ ਰਾਮ। ਦੱਤ ਬਰਾਹਮਣ ਮਟਨ ਗ੍ਰਾਮ।

ਹਮਰੋ ਬਲ ਅਬ ਰਹਯੋ ਨਹਿ ਕਾਈ। ਹੈ ਗੁਰੁ ਤੇਗ ਬਹਾਦਰ ਰਾਈ।
ਸੇਵਾ ਰਹੀ ਇਮ ਅਰਜ ਗੁਜਾਰੀ। ਤੁਮ ਹੋ ਕਲਜੁਗ ਕੇ ਕ੍ਰਿਸ਼ਨ ਮੁਰਾਰੀ।
ਪੰਡਤ ਕਿਰਪਾ ਰਾਮ ਕੂਝ ਸਮੇਂ ਲਈ ਅਨੰਦਪੁਰ ਸਾਹਬ ਵਿਚ ਸਿਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਧਿਆਪਕ ਵੀ ਰਿਹਾ ਸੀ ।ਸਿਰੀ ਗੁਰੁ ਤੇਗ ਬਹਾਦਰ ਜੀ ਨੇ ਕਸ਼ਮੀਰੀਆਂ ਦੇ ਦੱੁਖਾਂ ਨੂੰ ਬੜੀ ਹਮਦਰਦੀ ਨਾਲ ਸੁਣਿਆਂ ਤੇ ਉਨ੍ਹਾਂ ਨੂੰ ਉਪਦੇਸ਼ ਦਿੱਤਾ ਕਿ ਉਹ ਤਕੜੇ ਹੋਕੇ ਆਪਣੇ ਕਸ਼ਟਾਂ ਨੂੰ ਝੱਲਣ ਅਤੇ ਆਪਣੇ ਸਾਹਸ ਨੂੰ ਕਾਇਮ ਰੱਖਣ। ਉਨ੍ਹਾਂ ਨੇ ਸਾਰੇ ਹਿੰਦੁਸਤਾਨ ਵਿਚ ਹੋਕਾ ਦਿੱਤਾ ਕਿ ਜੋ ਦਬੇਲ ਬਣਦਾ ਹੈ ਉਹ ਕਾਇਰ ਹੈ ਜੋ ਦੂਜੇ ਨੂੰ ਦਬੇਲ ਬਣਾਉਂਦਾ ਹੈ ਉਹ ਜ਼ਾਲਮ ਹੈ ਅਸਲ ਸੋਝੀਵਾਨ ਸਾਉ ਮਨੁੱਖ ਉਹ ਹੈ ਜੋਭੈ-ਰਹਿਤ ਜੀਵਨ ਬਿਤਾਉਂਦਾ ਹੈ।ਜਿਹੜਾ ਉਨ੍ਹਾਂ ਦੀ ਬਾਣੀ ਤੋਂ ਪਰਕਟ ਹੁੰਦਾ ਹੈ
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ||
ਕਹੁ ਨਾਨਕਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ|| (ਸਲੋਕ:9,ਪੰਨਾ1427 )
ਉਨ੍ਹਾਂ ਨੇ ਸੁਤੰਤਰ ਮੱਨੁਖ ਦਾ ਸਕੰਲਪ ਹੀ ਇਹ ਰੱਖਿਆ ਸੀ ਜੋ ਦੁੱਖ-ਸੁਖ ਮਾਨ-ਅਪਮਾਨ
ਖੁਸ਼ੀ-ਗ਼ਮੀਂ, ਨਿੰਦਾ -ਉਸਤਤਿ,ਤੇ ਗਰੀਬੀ ਅਮੀਰੀ ਤੋਂ ਉਪਰ ਉੱਠ ਕੇ ਸਮ-ਦ੍ਰਿਸ਼ਟਾ ਬਣੇ ਅਤੇ ਨਿਰਭੈਤਾ ਤੇ ਦ੍ਰਿੜ੍ਹਤਾ ਨਾਲ ਅਚੱਲ,ਅਡੋਲ ਹੋਕੇ ਆਪਣੇ ਆਦਰਸ਼ ਵੱਲ ਵੱਧਦਾ ਜਾਵੇ
ਜਿਵੇਂ ਉਨ੍ਹਾਂ ਦੀ ਬਾਣੀ ਤੋਂ ਪਰਕਟ ਹੁੰਦਾ ਹੈ।
ਜੋ ਨਰ ਦੁਖ ਮੈ ਦੁਖ ਨਹੀਂ ਮਾਨੇ॥
ਸੁਖ ਸਨੇਹੁ ਅਰ ਭੈ ਨਹੀ ਜਾਕੈਕੰਚਨ ਮਾਟੀ ਮਾਨੈ
ਨਹ ਨਿੰਦਿਆ ਨਹ ਉਸਤਤਿ ਜਾ ਕੈ ਲੋਭੁ ਮੋਹੁ ਅਭਿਮਾਨਾ॥
ਹਰਖ ਸੋਗ ਤੇ ਰਹੈ ਨਿਆਰਉ ਨਾਹਿ ਮਾਨ ਅਪਮਾਨਾ॥

ਸਿਰੀ ਗੁਰੁ ਤੇਗ ਬਹਾਦਰ ਜੀ ਨੇ ਪੰਜਾਬ,ਅਸਾਮ,ਬੰਗਾਲ ਆਦਿ ਸਾਰੇ ਹਿੰਦੂਸਤਾਨੀਆਂ ਨੂੰ ਨਿਰਭੈਤਾ ਅਤੇ ਸੁਤੰਤਰਤਾ ਨਾਲ ਰਹਿਣ ਦੀ ਜੀਵਨ ਜਾਚ ਸਮਝਾਈ ਜਿਸਦਾ ਡੁੰਹਗਾ ਅਸਰ ਹੋਇਆ ।ਕੱਟੜ ਬਾਦਸ਼ਾਹ ਔੰਰੰਗਜੇਬ ਨੂੰ ਇਹ ਪਸੰਦ ਨਹੀਂ ਸੀ ਉਹ ਤਾਂ ਸਾਰੇ ਹਿੰਦੂਸਤਾਨੀਆਂ ਨੂੰ ਮੁਸਲਮਾਨ ਬਣਾ ਲੈਨਾ ਚਾਹੁੰਦਾ ਸੀ ਜਦੋਂ ਕਿਰਪਾ ਰਾਮ ਨੇ ਸਿਰੀ ਗੁਰੁ ਤੇਗ ਬਹਾਦਰ ਜੀਕੋਲ ਆਕੇ ਫ਼ਰਿਆਦ ਕੀਤੀ ਤਾਂ ਗੋਬਿੰਦ ਰਾਇ ਜੀ ਨੇ ਗੁਰੁ ਜੀ ਨੂੰ ਪੁੱਛਿਆ ਇਸ ਜੁਲਮ ਤੋਂ ਛੁਟਕਾਰਾ ਕਿਸ ਤਰ੍ਹਾਂ ਹੋ ਸਕਦਾ ਹੈ, ਤਾਂ ਗੁਰੁ ਜੀ ਨੇ ਕਿਹਾ ਇਸ ਜੁਲਮ ਨੂੰ ਥੱਮਣ ਲਈ ਕਿਸੇ ਮਹਾਂਪੁਰਸ਼ ਦੀ ਕੁਰਬਾਨੀ ਦੀ ਲੋੜ ਹੈ, ਤਾਂ ਗੋਬਿੰਦ ਰਾਏ ਜੀ ਜਿਨ੍ਹਾਂ ਦੀ ਉਮਰ ਕੇਵਲ ਨੌਂ ਸਾਲ ਦੀ ਸੀ ਨੇ ਕਿਹਾ ਪਿਤਾ ਜੀ ਤੁਹਾਡੇ ਤੋਂ ਵੱਡਾ ਮਹਾਂਪੁਰਸ਼ ਹੋਰ ਕੌਣ ਹੋ ਸਕਦਾ ਹੈ। ਗੁਰੂ ਜੀ ਨੇ ਪੰਡਤਾਂ ਨੂੰ ਕਿਹਾ ਜਾਉ ਜਾਕੇ ਔਰੰਗਜੇਬ ਨੂੰ ਕਹੋ ਕਿ ਜੇ ਗੁਰੂ ਜੀ ਨੂੰ ਮੁਸਲਮਾਨ ਬਣਨ ਵਾਸਤੇ ਰਾਜੀ ਕਰ ਲਵੋ ਤਾਂ ਸਾਰੇ ਹਿੰਦੂ ਮੂਸਲਮਾਨ ਬਣਨ ਵਾਸਤੇ ਰਾਜੀ ਹੋ ਜਾਣਗੇ ਇਹ ਗੱਲ ਹੇਠ ਲਿਖੀ ਰਤਨ ਸਿੰਘ ਭੰਗੂ ਦੀ ਪੰਕਤੀ ਤੋਂ ਪਤਾ ਚਲਦੀ ਹੈ।
ਪ੍ਰਿਥਮ ਕਰੋ ਗੁਰੂ ਮੁਸਲਮਾਨ।
ਮਗਰ ਹੋਵੇਗਾ ਸਗਲ ਜਹਾਨ।

ਦੁਨਿਆਂ ਵਿਚ ਸਭ ਤੋਂ ਨਿਰਦਈ ਅਤੇ ਜਾਲਮ ਬਾਦਸ਼ਾਹ ਔੰਰੰਗਜੇਬ ਹੋਇਆ ਸੀ ਜਿਸਨੇ ਆਵਦੇ ਪਿਉ ਸ਼ਾਹਜਹਾਂ ਨੂੰ ਜੇਲ ਵਿਚ ਬੰਦ ਕਰ ਦਿੱਤਾ ਸੀ ਅਤੇ ਆਪਣੇ ਵੱਡੇ ਭਰਾ ਦਾਰਾ ਸਿ਼ਕੋਹ ਦਾ ਸਿਰ ਵੱਢਕੇ ਪਿਉ ਨੂੰ ਤੋਹਫ਼ੇੇ ਵੱਜੋਂ ਭੇਂਟ ਕੀਤਾ ਸੀ ਤੇ ਸ਼ਾਹਜਹਾਂ ਸਿਰ ਨੂੰ ਦੇਖਕੇ ਬੇਹੋਸ਼ ਹੋ ਗਿਆ ਸੀ। ਤੇ ਰਾਜਗੱਦੀ ਹਥਿਆਉਣ ਵਾਸਤੇ ਆਪਣੇ ਭਰਾਵਾਂ ਆਪਣੇ ਪੁੱਤਰਾਂ ਤੱਕ ਨੂੰ ਨਹੀਂ ਸੀ ਛੱਡਿਆ ਉਹ ਦੂਜਿਆਂ ਦੀ ਪਰਵਾਹ ਕਿਉਂ ਕਰਦਾ, ਉਹ ਆਪ ਭਾਵੇਂ ਦਿੱਲੀ ਵਿਚ ਨਹੀਂ ਸੀ ਉਸਨੇ ਸਿਰੀ ਗੁਰੂ ਤੇਗ ਬਹਾਦਰ ਨੂੰ ਗਿਰਫ਼ਤਾਰ ਕਰਨ ਦਾ ਹੁਕਮ ਕਰ ਦਿੱਤਾ। ੳਨ੍ਹਾਂ ਦੇ ਸਾਹਮਣੇ ਤਿਨ ਸ਼ਰਤਾਂ ਰੱਖੀਆਂ ਗਈਆਂ ਉਹ ਸ਼ਰਤਾ ਸਨ ।
1 ਜੇ ਹਿਦੂੰਆਂ ਦੇ ਪੀਰ ਹੋ ਤਾਂ ਕਰਾਮਾਤ ਦਿਖਾਉ
2 ਜੇ ਇਹ ਨਹੀਂ ਕਰਨਾ ਤਾਂ ਇਸਲਾਮ ਅਪਣਾਉ
3 ਵਰਨਾ ਤੀਜੀ ਸ਼ਰਤ ਮੌਤ ਕਬੂਲ ਕਰੋ
ਗੁਰੂ ਸਾਹਬ ਨੇ ਕਿਹਾ ਕਿ ਸਾਡੇ ਮੱਤ ਵਿਚ ਕਰਾਮਾਤ ਦਿਖਾਉਣੀ ਕਹਿਰ ਕਮਾਉਣਾ ਹੈ, ਇਸਲਾਮ ਵੱਲ ਆਉਣਾ ਇਮਾਨ ਗੁਆਉਣਾ ਹੈ, ਨਾਟਕ- ਚੇਟਕ ਮਦਾਰੀਆਂ ਦਾ ਕੰਮ ਹੈ ਮਰਦਾਂ ਦਾ ਨਹੀਂ, ਅਸੀਂ ਤਾਂ ਵਾਹਿਗੁਰੂ ਦੇ ਭਾਣੇ ਵਿਚ ਰਹਿਕੇ ਜੀਵਨ ਬਸਰ ਕਰਨਾ ਹੈ, ਅਸੀਂ ਤਿਲਕ ਅਤੇ ਜਨੇਊ ਨੂੰ ਨਹੀਂ ਮੰਨਦੇ ਪਰ ਦੂਜੇ ਕਿਸੇ ਦੀ ਧਾਰਮਿਕ ਅਜਾਦੀ ਵਿਚ ਦਖਲ-ਅੰਦਾਜੀ ਮਨੱੁਖੀ ਸਭਿਆਚਾਰ ਵਿਚ ਪ੍ਰਵਾਨ ਨਹੀਂ, ਮਜਲੂਮ ਲੋਕਾਂ ਦੀ ਬਾਂਹ ਫੜਨਾ ਸਾਡਾ ਪਹਿਲਾ ਫ਼ਰਜ ਹੈ, ਅਸੀਂ ਹਮੇਸ਼ਾਂ ਸਰਬਤ ਦਾ ਭਲਾ ਹੀ ਮੰਗਦੇ ਹਾਂ ਇਸ ਲਈ ਅਸੀਂ ਕੋਈ ਵੀ ਕੁਰਬਾਨੀ ਦੇਣ ਤੋਂ ਨਹੀਂ ਹਿਚਕਚਾਵਾਂਗੇ, ਸੋ ਗੁਰੂ ਜੀ ਨੇ ਖੁਸ਼ੀ-ਖੁਸ਼ੀ ਮੌਤ ਨੂੰ ਪ੍ਰਵਾਨ ਕੀਤਾ। ਗੂਰੂ ਜੀ ਨੇ ਕਿਹਾ ਕਿ ਮੈਂ ਇਕ ਮੰਤਰ ਲਿਖਕੇ ਜਿਸ ਧੋਣ ਤੇ ਬੰਨਾਂ੍ਹਗਾ ਉਸ ਤੇ ਤਲਵਾਰ ਦਾ ਅਸਰ ਨਹੀਂ ਹੋਵੇਗਾ। ਇਹ ਕਹਿਕੇ ਉਨ੍ਹਾਂ ਨੇ ਇਕ ਕਾਗਜ ਆਪਣੀ ਗਰਦਨ ਤੇ ਬੰਨ੍ਹ ਲਿਆ ਅਤੇ ਜਪੁਜੀ ਸਾਹਬ ਦਾ ਪਾਠ ਕਰਨ ਉਪਰੰਤ ਗਰਦਨ ਜਲਾਦ (ਸਮਾਣੇ ਤੋਂ ਜਲਾਉਦੀਨ ) ਵੱਲ ਝੁਕਾ ਦਿੱਤੀ ਤਲਵਾਰ ਨਾਲ ਸਿਰ ਧੜ ਤੋਂ ਅਲੱਗ ਹੋ ਗਿਆ ਕਾਾਗਜ ਤੇ ਲਿਖਿਆ ਹੋਇਆ ਸੀ ਸੀਸ ਦੀਆ ਪਰ ਸਿਰਰੁ ਨ ਦੀਆ ਸੀਸ ਤਾਂ ਦੇ ਦਿੱਤਾ ਪਰ ਆਪਣੇ ਅਸੂਲ ਨਹੀਂ ਤਿਆਗੇ।
ਸਿਰੀ ਗੁਰੁ ਗੋਬਿੰਦ ਸਿੰਘ ਜੀਦੇ ਸ਼ਬਦਾਂ ਵਿਚ:
ਤਿਲਕ ਜੰਝੂ ਰਾਖਾ ਪ੍ਰਭ ਤਾਕਾ। ਕੀਨੋ ਬਡੁ ਕਲ ੂਮਹਿ ਸਾਕਾ।
ਧਰਮ ਹੇਤ ਸਾਕਾ ਜਿਨ ਕੀਆ। ਸੀਸ ਦੀਆ ਪਰ ਸਿਰਰ ਨਾ ਦੀਆ।

ਗੁਰੂ ਜੀ ਨੂੰ 11 ਨਵੰਬਰ 1675 ਈਸਵੀ ਨੂੰ ਚਾਂਦਨੀ ਚੌਕ ਦਿੱਲੀ ਵਿਚ ਸ਼ਹੀਦ ਕਰ ਦਿੱਤਾ ਗਿਆ ਗੁਰੁ ਜੀ ਦੀ ਸ਼ਹੀਦੀ ਤੋਂ ਪਹਿਲਾਂ ਉਨ੍ਹਾਂ ਨੂੰ ਪੰਜ ਦਿਨ ਤੱਕ ਤਸੀਹੇ ਦਿੱਤੇਗਏ ਸਨ ਪਰ ਉਹ ਆਪਣੇ ਫੈਸਲੇ ਵਿਚ ਦ੍ਰਿੜ ਅਤੇ ਅਡੋਲ ਰਹੇ ਬੇਸ਼ਕ ਗੁਰੁ ਜੀ ਹਿੰਦੂ ਧਰਮ ਦੇ ਅਨੂਆਈ ਨਹੀਂ ਸਨ ਪਰ ਦੂਜੇ ਦੇ ਧਰਮ ਵਾਸਤੇ ਕੁਰਬਾਨੀ ਕਰਕੇ ਧਰਮ ਦੇ ਪਰਦੇ ਕਜੱਣ ਵਾਲੇ ਅਤੇ ਹਿੰਦ ਦੀ ਚਾਦਰ ਕਹਿਕੇ ਸਤਕਾਰੇ ਗਏ, ਸਿਰੀ ਗੁਰੁ ਤੇਗ ਬਹਾਦਰ ਜੀ ਦੀ ਸ਼ਹਾਦਤ ਨੇ ਜਬਰ ਤੇ ਅਨਿਆਂ ਵਿਰੱੁਧ ਬਗਾਵਤ ਦਾ ਝੰਡਾ ਖੜਾ ਕਰਕੇ ਮੱਨੁਖੀ ਅਜਾਦੀ ਨੂੰ ਸਿਖਰ ਤੇ ਪਹੁੰਚਾ ਦਿੱਤਾ।ਗੁਰੂ ਜੀ ਦੇ ਸਾਹਮਣੇ ਉਨ੍ਹਾਂ ਦੇ ਤਿੰਨ ਸਾਥੀਆਂ ਨੂੰ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਭਾਈ ਸਤੀ ਦਾਸ ਦੇਦੋ ਥੱਮਾਂ ਦੇ ਵਿਚਕਾਰ ਬੰਨ੍ਹ ਕੇ ਆਰੇ ਨਾਲ ਚੀਰ ਕੇ ਦੋ ਟੁਕੜੇ ਕਰ ਦਿੱਤਾ, ਭਾਈ ਮਤੀ ਦਾਸ ਨੂੰ ਰੂੰ ਵਿਚ ਲਪੇਟ ਕੇ ਜਿੰਦਾ ਹੀ ਸਾੜ ਦਿੱਤਾ ਗਿਆ ਅਤੇ ਭਾਈ ਦਿਆਲਾ ਜੀ ਜਿਹੜੇ ਭਾਈ ਮਨੀ ਸਿੰਘ ਜੀ ਦੇ ਭਰਾ ਸਨ ਉਬਲਦੀ ਦੇਗ ਵਿਚਉਬਾਲ ਦਿੱਤਾ ਗਿਆ ਅਤੇ ਸਖ਼ਤ ਪਹਿਰਾ ਬਿਠਾ ਦਿੱਤਾ ਗਿਆ ਕਿ ਕੋਈ ਵੀ ਗੁਰੁ ਜੀ ਦੇ ਧੜ ਜਾਂ ਸੀਸ ਨੂੰ ਚੁੱਕ ਨਾਸਕੇ।ਰਾਤ ਨੂੰ ਇਕ ਤੁਫ਼ਾਨ ਆਇਆ ਅਤੇ ਲੱਖੀ ਸ਼ਾਹਲੁਬਾਨਾ( ਵਨਜਾਰਾ )ਜਿਹੜਾ ਇਕ ਵਪਾਰੀ ਸੀ ਅਤੇ ਉਸ ਦਿਨ ਹੀ ਉਹ ਨਾਰਨੋਲ ਤੋਂ ਆਇਆ ਸੀ ਉਸਨੇ ਗੁਰੂ ਜੀ ਦੇ ਧੜ ਨੂੰ ਚਾਂਦਨੀ ਚੌਕ ਤੋਂ ਚੁੱਕ ਕੇ ਕਪਾਹ ਦੇ ਭਰੇ ਹੋਏ ਗੱਡੇ ਵਿਚ ਛੁਪਾਕੇ ਅਪਣੇ ਘਰ ਰਾਏ ਸੀਨਾ ਲਿਜਾਕੇ ਘਰ ਨੂੰ ਅੱਗ ਲਗਾ ਕੇ ਗੂਰੂ ਜੀ ਦਾ ਸਸਕਾਰ ਕਰ ਦਿੱਤਾ ਲ਼ੱਖੀ ਸ਼ਾਹ ਦੇ ਇਸ ਕੰਮ ਵਿਚ ਉਸਦੇ ਲੜਕਿਆਂ ਨਿਗਾਹੀਆ,ਹੇਮਾਹਾੜੀ ਅਤੇ ਧੂਮਾ ਦੇ ਲੜਕੇ ਕਾਹਨਾ ਨੇ ਮਦਦ ਕੀਤੀ ਸੀ।ਪੂਲਿਸ ਤਲਾਸ਼ ਕਰਦੀ ਮਗਰ ਹੀ ਆ ਪਹੰੁਚੀ ਪਰ ਸਾਰਿਆਂ ਨੂੰ ਰੋਂਦੇ ਦੇਖਕੇ ਵਾਪਸ ਮੁੜ ਗਈ। ਜਿੱਥੇ ਗੁਰੁ ਜੀ ਦੇ ਧੜ ਦਾ ਸਸਕਾਰ ਕੀਤਾ ਗਿਆ ਸੀ ਉਥੇ ਸਿੱਖਾਂ ਨੇ ਦਿੱਲੀ ਫ਼ਤਿਹ ਕਰਨ ਵੇਲੇ ਗੁਰਦਵਾਰਾ ਰਕਾਬਗੰਜ ਬਣਵਾਇਆ ਰਕਾਬ ਗੰਜ ਲੱਖੀ ਸ਼ਾਹ ਦੇ ਪਿੰਡ ਦਾ ਨਾਂ ਸੀ।ਜਿੱਥੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਉਥੇ ਸ਼ੀਸ਼ ਗੰਜ ਗੁਰਦੱਵਾਰਾ ਸਥਾਪਤ ਹੈ। ਕੁਝ ਦਰਜੀ ਸਿੱਖਾਂ ਦੇ ਦਿੱਲੀ ਦੇ ਦਿਲਵਾਲੀ ਸਿੱਖਰੀਮੁਹੱਲੇ ਵਿਚ ਘਰ ਸਨ ਜਿਹੜੇ ਤਿੰਨ ਚਾਰ ਸਦੀਆਂ ਤੋਂ ਉਥੇ ਰਹਿ ਰਹੇ ਸਨ ਉਨਾਂ ਵਿੱਚੋਂ ਭਾਈ ਬਾਘੇ ਦਾ ਪੁੱਤ ਸਿਦਕੀ ਸਿੱਖ ਭਾਈ ਨਾਨੂ ਸੀ, ਉਸਦਾ ਬਾਬਾ ਭਾਈ ਉਮੈਦਾ ਵੀ ਗੁਰੁ ਘਰ ਦਾ ਪਰੇਮੀ ਰਿਹਾ ਸੀ, ਉਨ੍ਹਾਂ ਦਾ ਵਡੇਰਾ ਭਾਈ ਕਲਿਆਨਾਸਿਰੀ ਗੁਰੁ ਅਰਜਨ ਦੇਵ ਜੀ ਦਾ ਸਿੱਖ ਸੀ, ਦਿਲਵਾਲੀ ਮੁਹੱਲੇ ਵਿਚ ਉਸਦੇ ਨਾਂ ਤੇਇਕ ਧਰਮਸ਼ਾਲਾ ਵੀ ਬਣੀ ਹੋਈ ਸੀ, ਜੋ ਕਿ ਸਿੱਖ ਸਰਗਰਮੀਆਂ ਦਾ ਗੜ੍ਹ ਸੀ ਸਿਰੀ ਗੁਰੁ ਤੇਗ ਬਹਾਦਰ ਜੀ ਕਈ ਵਾਰੀ ਇਸ ਧਰਮਸ਼ਾਲਾ ਵਿਚ ਠਹਿਰੇ ਸਨ ।ਭੱਟ ਵਹੀ ਮੁਲਤਾਨੀ ਸਿੰਧੀ ਤੋਂ ਇਹ ਵੀ ਪਤਾ ਲਗਦਾ ਹੈਕਿ ਭਾਈ ਨਾਨੂ ਸਿੰਘ ਦਿੱਲੀ ਸਿਰੀ ਗੁਰੁ ਹਰ ਕ੍ਰਿਸ਼ਨ ਜੀ ਦੀ ਸੇਵਾ ਵਿਚ ਰਹੇ ਭੋਗਲ ਪੁਰ ਦੀ ਜੂਹ ਵਿਚ ਸਸਕਾਰ ਹੋਣ ਤੋਂ ਬਾਅਦ ਗੁਰੁ ਜੀ ਦੇ ਫੱੁਲ (ਅਸਥੀਆਂ) ਕੀਰਤਪੁਰ ਲੈਕੇ ਗਏ ਸਨ ਅਤੇ ਗੁਰਿਆਈ ਦਾ ਟਿੱਕਾ ਬਕਾਲੇ ਲਿਜਾਨ ਵਾਲੇ ਮੋਹਰੀ ਸਿੱਖਾਂ ਵਿਚ ਸ਼ਾਮਲ ਸਨ । ਭਾਈ ਨਾਨੂ ਸਿੰਘ ਛੀਂਬਾ (ਦਰਜੀ ) ਬਰਾਦਰੀ ਚੋਂ ਸਨ ਪਹਿਲਾਂ ਦਰਜੀ ਬਰਾਦਰੀ ਦੇ ਲੋਕਾਂ ਦਾ ਨਾਂ ਛਾਪੇ ਸੀ, ਤੇ ਇਹ ਕਪੜਿਆਂ ਤੇ ਪਰਿਂਟ ਛਾਪਦੇ ਸਨ, ਯਾਨਿ ਕਿ ਅੱਜ ਦੀ ਬੋਲੀ ਵਿਚ ਇਹ ਲੋਕ ਫੈਸ਼ਨ ਡਿਜ਼ਾਈਨਰ ਸਨ, ਤੇ ਫੇਰ ਹੋਲੀ ਹੋਲੀ ਇਹਨਾਂ ਦਾ ਨਾਂ ਛਾਪੇ ਤੋਂ ਛੀਪੇ ਬਣ ਗਿਆ ਤੇ ਫੇਰ ਬਿਗੜ ਕੇ ਛੀਂਬੇ ਕਹਿਲਾਉਣ ਲੱਗ ਪਏ। ਜਦੋਂ ਚਾਂਦਨੀ ਚੌਕ ਵਿਚ ਗੁਰੂ ਤੇਗ ਬਹਾਦਰ ਜੀ ਦਾ ਸੀਸ ਕੱਟਿਆ ਗਿਆ ਤਾਂ ਭਾਈ ਨਾਨੂ ਸਿੰਘ ਜੀ ਦੇ ਮਨ ਤੇ ਬੜਾ ਡੂੰਘਾ ਅਸਰ ਹੋਇਆ, ਉਸਨੂੰ ਸਮਝ ਨਹੀ ਸੀ ਆ ਰਹੀ ਕਿ ਉਹ ਕੀ ਕਰੇ ਆਖਿਰ ਉਸਨੇ ਚਾਂਦਨੀ ਚੌਕ ਵਿਚ ਜਾਕੇ ਗੁਰੁ ਜੀ ਦਾ ਸੀਸ ਚੁੱਕ ਲਿਆਂਦਾ ਅਤੇ ਫੇਰ ਭਾਈ ਜੈਤੇ (ਆਗਿਆ ਰਾਮ ਦਾ ਪੁੱਤਰ )ਅਤੇ ਭਾਈ ਉਦਾ ਰਾਠੌਰ ਜਿਹੜਾ ਕਿ ਖੇਮੇ ਦਾ ਪੁੱਤਰ ਅਤੇ ਧਰਮੇ ਦਾ ਪੋਤਾ ਸੀ ਸਾਰਿਆਂ ਨੇ ਸਲਾਹ ਕਰਕੇ ਗੁਰੁ ਜੀ ਦੇ ਸੀਸ ਨੂੰ ਇਕ ਦੋਹਣੀ ਵਿਚ ਪਾਕੇ ਅਤੇ ਤੂੜੀ ਨਾਲ ਢਕ ਕੇ ਅਨਦੰਪੁਰ ਲੈ ਗਏ ਤੇ ਭਾਈ ਨਾਨੂ ਸਿੰਘ ਨੇ ਸਿਰੀ ਗੁਰੂ ਗੋਬਿੰਦ ਸਿੰਘ ਜੀਦੇ ਪੁੱਛਣ ਤੇ ਦਿੱਲੀ ਵਿਚ ਵਰਤਿਆ ਸ਼ਹੀਦੀ ਸਾਕਾਗੁਰੁ ਜੀ ਨੂੰ ਪੂਰੀਤਰ੍ਹਾਂਬਿਆਨ ਕੀਤਾ ਭੱਟ ਮੁਲਤਾਨੀ ਸਿਂਧੀ ਵਹੀ ਤੋਂ ਵੀ ਇਸਦੀ ਪੁਸ਼ਟੀ ਹੁੰਦੀ ਹੈ।

“ਜੈਤਾ ਬੇਟਾ ਆਗਿਆ ਕਾ,ਨਾਨੂ ਬੇਟਾ ਬਾਘੇ ਕਾ,ਉਦਾ ਬੇਟਾ ਖੇਮੇ ਕਾ,ਗੁਰੁ ਕਾ ਪਾਇ ਕੀਰਤਪੁਰ ਪਰਗਨਾ ਕਹਿਲੂਰਆਏ ।ਸਾਲ ਸਤਰਾਂ ਸੈ ਬਤੀਸਮੰਗਸਰ ਸੁਦੀ ਸਦਮੀ ਕੇ ਦਿਹੁੰ।ਗਿਆਰਸ ਕੋ ਦਾਗ ਦੀਆ ਮਾਖੋਵਾਲ ਮੇ –
ਭਾਈ ਕੇਸਰ ਸਿੰਘ ਛਿਬੱਰ ,ਜੋ ਸਿਰੀ ਗੁਰੁ ਗੋੰਿਬਦ ਸਿੰਘ ਜੀਦੇ ਦਿਵਾਨ ਧਰਮ ਚੰਦ ਦਾ ਪੋਤਾ ਸੀ ਉਸਨੇ ਆਪਣੀ ਕ੍ਰਿਤ ਬੰਸਾਵਲੀਨਾਮੇ ਵਿਚ ਇਸ ਘਟਨਾ ਨੂੰਇਉਂ ਅੰਕਿਤ ਕੀਤਾ ਹੈ।
ਸੰਮਤ ਸਤਾਰਾਂ ਸੈ ਬੱਤੀ ਮੱਘ੍ਰ ਸੁਦੀ ਪੰਚਮੀ ਆਹੋ।
ਸੀ੍ਰ ਤੇਗ ਬਹਾਦਰ ਜੀ ਉਠਿ ਗਏ ਦਰਗਾਹੋ।
ਤਿਸ ਦਿਨ ਅੰਧੇਰੀ ਗਰਦੁ ਗੁਬਾਰੀ ਰਹੀ।
ਅਉਰੰਗੇ ਦੇ ਸੈ ਅਦਮੀ ਦੀ ਚਉਂਕੀ ਲਾਸ਼ ਦੀ ਰਾਖੀ ਕਹੀ।130—
ਦੋ ਸੈ ਆਦਮੀ ਲਾਸ਼ ਦਾ ਰਾਖਾ ਬਹਾਇਆ।
ਰੈਨ ਭਈ ਤਬ ਨਾਨੋ ਛੀਂਬੇ ਨੂੰ ਸੁਪਨਾ ਆਇਆ।
ਬਚਨ ਕੀਤਾ, ਤਿਸ ਨੂੰ ਆਪ ਸਚੇ ਪਾਤਸ਼ਾਹ ।
ਭਾਈ ਸਿਖਾ! ਲਾਸ਼ਅਸਾਡੀ ਮਾਖੋਵਾਲ ਲੈ ਜਾਹੁ। 132।
ਤਬ ਭਾਈ ਜਾਗਿਆ ਤਾਂ ਭਇਆ ਹੈਰਾਨ।
ਆਖੇ ਮੈਨੂੰ ਸਾਹਿਬ ਕੀਆ ਬਖਾਨ।
ਲਾਸ਼ ਪਾਸ ਚਉਂਕੀ ਪਿਆਦੇ ਭਾਰੀ।
ਉਹ ਮੈਨੂੰ ਦੇਖਦੇ ਹੀ ਛਡਣ ਮਾਰੀ।
ਜੇ ਮੈਂ ਬਚਨ ਸਾਹਿਬ ਦਾ ਮੰਨਾ ਨਾਹੀਂ।
ਤਾਂ ਸਿਖੀ ਜਾਇ ਮੇਰੀ ਤਾਂਹੀ।
ਜੇ ਬਚਨ ਮੰਨ ਕੇ ਲਾਸ਼ ਲੈਣ ਜਾਵਾਂ।
ਤਾਂ ਨਾਲੇ ਆਪਣਾ ਜੀਉ,ਨਾਲੇ ਝੁੱਗਾ ਲੁਟਾਵਾਂ।134
ਤਾਂ ਨਾਨੋ ਆਪਣੀ ਨਾਰਿ ਜਗਾਈ।
ਕਹਿਆ “ ਤੂ ਜੋ ਕੁਝ ਲੈਣਾ ਈ ,ਸੋ ਲੈਕੇ ਪੇਕੇ ਪਹੁੰਚ ਜਾਈ।
ਮੈਨੂੰ ਸਾਹਿਬ ਕਹਿਆ ਹੈ ‘ਲਾਸ਼ ਅਸਾਡੀ ਮਾਖੋਵਾਲ ਲੈ ਜਾਹੁ’
ਸੋ ਮੈਂ ਜਾਂਦਾ ਹਾਂ ਚਾਂਦਨੀ ਚਉਕ ਮਾਹ।135
ਸੋ ਮੈਨੂੰ ਤਿਨ੍ਹਾਂ ਲਾਸ਼ ਦੇਣੀ ਨਾਹੀ ।
ਮੈਨੂੰ ਛਡਣਗੇ ਮਾਰ ਅਤੇ ਘਰ ਲੁੱਟਣ ਪਾਹੀ।
ੳਤੇ ਜੇ ਮੈਂ ਨਾਹੀ ਜਾਂਦਾ ਤਾਂ ਮੇਰੀ ਸਿਖੀ ਰਹਿੰਦੀ ਨਾਹੀ ।
ਤੁਧੁ ਜੋ ਲੈਣਾ ਹੀ ਸੋ ਲੈ ਕੇ ਉਠਿ ਜਾਹਿ ਘਰ ਪੇਕੇਮਾਹੀ”। 136।
ਨਾਰੀ ਅਪਣੀ ਉਨ ਪੇਕੇ ਟੋਰੀ।
ਅਤੇ ਆਪ ਉਥੇ ਜਪੁ ਪੜ੍ਹਦਾ ਆਇਆ ਚੋਰੀ।
ਅਗੇ ਰਾਖੇ ਸਭੋ ਸੋਇ ਗਏ।
ਇਨ ਜਾਂਦੇ ਹੀ ਲਾਸ਼ ਉਠਾਇ ਲਏ।137।
ਸੋ ਚੁੱਕੀ ਨਾ ਜਾਏ ਦੇਹ ਆਹੀ ਭਾਰੀ।
ਏਹੁ ਸੀਸੁ ਲੈ ਗਇਆ, ਚੌੳਂੁਕੀ ਸੁਤੀ ਰਹੀ ਸਾਰੀ
ਇਹ ਅਪਨੇ ਘਰਿ ਆਇ ਵੜਿਆ ਤਾਂ ਸਭੇ ਜਾਗੇ
ਪਿਆਦੇ ਸਿਪਾਹੀ ਜਾਇਲਾਸ਼ ਦੇਖਣ ਲਾਗੇ।138।
ਕਿਆ ਦੇਖਨ ਸੀਸੁ ਨਾਲ ਹੈ ਨਾਹੀਂ।
ਸਭ ਦੇਖਦੇ ਹੈਰਾਨ ਭਏ ਮਨ ਮਾਂਹੀ।
ਭੋਰ ਪਈ ਖਬਰ ਅਉਰੰਗੇ ਪਾਈ ।
ਸੀਸੁ ਰੈਨ ਕੋਈ ਲੈ ਗਿਆ ਉਠਾਈ।139।

ਭਾਈ ਨਾਨੂ ਨੇ ਭਾਈ ਜੈਤੇ ਰੰਘਰੇਟੇ ਨੂੰ ਕਹਿਆ
“ਕਿਵੇਂ ਮਾਖੋਵਾਲ ਪਹੁੰਚੇ ।”
ਰੰਘਰੇਟਾ ਸੁਣ ਕੇ ਹੈਰਾਨ ਹੋਇ ਰਹਿਆ।
ਪੁਨਿ ਤਿਨ ਕਹਿਆ “ਮੈਂ ਦਉਣੀ ਵਿਚਿ ਲੈਸਾਂ ਪਾਇ।
ਸੋ, ਖਾਰੇ ਵਿਚ ਪਾਈ,ਸਿਰਿ ਲੈਸਾਂ ਉਠਾਇ।145।
ਚਲ ਦੋਨੋ ਰਲੇ ਮਿਲੇ ਜਾਈਏ ਮਾਖੋਵਾਲ ।
ਉਨ੍ਹਾਂ ਦੋਹਾਂ ਟੁਰਨੇ ਦੀ ਰਲਿ ਕੀਤੀ ਚਾਲ।
ਅਤੇ ਇਧਰ ਸਿਖਾਂਦੇਹਿ ਦਾ ਕੀਤਾ ਚੰਨਣ ਨਾਲ ਸਿਸਕਾਰੁ।
ਉਹ ਦੋਵੈ ਸਿਖਵਿਚਿ ਤੂੜੀ ਦੇ ਪਾਇ ਲਿਆਏ ਨਗਰੋਂ ਬਾਹਿਰ ਵਾਰ ।146।
ਸਟਿ ਤੂੜੀ ਸੀਸ ਝਾੜ ਲਿਆ ਕਪੜੇ ਪਾਇ।
ਦੋਨੋ ਛੁਟੇ, ਆਇ ਮਾਖੋਵਾਲ ਧਾਇ।
ਆਨ ਸੀਸੁ ਸਾਹਿਬ ਦੇ ਆਗੇ ਧਰਿਆ।
ਸਾਹਿਬ ਹੇਰ ਰੁਦਨੁ ਬਹੁ ਕਰਿਆ।147।
ਸਦਿ ਕੋ ਸਿਖਸਾਹਿਬ ਪੁੱਛੀ ਹਕੀਕਤ ਸਾਰੀ।
“ ਕਹੁ ਕਿਸ ਜੁਗਤਿ ਕੀਤੀ ਸਵਾਰੀ”।
ਕੋਈ ਸਿਖ ਭੀ ਟਹਿਲ ਸੇਵਾ ਵਿਚਿ ਕੰਮੁ ਆਇਆ।
ਕੋਈ ਦੁਇ ਚਾਰ ਸਿਖ ਭੀ ਨਾਲਿ ਸਿਧਾਇਆ ।151।
ਭਾਈ ਨਾਨੋ ਸਭ ਹਕੀਕਤ ਕਹਿ ਸੁਨਾਈ।
ਜਿਉਂ ਤਿਉਂ ਉਪਰਿ ਬੀਤੀ ਆਹੀ ।—
ਐਸੇ ਭਾਈ ਨਾਨੋ ਛੀਂਬੇ ਸਾਹਿਬ ਨੂੰ ਸਾਰੀ ਆਖ ਸੁਨਾਈ ।
ਬਚਨ ਕੀਤਾ : “ਅਗੇ ਤਾਂ ਨਹੀਂ ਸੀ ਪਰ ਹੁਣ ਛਡੁਗੁ ਨੀਸਾਨੀ ਲਾਈ”। 160।
ਇਸ ਸਾਰੇ ਬਿਆਨ ਤੋਂ ਸਪੱਸ਼ਟ ਹੈਕਿ ਭਾਈ ਨਾਨੂ ਨੇ ਬੜੀ ਦਲੇਰੀ ਨਾਲ ਸੀਸ ਚਾਂਦਨੀ ਚੌਕ ਤੋਂ ਲਿਆਂਦਾ ਤੇ ਭਾਈ ਜੈਤੇ ਰੰਘਰੇਟੇ ਨੂੰ ਨਾਲ ਲੈਕੇ ਸੀਸ ਦੋਹਣੀ ਵਿਚ ਪਾਕੇ ਉੱਤੋਂਤੂੜੀ ਨਾਲ ਛੁਪਾਕੇ ਅਨੰਦਪੁਰ ਪਹੰੁਚਾਇਆ ਅਤੇ ਫਿਰ ਗੁਰੁ ਸਾਹਿਬ ਦੇ ਪੁੱਛਣ ‘ਤੇ ਦਿੱਲੀ ਵਿਚ ਵਰਤਿਆ ਸ਼ਹੀਦੀ ਸਾਕਾ ਵੀ ਵੇਰਵੇ ਸਹਿਤ ਸੁਣਾਇਆ । ਸਿਰੀ ਗੁਰੁ ਗੋਬਿੰਦ ਸਿੰੰਘ ਜੀ ਨੇ ਭਾਈ ਜੈਤੇ ਨੂੰ ਗਲ ਨਾਲ ਲਗਾਕ ਇਹ ਕਹਿਕੇ ਵਰਦਾਨ ਦਿੱਤਾ ਸੀ ਰੰਗਰੇਟੇ ਗੁਰੁ ਕੇ ਬੇਟੇ
ਅਤੇ ਭਾਈ ਨਾਨੂ, ਦਸ਼ਮੇਸ਼ ਪਿਤਾ ਸਿਰੀ ਗੁਰੁ ਗੋਬਿੰਦ ਸਿੰਘ ਜੀ ਦਾ ਬੜਾ ਪਿਆਰਾ ਅਤੇ ਸ਼ਰਧਾਲੂ ਸਿੱਖ ਸੀ ਤੇ ਅੰਮ੍ਰਿਤ ਛਕ ਕੇ ਭਾਈ ਨਾਨੂ ਸਿੰਘ ਸਜਿਆ। ਭਾਈ ਨਾਨੂ ਸਿੰਘ ਦੇ ਦੋ ਪੱੁਤਰ ਸਨ ਜਿਨ੍ਹਾਂ ਦੇ ਨਾਂ ਸਨ ਘਰਬਾਰਾ ਸਿੰਘ ਜਿਹੜਾ 31 ਭਾਦੋਂ 1757 ਬਿ: ਨੂੰ ਪਿੰਡ ਅੰਗਮਪੁਰ (ਅਨੰਦਪੁਰ ) ਦੀ ਜੰਗ ਵਿਚ ਸ਼ਹੀਦ ਹੋ ਗਿਆ ਸੀ ਅਤੇ ਭਾਈ ਨਾਨੂ ਸਿੰਘ ਆਪ ਚਮਕੌਰ ਦੀ ਜੰਗ ਵਿਚ ਸ਼ਹੀਦ ਹੋਇਆ ਸੀ
ਭਾਈ ਨਾਨੂ ਸਿੰਘ ਦਾ ਦੂਜਾ ਪੁੱਤਰ ਦਿਵਾਨ ਦਰਬਾਰਾ ਸਿੰਘ ਪੰਥ ਦਾ ਉੱਘਾ ਜਥੇਦਾਰ ਹੋਇਆ, ਜਿਸਨੇ ਨਵਾਬ ਕਪੂਰ ਸਿੰਘ ਤੋਂ ਪਹਿਲਾਂ ਸਿੱਖ ਕੋਮ ਦੀ ਅਗਵਾਈ ਕੀਤੀ । ਅਤੇ 1734 ਈਸਵੀ ਵਿਚ ਉਸਦੀ ਮੌਤ ਹੋ ਗਈ ਸੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

 

Previous articleਸੱਚਖੰਡ ਸ਼੍ਰੀ ਹਜੂਰ ਸਾਹਿਬ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਜਾਣ ਵਾਲੀ ਟਰੇਨ ਵਿੱਚ ਪਾਣੀ ਨਾ ਹੋਣ ਕਾਰਨ ਸਿੱਖ ਸੰਗਤਾਂ ਵਿੱਚ ਰੋਸ
Next articleਮੁੜਕੇ ਕਰੀਂ ਨਾ ਵੱਖ