ਸਹਿ – ਵਿੱਦਿਅਕ ਮੁਕਾਬਲਿਆਂ ਵਿੱਚ ਗੰਭੀਰਪੁਰ ਲੋਅਰ ਸਕੂਲ ਦੀ ਝੰਡੀ

ਸ੍ਰੀ ਅਨੰਦਪੁਰ ਸਾਹਿਬ ( ਧਰਮਾਣੀ ) (ਸਮਾਜ ਵੀਕਲੀ): ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਕਰਵਾਏ ਗਏ ਸੈਂਟਰ ਪੱਧਰੀ ਸਹਿ – ਵਿੱਦਿਅਕ ਮੁਕਾਬਲੇ ਜੋ ਕਿ ਮਾਂ – ਬੋਲੀ ਨੂੰ ਸਮਰਪਿਤ ਸਨ , ਵਿੱਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ , ਸਿੱਖਿਆ ਬਲਾਕ : ਸ੍ਰੀ ਅਨੰਦਪੁਰ ਸਾਹਿਬ ਦੀ ਝੰਡੀ ਰਹੀ।ਇਨ੍ਹਾਂ ਕਲੱਸਟਰ ਪੱਧਰੀ ਮੁਕਾਬਲਿਆਂ ਵਿੱਚ ਸੁੰਦਰ ਲਿਖਾਈ (ਜੈੱਲ ਪੈੱਨ) ਵਿੱਚ ਹਰਸ਼ਾਨ ਸਿੰਘ ਤੀਜੀ ਜਮਾਤ , ਸੁੰਦਰ ਲਿਖਾਈ ( ਕਲਮ) ਵਿੱਚ ਮਨਮੀਤ ਕੌਰ ਪੰਜਵੀਂ ਜਮਾਤ , ਆਮ ਗਿਆਨ ਵਿੱਚ ਸੁਖਪ੍ਰੀਤ ਸਿੰਘ ਜਮਾਤ ਪੰਜਵੀਂ , ਕਵਿਤਾ ਉਚਾਰਣ ਵਿੱਚ ਸਿਮਰਨ ਕੌਰ ਜਮਾਤ ਪੰਜਵੀਂ , ਭਾਸ਼ਣ ਮੁਕਾਬਲਿਆਂ ਵਿੱਚ ਜਸਪ੍ਰੀਤ ਕੌਰ ਜਮਾਤ ਤੀਸਰੀ , ਪੜ੍ਹਨ ਮੁਕਾਬਲਿਆਂ ਵਿੱਚ ਗੁਰਪ੍ਰੀਤ ਕੌਰ ਜਮਾਤ ਪੰਜਵੀਂ , ਕਹਾਣੀ ਮੁਕਾਬਲੇ ਵਿੱਚ ਵਰੁਣ ਚੌਧਰੀ ਜਮਾਤ ਪੰਜਵੀਂ , ਬੋਲ ਲਿਖਤ ਵਿੱਚ ਸੁਖਪ੍ਰੀਤ ਸਿੰਘ ਜਮਾਤ ਪੰਜਵੀਂ ਅਤੇ ਚਿੱਤਰਕਲਾ ਵਿੱਚ ਵਿਜੈ ਕੁਮਾਰ ਜਮਾਤ ਪੰਜਵੀਂ ਆਦਿ ਸਾਰੇ ਵਿਦਿਆਰਥੀਆਂ ਨੇ ਸਮੁੱਚੇ ਕਲੱਸਟਰ ਵਿੱਚ ਮਾਂ – ਬੋਲੀ ਨੂੰ ਸਮਰਪਿਤ ਸਹਿ – ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ।

ਸਮੁੱਚੇ ਕਲੱਸਟਰ ਵਿਚੋਂ ਸਹਿ – ਵਿੱਦਿਅਕ ਮੁਕਾਬਲਿਆਂ ਵਿੱਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ ਹਾਸਲ ਕੀਤਾ , ਜੋ ਕਿ ਬਹੁਤ ਵੱਡੀ ਮਾਣਮੱਤੀ ਪ੍ਰਾਪਤੀ ਹੈ। ਇਸ ਮੌਕੇ ਸਕੂਲ ਮੁਖੀ ਸ਼੍ਰੀਮਤੀ ਅਮਨਪ੍ਰੀਤ ਕੌਰ ਜੀ , ਸਟੇਟ ਐਵਾਰਡੀ ਅਧਿਆਪਕ ਪਰਮਜੀਤ ਕੁਮਾਰ ਜੀ ਅਤੇ ਉੱਘੇ ਲੇਖਕ ਮਾਸਟਰ ਸੰਜੀਵ ਧਰਮਾਣੀ ਨੇ ਸਮੂਹ ਵਿਦਿਆਰਥੀਆਂ , ਸਮੁੱਚੇ ਸਟਾਫ ਨੂੰ ਤੇ ਉਨ੍ਹਾਂ ਦੇ ਮਾਤਾ – ਪਿਤਾ ਨੂੰ ਬਹੁਤ – ਬਹੁਤ ਵਧਾਈ ਦਿੱਤੀ।ਇਸ ਮੌਕੇ ਵੱਖ – ਵੱਖ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮੇਂ ਵਿਦਿਆਰਥੀਆਂ ਦੇ ਮਾਤਾ – ਪਿਤਾ ਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleआई आर टी एस ऐ का 56 वां वार्षिक जी एम टेक्निकल सैैमीनार कल
Next articleਮੈਂ ਧੀ ਹਾਂ ਪੰਜਾਬ ਦੀ