ਧਰਮਕੋਟ 26 ਫਰਵਰੀ ( ਚੰਦੀ ) ਬੀਤੇ ਦਿਨੀ ਖਨੌਰੀ ਬਾਰਡਰ ਤੇ ਹਰਿਆਣਾ ਸਰਕਾਰ ਵੱਲੋਂ ਸ਼ਾਂਤਮਈ ਤਰੀਕੇ ਨਾਲ ਧਰਨਾਂ ਦੇ ਰਹੇ ਕਿਸਾਨਾਂ ਉੱਤੇ ਪੰਜਾਬ ਦੀ ਹੱਦ ਟੱਪ ਹਰਿਆਣਾ ਸਰਕਾਰ ਦੀ ਪੁਲਿਸ ਅਤੇ ਆਰਮੀ ਨੇ ਬਜੁਰਗਾਂ,ਨੌਜਵਾਨਾਂ ਤੇ ਅੱਤ ਦਾ ਤਛੱਦਦ ਕੀਤਾ,ਟਰੈਕਟਰ ਗੱਡੀਆਂ ਭੰਨੀਆ ਅਤੇ ਇੱਕ ਨੌਜਵਾਨ ਸ਼ੁਭਕਰਨ ਸਿੰਘ ਬੱਲੋ ਬਠਿੰਡਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਜਿਸ ਦੇ ਰੋਹ ਵਿੱਚ ਬੋਲਦਿਆਂ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਕੌਮੀ ਜਨਰਲ ਸਕੱਤਰ ਪੰਜਾਬ ਸੁੱਖ ਗਿੱਲ ਮੋਗਾ ਨੇ ਮੰਗ ਕੀਤੀ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ,ਮੁੱਖ ਮੰਤਰੀ ਹਰਿਆਣਾ ਮਨੋਹਰ ਲਾਲ ਖੱਟੜ,ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਗ੍ਰਹਿ ਮੰਤਰੀ ਹਰਿਆਣਾ ਅਨਿਲ ਵਿੱਜ ਤੇ 307 ਦਾ ਪਰਚਾ ਦਰਜ ਹੋਣਾ ਚਾਹੀਦਾ ਹੈ,ਸੁੱਖ ਗਿੱਲ ਮੋਗਾ ਨੇ ਬੋਲਦਿਆਂ ਕਿਹਾ ਕੇ ਸ਼ੁਭਕਰਨ ਸਿੰਘ ਬੱਲੋ ਦੀ ਡੈਡ ਬਾਡੀ ਅੱਜ ਵੀ ਰਜਿੰਦਰਾ ਹਸਪਤਾਲ ਵਿੱਚ ਰੁਲ ਰਹੀ ਹੈ ਬੇਸ਼ੱਕ ਪੰਜਾਬ ਸਰਕਾਰ ਵੱਲੋਂ ਪੀੜਤ ਪਰਿਵਾਰ ਨੂੰ ਮੁਆਵਜਾ ਅਤੇ ਨੌਕਰੀ ਦੇਣ ਦਾ ਭਰੋਸਾ ਦਵਾਇਆ ਗਿਆ ਹੈ ਪਰ ਪਰਿਵਾਰ ਅਤੇ ਕਿਸਾਨ ਜਥੇਬੰਦੀਆਂ ਇਸ ਗੱਲ ਤੋਂ ਸੰਤੁਸ਼ਟ ਨਹੀਂ ਹਨ ਉਹ ਚਾਹੁੰਦੇ ਹਨ ਕੇ ਸ਼ੁਭਕਰਨ ਦੀ ਮੌਤ ਸਿਆਸੀ ਲੋਕਾਂ ਦੇ ਕਾਰਨ ਹੋਈ ਹੈ ਜਿੰਨਾਂ ਨੇ ਹਰਿਆਣਾ ਪੁਲਿਸ ਤੇ ਆਰਮੀ ਨੂੰ ਗੋਲੀਆਂ ਚਲਾਉਣ ਦੇ ਹੁਕਮ ਦਿੱਤੇ ਹਨ,ਸੁੱਖ ਗਿੱਲ ਮੋਗਾ ਨੇ ਕਿਹਾ ਕੇ ਸ਼ੁਭਕਰਨ ਸਿੰਘ ਬੱਲੋ ਨੂੰ ਇਨਸਾਫ ਦਵਾਉਣ ਲਈ ਦੇਸ਼ ਭਰ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਵੱਖ ਵੱਖ ਤਰੀਕਿਆਂ ਨਾਲ ਮੁਜਾਹਰੇ ਕੀਤੇ ਜਾ ਰਹੇ ਹਨ,ਏਸੇ ਕੜੀ ਤਹਿਤ ਸੇਰੋਂ ਦੇ ਉਸਮਾਂ ਟੋਲ ਪਲਾਜੇ ਤੇ ਕਿਸਾਨਾਂ ਵੱਲੋਂ ਮੋਦੀ,ਖੱਟੜ,ਭਗਵੰਤ ਮਾਨ ਅਤੇ ਅਨਿਲ ਵਿਜ ਦਾ ਪੁਤਲਾ ਫੂਕਿਆ,ਇਸ ਮੌਕੇ ਕੇਵਲ ਸਿੰਘ ਖਹਿਰਾ,ਨਰਿੰਦਰ ਸਿੰਘ ਬਾਜਵਾ,ਸੁੱਖਾ ਸਿੰਘ ਵਿਰਕ,ਮਨਦੀਪ ਸਿੰਘ ਮੰਨਾਂ,ਫਤਿਹ ਸਿੰਘ ਭਿੰਡਰ,ਕਾਰਜ ਸਿੰਘ ਮਸੀਤਾਂ,ਹਰਬੰਸ ਸਿੰਘ ਬਹਿਰਾਮਕੇ,ਸੂਰਤ ਸਿੰਘ ਬਹਿਰਾਮਕੇ,ਸਾਬ ਸਿੰਘ ਦਾਨੇਵਾਲਾ,ਅਮਰੀਕ ਸਿੰਘ ਸੈਕਟਰੀ ਕਬੀਰਪੁਰ,ਸੁਖਦੇਵ ਸਿੰਘ ਨੰਬਰਦਾਰ ਕਬੀਰਪੁਰ,ਸੁਰਜੀਤ ਸਿੰਘ ਕੋਟ ਮੁਹੰਮਦ ਖਾਂ,ਹਰਦਿਆਲ ਸਿੰਘ ਸ਼ਾਹ ਵਾਲਾ,ਕੇਵਲ ਸਿੰਘ ਨਾਹਲ ਧਨੌਲਾ,ਜਸਵਿੰਦਰ ਸਿੰਘ ਧਨੌਲਾ,ਸੁਖਚੈਨ ਸਿੰਘ ਭੜਾਨਾਂ,ਰਛਪਾਲ ਸਿੰਘ ਰਹੀਮੇਕੇ,ਦਵਿੰਦਰ ਸਿੰਘ ਕੋਟ,ਪ੍ਰਗਟ ਸਿੰਘ ਲਹਿਰਾ,ਗੁਰਦੇਵ ਸਿੰਘ ਵਾਰਸ ਵਾਲਾ,ਗੁਰਵਿੰਦਰ ਸਿੰਘ ਬਾਹਰਵਾਲਾ,ਜੁਗਿੰਦਰ ਸਿੰਘ ਸਭਰਾ,ਪਰਮਜੀਤ ਸਿੰਘ ਗਦਾਈਕੇ,ਚਮਕੌਰ ਸਿੰਘ ਸੀਤੋ,ਰਣਜੀਤ ਸਿੰਘ ਬੰਡਾਲਾ,ਯੋਧ ਸਿੰਘ ਕੋਟ,ਦਲਜੀਤ ਸਿੰਘ ਦਾਨੇਵਾਲਾ,ਬਖਸ਼ੀਸ਼ ਸਿੰਘ ਰਾਮਗੜ੍ਹ,ਸੁਖਵਿੰਦਰ ਸਿੰਘ ਬਹਿਰਾਮਕੇ,ਲਖਵਿੰਦਰ ਸਿੰਘ ਕਰਮੂੰਵਾਲਾ,ਹਰਦੀਪ ਸਿੰਘ ਕਰਮੂੰਵਾਲਾ ਆਦਿ ਕਿਸਾਨ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly