ਕਫ਼ਨ

ਸਤਨਾਮ ਢਿਲੋੰ ਮਾੰਗੇਵਾਲੀਆ

(ਸਮਾਜ ਵੀਕਲੀ)- ਵਿਆਹ ਦੀ ਵਰੀ ਬਣਾਉਣੀ ਹੋਵੇ ਲੋਕ ਦੁਕਾਨਦਾਰ ਨਾਲ ਪੈਸੇ ਘੱਟਾ ਲੈਦੇ ਹਨ , ਪਰ ਜਦੋ ਕੋਈ ਕਿਸੇ ਦਾ ਪਿਆਰਾ ਮਰ ਜਾਵੇ ਤਾਂ ਲੋਕ ਕਫਨ ਲੈਣ ਜਾੰਦੇਨੇ ਪਰ ਦੁਕਾਨਦਾਰ ਨੂੰ ਲੋਕ ਕਦੇ ਨਹੀ ਕਹਿੰਦੇ ਕੇ ਕਫ਼ਨ ਵਿੱਚੋ ਪੈਸੇ ਘਟਾਉ , ਇਥੋ ਤੱਕ ਵਿਆਹੀ ਲੜਕੀ ਜਦੋ ਮਰ ਜਾਂਦੀ ਹੈ ਤਾਂ ਕਫਨ ਵੀ ਮਾਂ ਪਿਉ ਲੈਕੇ ਆਉਦੇਨੇੰ ਜਿਥੇ ਉਸ ਨੇ ਬਹੁਤ ਉਮਰ ਕੱਟੀ ਹੁੰਦੀ ਹੈ ਕੀ ਉਸਨੂੰ ਆਖਰੀ ਵੱਕਤ ਇਹ ਵੀ ਨਸੀਬ ਨਹੀ ਹੁੰਦਾ ।

ਪੰਜਾਬ ਵਿੱਚ ਬਹੁਤੇ ਸਿੱਖ ਸੰਤ ਸਮਾਜ ਦੇ ਲੋਕ ਚਿੱਟਾ ਬਾਣਾ ਪਾਉਦੇ ਨੇੰ ਇਸ ਤੋ ਭਾਵ ਕਿ ਉਹਨਾਂ ਨੂੰ ਮਰਨਾ ਚੇਤੇ ਹੈ , ਗੁਰਬਾਣੀੰ ਵੀ ਆਖਦੀ ਹੈ ਮਰਨ ਤੇ ਪ੍ਰਮਾਤਮਾਂ ਨੂੰ ਚੇਤੇ ਰੱਖਣਾ ਚਾਹੀਦਾ ਹੈ , ਮਰਨ ਤੋ ਬਾਅਦ ਜਿਹੜੇ ਮਰਦ ਜਾੰ ਅੋਰਤ ਦੇ ਫੁੱਲ ਕੀਰਤਪੁਰ ਵਿੱਚ ਪਏ ਜਾਂਦੇ ਹਿੰਦੂ ਧਰਮ ਵਿੱਚ ਗੰਗਾ ਵਿੱਚ ਵਹਾਈਆਂਜਾਂਦੀਆਂ ਹਨ , ਮੈੰ ਕਦੇ ਕੀਰਤਪੁਰ ਨਹੀ ਸੀ ਦੇਖਿਆ ਜਦੋ ਮੈੰ ਅਨੰਦਪੁਰ ਸਾਹਿਬ ਗਏ ਤਾਂ ਮੈ ਕਾਰ ਡਰਾਈਵਰ ਨੂੰ ਪੁੱਛਿਆ ਉਹ ਕਹਿੰਦਾ ਮੈਨੂੰ ਪਤਾ ਜਦ ਮੈੰਗੁਰਦੁਆਰੇ ਮੱਥਾ ਟੇਕਕੇ ਜਿੱਥੇ ਬਹੁਤ ਸਾਰੇ ਲੋਕ ਫੁੱਲ ਪਾ ਰਹੇ ਸੀ ,ਮੈ ਜਦ ਉਥੇ ਪਹੁੰਚਿਆ ਬਹੁਤ ਸਾਰੇ ਲੋਕਾਂ ਦੇ ਰੋਣ ਦੀ ਅਵਾਜ ਮੇਰੇ ਚਾਰ ਚੁਫੇਰਿਉੰ ਆ ਰਹੀ ਸੀ, ਕੋਈ ਮਾਂ ਆਪਣੇ ਪੁੱਤ ਨੂੰ ਅਵਾਜਾ ਮਾਰਕੇ ਵਿਰਲਾਪ ਕਰ ਸੀ ਕੋਈ ਪਿਉ ਆਪਣੇ ਪੁੱਤ ਭੈਣ ਭਰਾ ਨੂੰ ਪੱਤਨੀ ਆਪਣੇ ਪੱਤੀ ਨੂੰ ਕੋਈ ਪੱਤੀ ਆਪਣੀ ਨੂੰ ਨਾਮ ਲੈ ਲੈਅਵਾਜਾਂ ਮਾਰ ਕੇ ਵਿਰਲਾਪ ਕਰਦੇ ਉਸ ਵੱਕਤ ਇਹ ਸਭ ਦੇਖਕੇ ਮੇਰੇ ਦਿੱਲ ਵਿੱਚੋ ਵੀ ਧਾਅ ਨਿੱਕਲੀ ਅਤੇ ਅੱਖਾਂ ਵਿੱਚੋ ਆਪ ਮੁਹਾਰੇ ਅੱਥਰੂ ਵੱਗ ਤੁਰੇ , ਮੈੰ ਨਰਕਸਵਰਗ ਬਾਰੇ ਬੜਾ ਸੁਣਿਐਂ ਸੀ ਮੈਨੂੰ ਕੁੱਝ ਪੱਲਾ ਲਈ ਜਾਪਿਆ ਕੇ ਨਰਕ ਅਤੇ ਸਵਰਗ ਇਸੇ ਦੁਨੀਆਂ ਵਿੱਚ ਹੀ ਹੈ ,

ਬਰੀਕ ਬੁੱਧੀ ਦੇ ਲੋਕਾਂ ਨੂੰ ਪਤਾ ਹੈ ਕਿ ਸੰਸਾਰ ਵਿੱਚ ਜਿਉਣਾ ਬਹੁੱਤ ਅੋਖਾ ਹੈ , ਮੋਟੀ ਬੁੱਧੀ ਦੇ ਲੋਕ ਸੋਚਦੇ ਕਿ ਸੰਸਾਰ ਵਿੱਚ ਨਜਾਰੇ ਹੀ ਨਜਾਰੇ ਨੇ , ਜਿਨ੍ਹਾਂ ਮਨੁੱਖਦੁੱਖੀ ਹੈ ਇਹਨੇ ਪੱਛੂ ਪੰਛੀ ਨਹੀ ਕਿਉਕਿ ਉਹਨਾਂ ਕੋਲ ਬੋਧਕ ਨਹੀ ਹੈ ।ਚਾਚੇ ਤਾਏ ਭੂਆ ਪਸ਼ੂਆਂ ਵਿੱਚ ਦੇ ਵੀ ਹਨ ਪਰ ਰਿਸ਼ਤੇ ਦੀ ਸਮਝ ਨਹੀ ,

ਕਈ ਲੋਕ ਮਰਨ ਤੋ ਬਹੁੱਤ ਡਰਦੇ ਨੇ ਕਈ ਲੋਕ ਮੌਤ ਮੰਗਦੇ ਨੇ ਉਹਨਾਂ ਨੂੰ ਮੌਤ ਆਉਦੀ ਨਹੀੰ , ਫਾਂਸੀ ਅੰਗ੍ਰੇਜਾਂ ਦੇ ਰਾਜ ਵਿੱਚ ਸੂੱਰੂ ਹੋਈ ਸੀ ਇੱਕ ਪੰਜਾਬੀਜਲਾਦ ਦੱਸਦਾ ਹੈ ਕਿ ਫਾਂਸੀ ਦੇਣ ਤੋ ਬਾਅਦ ਬੰਦਾੰ ੨੦ ਮਿੰਟ ਤੜਫ਼ਦਾ ਰਹਿੰਦਾ ਹੈ , ਉਹਨੂੰ ਉਹ ਤੜਫ ਦਾ ਅਹਿਸਾਸ ਅੱਖਾ ਮੀਟਣ ਤੋ ਬਾਅਦ ਵੀ ਰਹਿੰਦਾ ਹੈ ,ਅੱਜਲੋਕ ਜੀਵਨ ਹੱਥੋ ਤੰਗ ਹੋਕੇ ਫਾਹਾ ਲੈ ਲੈਂਦੇ ਨੇ , ਕਈ ਦੇਸ਼ਾ ਵਿੱਚ ਸਰਕਾਰਾਂ ਨੂੰ ਅਰਜ਼ੀਆਂ ਦਿਤੀਆਂ ਸਾਨੂੰ ਜਿਹੜਾ ਮਰਣਾ ਚਾਹੁੰਦਾ ਹੈ ਉਹ ਸਰਕਾਰੀ ਹਸਪਤਾਲਵਿੱਚ ਦਾਖਲ ਹੋਕੇ ਬਿੰਨਾੰ ਕਿਸੇ ਦਰਦ ਸਹਿਣ ਤੋ ਮਰ ਸਕੇ ,

ਸਾਰੇ ਸੰਸਾਰ ਵਿੱਚ ਸੱਪਾ ਨਾਲ 80[000 ਤੱਕ ਲੈਕੇ 140[000 ਲੋਕਾ ਦੀ ਸੱਪ ਦੇ ਡੰਗਣ ਨਾਲ ਮੋਤ ਹੁੰਦੀ ਹੈ 3500 ਲੱਗਭੱਗ ਕਿਸਮਾਂ ਸਾਰੇ ਸੰਸਾਰ ਵਿੱਚ ਸੱਪ ਹਨ ਜਿਨਾਂ ਵਿੱਚ 600 ਕਰੀਬ ਜਹਿਰੀਲੇ ਨਹੀ ਹੁੰਦੇ ) Inland Taipan: ਇਸ ਸੱਪ ਇੱਕ ਡੰਗ ਵਿੱਚ 110mg ਜਹਿਰ ਹੈ ਜਿਸ ਨਾਲ 100 ਬੰਦੇ ਦੀ ਮੌਤ ਹੋ ਸਕਦੀ ਹੈ, ਬਹੁਤ ਸਾਰੀਆੰ ਗੰਬੀਰ ਬੀਮਾਰੀਆ ਦੀ ਦਵਾਈ ਸੱਪਾ ਦੇ ਜਹਿਰ ਤੋੰ ਬਣਦੀ ਹੈ ,

ਸਫਰ ਦੇ ਦੋ ਮਹਿਣੇ ਬਣਦੇ ਨੇ ਅੰਗਰੇਜੀ ਵਿੱਚ ਇਹਨੂੰ ਦਰਦ ਕਹਿੰਦੇ ਨੇ ਪੰਜਾਬੀ ਵਿੱਚ ਯਾਤਰਾ ਕਈਆਂ ਵਾਸਤੇ ਜੀਵਨ ਯਾਤਰਾ ਦਰਦ ਹੈ ,
ਜੀਵਨ ਨੂੰ ਇਸ ਸਚੁਜੇ ਢੰਗ ਨਾਲ ਜੀਏ ਕਿ ਦੁਸਮਣ ਵੀ ਤੁਹਾਡੇ ਮਰੇ ਦੇ ਮੂੰਹ ਤੋ ਕਫਨ ਲਾਕੇ ਵੈਣ ਪਾਵੇ ਮੈੰ ਹੀ ਮਾੜਾ ਸੀ ਇਹ ਦਾ ਸੱਤਜੁੱਗੀ ਸੀ । ਚੰਗਿਆਈ ਨਾੰ ਹੋਵੇ ਤਾਂ ਆਪਣੇ ਵੀ ਨਹੀੰ ਰੋਦੇ, ਕਈਆਂ ਨੂੰ ਮੈੰ ਕਹਿੰਦੇ ਸੁਣਿਆ ਲੋਕਾੰ ਦੇ ਮਰ ਜਾੰਦੇ ਸਾਡਾ ਮਰਦਾ ਵੀ ਨਹੀ , ਆਉ ਚੰਗੇ ਕੰਮ ਅਤੇ ਚੰਗੇ ਬਣਕੇ ਆਪਣੇ ਕਫਨ ਦੀ ਲਾਜ ਰੱਖ ਲਈਏ ਦੁਨੀਆਂ ਮਰੇ ਤੋ ਬਾਅਦ ਵੀ ਯਾਦ ਰੱਖੇ ਵਾਕਿਆ ਇਹ ਵੀ ਸੰਸਾਰ ਵਿੱਚ ਆਇਆ ਸੀ ।

– ਸਤਨਾਮ ਢਿਲੋੰ ਮਾੰਗੇਵਾਲੀਆ

Previous articleUK lawmakers criticise Johnson over Afghanistan
Next articleHaven’t capitalised on winning situations overseas: Rizwan