HOME ਸ਼੍ਰੀ ਰਾਮ ਲੀਲਾ ਕਮੇਟੀ 812 ਨੇ ਪਵਨ ਧੀਮਾਨ ਪੰਮਾ ਨੂੰ ਸਨਮਾਨਿਤ ਕੀਤਾ

ਸ਼੍ਰੀ ਰਾਮ ਲੀਲਾ ਕਮੇਟੀ 812 ਨੇ ਪਵਨ ਧੀਮਾਨ ਪੰਮਾ ਨੂੰ ਸਨਮਾਨਿਤ ਕੀਤਾ

3
ਸ਼੍ਰੀ ਰਾਮਲੀਲਾ ਦੁਸਹਿਰਾ ਤਿਉਹਾਰ ਪਹਿਲਾਂ ਨਾਲੋਂ ਵੀ ਸ਼ਾਨਦਾਰ ਅਤੇ ਆਧੁਨਿਕ ਢੰਗ ਨਾਲ ਮਨਾਵਾਂਗੇ: ਪ੍ਰਧਾਨ ਰਵਿੰਦਰ ਵੈਸ਼ਨਵ
ਡੇਰਾਬੱਸੀ   (ਸਮਾਜ ਵੀਕਲੀ)  ਸੰਜੀਵ ਸਿੰਘ ਸੈਣੀ :- ਡੇਰਾਬੱਸੀ ਦੀ ਸਭ ਤੋਂ ਪੁਰਾਣੀ ਸੰਸਥਾ ਸ਼੍ਰੀ ਰਾਮਲੀਲਾ ਕਮੇਟੀ ਨੰਬਰ 812 ਦੀ ਮੀਟਿੰਗ ਅੱਜ ਪ੍ਰਧਾਨ ਰਵਿੰਦਰ ਵੈਸ਼ਨਵ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਉਪੇਸ਼ ਬਾਂਸਲ ਦੀ ਪੋਤੀ ਅਰਾਧਯਾ ਦੀ ਇੱਕ ਹਾਦਸੇ ਵਿੱਚ ਮੌਤ ਅਤੇ ਰਾਕੇਸ਼ ਮਹਿਤਾ ਦੇ ਪਿਤਾ ਦੀ ਮੌਤ ਤੋਂ ਬਾਅਦ ਸ਼ੋਕ ਮਤਾ ਪਾਸ ਕਰਨ ਤੋਂ ਬਾਅਦ ਸਾਰੇ ਫੈਸਲੇ ਲਏ ਗਏ! ਇਸ ਮੀਟਿੰਗ ਵਿੱਚ ਕਮੇਟੀ ਦੇ ਸੀਨੀਅਰ ਮੈਂਬਰ ਪਵਨ ਧੀਮਾਨ ਨੂੰ ਭਾਜਪਾ ਮੰਡਲ ਡੇਰਾਬੱਸੀ ਦਾ ਪ੍ਰਧਾਨ ਬਜਾਏ ਜਾਣ ਤੇ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ ! ਸੰਸਥਾ ਦੇ ਡਾਇਰੈਕਟਰ ਸੰਜੀਵ ਥੰਮਨ ਨੇ ਕਿਹਾ ਕਿ ਪਿਛਲੇ ਸਾਲ ਵਾਂਗ ਇਸ ਵਾਰ ਵੀ ਸੰਸਥਾ ਦੇ ਮੈਂਬਰ ਅਤੇ ਸ਼ਹਿਰ ਦੇ ਪੁਰਾਣੇ ਕਲਾਕਾਰ ਸ਼੍ਰੀ ਰਾਮਲੀਲਾ ਦਾ ਮੰਚਨ ਕਰਨਗੇ, ਅਤੇ ਸਟੇਜ ਦੀ ਸਜਾਵਟ ਅਤੇ ਬੈਠਣ ਦੀ ਵਿਵਸਥਾ ਨੂੰ ਪਹਿਲਾਂ ਨਾਲੋਂ ਵੀ ਵਧੀਆ ਬਣਾਉਣ ਦਾ ਫੈਸਲਾ ਕੀਤਾ ਗਿਆ। ਖਜ਼ਾਨਚੀ ਉਪੇਸ਼ ਬਾਂਸਲ ਅਨੁਸਾਰ, ਪ੍ਰਧਾਨ ਰਵਿੰਦਰ ਵੈਸ਼ਨਵ ਦੇ ਯਤਨਾਂ ਸਦਕਾ ਸੰਸਥਾ ਵੱਲੋਂ ਦੂਜੀ ਐਂਬੂਲੈਂਸ ਗੱਡੀ ਖਰੀਦਣ ਦੇ ਬਾਵਜੂਦ, ਆਉਣ ਵਾਲੇ ਪ੍ਰੋਗਰਾਮ ਵਿੱਚ ਕਿਸੇ ਵੀ ਤਰ੍ਹਾਂ ਦੀ ਪੈਸੇ ਦੀ ਕਮੀ ਨੂੰ ਦਿਨ-ਰਾਤ ਮਿਹਨਤ ਕਰਕੇ ਪੂਰਾ ਕੀਤਾ ਜਾਵੇਗਾ! ਸੀਨੀਅਰ ਉਪ ਪ੍ਰਧਾਨ ਬਲਬੀਰ ਮਾਗੋ, ਜਨਰਲ ਸਕੱਤਰ ਦਿਨੇਸ਼ ਵੈਸ਼ਨਵ, ਸਤਪਾਲ ਅਤਰੀ ਨੇ ਦੱਸਿਆ ਕਿ ਸ਼੍ਰੀ ਰਾਮਲੀਲਾ ਦਾ ਮੰਚਨ 22 ਸਤੰਬਰ ਨੂੰ ਸ਼ੁਰੂ ਹੋਵੇਗਾ ਅਤੇ 1 ਅਕਤੂਬਰ ਤੱਕ ਜਾਰੀ ਰਹੇਗਾ ਅਤੇ 2 ਅਕਤੂਬਰ ਨੂੰ ਦੁਸਹਿਰਾ ਮੇਲਾ ਪਹਿਲਾਂ ਨਾਲੋਂ ਵੀ ਸ਼ਾਨਦਾਰ ਢੰਗ ਨਾਲ ਮਨਾਇਆ ਜਾਵੇਗਾ। ਇਸ ਮੌਕੇ ਸੁਸ਼ੀਲ ਧੀਮਾਨ, ਮੁਕੇਸ਼ ਮੱਗੂ, ਸੁਮਿਤ ਸ਼ਰਮਾ, ਵਿਨੇ ਵਰਮਾ, ਐਡਵੋਕੇਟ ਅਰੁਣ ਕੁਮਾਰ, ਨਰਿੰਦਰ ਵੈਸ਼ਨਵ, ਅਕਸ਼ਤ ਵੈਸ਼ਨਵ, ਗੋਵਿੰਦ ਸ਼ਰਮਾ, ਲੋਹਿਤ ਸੈਣੀ, ਵਿਵੇਕ ਕੁਮਾਰ, ਰਾਜਕੁਮਾਰ ਮਹਿੰਦਰੂ,ਯੋਗੇਸ਼ ਅਤਰੀ ਆਦਿ ਵੀ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸੁਲਤਾਨਪੁਰ ਲੋਧੀ ‘ਚ ਵਿਕਾਸ ਕਾਰਜਾਂ ਦੀ ਢਿੱਲੀ ਰਫਤਾਰ ਲਈ ਸੂਬਾ ਸਰਕਾਰ ਤੇ ਹਲਕਾ ਵਿਧਾਇਕ ਜਿੰਮੇਵਾਰ-ਨਾਨਕਪੁਰ
Next articleਵੱਡੇ ਹੌਸਲੇ ਤੇ ਮਜ਼ਬੂਤ ਇਰਾਦਿਆਂ ਦੀ ਮਿਸਾਲ : ਜਤਿਨ