(ਸਮਾਜ ਵੀਕਲੀ)
ਭੈਣ ਨੂੰ ਵੀਰ ਤੇ ਵੀਰ ਨੂੰ ਦੇਈ ਭੈਣ ਰੱਬਾ !
ਦੋਹਾ ਦੀ ਜੋੜੀ ਨੂੰ ਸਭ ਸੋਹਣੀ ਜੋੜੀ ਕਹਿਣ ਰੱਬਾ !
ਹਾਸੇ ਖੁਸ਼ੀਆਂ ਗਮੀਆਂ ਸਭ ਹੁੰਦੀਆਂ ਨਾਲ ਭੈਣ-ਭਰਾਵਾਂ ਦੇ !
ਦੋਨਾਂ ਇਕੱਠਿਆਂ ਨੂੰ ਖੁਸ਼ ਦੇਖ ਕੇ ਸੱਚੀ ਦਿਲ ਖੁਸ਼ ਹੋ ਜਾਂਦੇ ਨੇ ਮਾਵਾਂ ਦੇ !
ਉਮਰਾਂ ਦੇ ਲਈ ਵਰਤਣ ਇੱਕ-ਦੂਜੇ ਨਾਲ ਇਹੋ ਦੁਆ
ਪਈ ਅੰਮੀ ਕਰਦੀ ਐ !
ਹੌਂਸਲਿਆਂ ਨੂੰ ਵੱਡਾ ਕਰ ਦਿੰਦੀ ਹੈ ਜੋ ਭੈਣ-ਭਰਾਵਾਂ ਦੀ ਹਮਦਰਦੀ ਐ !
ਦੁੱਖ ਸੁੱਖ ਵਿੱਚ ਸਦਾ ਨਾਲ ਰਹਿਣ, ਨਾ ਦਰਾਰਾਂ ਰਿਸ਼ਤਿਆਂ ਵਿੱਚ ਕਦੇ ਪੈਣ ਰੱਬਾ !
ਭੈਣ ਨੂੰ ਵੀਰ ਤੇ ਵੀਰ ਨੂੰ ਦੇਈ ਭੈਣ ਰੱਬਾ !
ਦੋਹਾ ਦੀ ਜੋੜੀ ਨੂੰ ਸਭ ਸੋਹਣੀ ਜੋੜੀ ਕਹਿਣ ਰੱਬਾ !
ਆਪਣੀ ਅਰਦਾਸ ਚ ਭੈਣ ਖੁਸ਼ੀਆਂ ਵੀਰ ਲਈ ਰੱਬ ਤੋਂ ਮੰਗਦੀ ਐ !
ਵੀਰ ਨੂੰ ਖੁਸ਼ ਦੇਖਣ ਦੇ ਲਈ ਆਪਣਿਆਂ ਚਾਵਾਂ ਨੂੰ ਸੂਲੀ ਟੰਗਦੀ ਐ !
ਅੱਜ ਕੱਲ ਕੋਈ ਮੁੰਡਾ ਕੁੜੀ ਚ ਫ਼ਰਕ ਨਹੀਂ ਰੱਖਦਾ,
ਇਹੋ ਦੇਖ ਕੇ ਰੂਹ ਨੂੰ ਮਿਲਦਾ ਸੱਚੀ ਚੈਣ ਰੱਬਾ !
ਭੈਣ ਨੂੰ ਵੀਰ ਤੇ ਵੀਰ ਨੂੰ ਦੇਈ ਭੈਣ ਰੱਬਾ !
ਦੋਹਾ ਦੀ ਜੋੜੀ ਨੂੰ ਸਭ ਸੋਹਣੀ ਜੋੜੀ ਕਹਿਣ ਰੱਬਾ !
ਚਰਨਜੀਤ ਸਿੰਘ ਰਾਮਗੜ੍ਹੀਆ
9888806483
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly