ਅਮਰਗੜ੍ਹ (ਸਮਾਜ ਵੀਕਲੀ) (ਕੁਲਵੰਤ ਸਿੰਘ ਮੁਹਾਲੀ/ਬਹਾਦਰ ਸਿੰਘ) ਸੰਤ ਆਸ਼ਰਮ ਨਰੈਣ ਸਰ ਮੁਹਾਲੀ (ਮਾਲੇਰਕੋਟਲਾ) ਵਿਖੇ ਸੰਸਥਾ ਦੇ ਬਾਨੀ ਸੱਚਖੰਡ ਵਾਸੀ ਸ੍ਰੀ ਮਾਨ ਸੰਤ ਬਾਬਾ ਨਰੈਣ ਸਿੰਘ ਮੋਨੀ ਤਪਾ-ਦਰਾਜ ਮੁਹਾਲੀ ਵਾਲਿਆਂ ਦੀ 20ਵੀਂ ਸਲਾਨਾ ਬਰਸੀ ਸਬੰਧੀ ਮਹਾਨ ਗੁਰਮਤ ਸਮਾਗਮ ਸੰਤ ਆਸ਼ਰਮ ਨਰੈਣ ਸਰ ਮੁਹਾਲੀ ਵਿਖ਼ੇ ਮਿਤੀ 01 ਜਨਵਰੀ ਤੋਂ 7 ਜਨਵਰੀ ਤੱਕ ਸੰਸਥਾ ਦੇ ਮੌਜੂਦਾ ਮੁੱਖੀ ਬਾਬਾ ਰਣਜੀਤ ਸਿੰਘ ਮੁਹਾਲੀ ਵਾਲਿਆਂ ਦੀ ਨਿਗਰਾਨੀ ਵਿੱਚ ਕਰਵਾਇਆ ਗਿਆ।ਮਹਾਂਪੁਰਸ਼ਾਂ ਦੀ ਯਾਦ ਵਿੱਚ ਸੱਤ ਦਿਨ ਚੱਲੇ ਇਸ ਗੁਰਮਤ ਸਮਾਗਮ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ 152 ਸ੍ਰੀ ਅਖੰਡ ਪਾਠ ਕਰਵਾਏ ਗਏ, ਜਿਨ੍ਹਾਂ ਦੇ ਅੱਜ ਭੋਗ ਉਪਰੰਤ ਪੰਜ ਪਿਆਰਿਆਂ ਵੱਲੋਂ ਤਿਆਰ ਕੀਤੇ ਖੰਡੇ-ਬਾਟੇ ਦਾ ਅਮ੍ਰਿਤ ਛਕ ਕੇ 124 ਪ੍ਰਾਣੀ ਗੁਰੂ ਵਾਲੇ ਬਣੇ।ਇਸ ਮੌਕੇ ਬਾਬਾ ਭਰਪੂਰ ਸਿੰਘ ਸੇਖਾ ਝਲੂਰ ਵਾਲੇ, ਬਾਬਾ ਗੁਰਮੇਲ ਸਿੰਘ ਲਲਤੋਂ, ਬਾਬਾ ਅਮਰੀਕ ਸਿੰਘ ਪੰਜ ਭੈਣੀ, ਬਾਬਾ ਪਰੀਤਮ ਸਿੰਘ ਮਾਹਮਦਪੁਰ, ਬਾਬਾ ਪਿਆਰਾ ਸਿੰਘ ਸਿਰਥਲਾ, ਬਾਬਾ ਰਾਜਵਰਿੰਦਰ ਸਿੰਘ ਟਿੱਬਾ, ਬਾਬਾ ਨਿਰਮਲ ਸਿੰਘ ਚੀਮਾ, ਬਾਬਾ ਰਣਜੀਤ ਸਿੰਘ ਢੀਂਗੀ, ਬਾਬਾ ਕਰਨੈਲ ਸਿੰਘ ਗੁਣੀਕੇ, ਭਾਈ ਮੁਖਤਿਆਰ ਸਿੰਘ ਟੋਡਰਵਾਲ, ਭਾਈ ਗੁਰਚੇਤ ਸਿੰਘ ਰਬਾਬੀ, ਬਾਬਾ ਪ੍ਰੀਤਮ ਸਿੰਘ ਮਾਹਪੁਰ, ਬੀਬਾ ਰਾਜ ਕੌਰ ਬੇਨੜਾ, ਬਾਬਾ ਬਲਵਿੰਦਰ ਸਿੰਘ ਕਮੇਲੀ, ਬਾਬਾ ਗੁਲਜ਼ਾਰ ਸਿੰਘ ਧਨੋ, ਭਾਈ ਕਮਲਜੀਤ ਸਿੰਘ ਸਰਾਜਪੁਰ, ਗਿਆਨੀ ਫੂਲਾ ਸਿੰਘ ਪਟਿਆਲਾ, ਭਾਈ ਮਨਜੀਤ ਸਿੰਘ ਅਲੀਪੁਰ ਖਾਲਸਾ, ਗਿਆਨੀ ਰਜਿੰਦਰ ਸਿੰਘ ਕਥਾਵਾਚਕ ਨਾਭਾ, ਭਾਈ ਅਮਰਜੀਤ ਸਿੰਘ ਫਰੀਦਪੁਰ, ਬਾਬਾ ਕੁਲਦੀਪ ਸਿੰਘ ਚੁਹਾਣੇ, ਬਾਬਾ ਗੁਰਵਿੰਦਰ ਸਿੰਘ ਗੱਢੂਆਂ, ਬਾਬਾ ਮੁਹਿੰਦਰ ਸਿੰਘ ਖੁੱਡੀ (ਬਰਨਾਲਾ), ਬੀਬਾ ਕੁਲਵੰਤ ਕੌਰ ਰਾਏਪੁਰ, ਬਾਬਾ ਹਰਬੰਸ ਸਿੰਘ ਜੈਨਪੁਰ, ਬਾਬਾ ਦਰਸ਼ਨ ਸਿੰਘ ਬਾਠਾਂ, ਭਾਈ ਕੁਲਦੀਪ ਸਿੰਘ ਹੈੱਡ ਗ੍ਰੰਥੀ ਸਮੇਤ ਸਾਬਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ, ਸਵਰਨਜੀਤ ਸਿੰਘ ਐਮ.ਡੀ. ਦਸ਼ਮੇਸ਼ ਮਕੈਨੀਕਲ ਵਰਕਸ ਅਮਰਗੜ੍ਹ, ਸਾਬਕਾ ਵਿਧਾਇਕ ਇਕਬਾਲ ਸਿੰਘ ਝੁੰਦਾਂ, ਮੱਖਣ ਲਾਲ ਲਾਲਕਾ, ਮਨਜਿੰਦਰ ਸਿੰਘ ਮਨੀ ਲਾਂਗੜੀਆਂ, ਰੂਪ ਸਿੰਘ ਪੰਚ ਅਮਰਗੜ੍ਹ, ਭਾਈ ਧਰਮ ਸਿੰਘ ਖੇੜੀ, ਰਾਮ ਸਿੰਘ ਰੈਸਲ, ਗੁਰਨਾਮ ਸਿੰਘ ਨੂਰਪੁਰੀ, ਸਰਪੰਚ ਰਜਿੰਦਰ ਸਿੰਘ ਟੀਨਾ ਨੰਗਲ, ਡਾ ਅਵਤਾਰ ਸਿੰਘ ਅਮਰਗੜ੍ਹ, ਸਰਬਜੀਤ ਸਿੰਘ ਗੋਗੀ ਸਰਪੰਚ ਸਮੇਤ ਹਜਾਰਾਂ ਦੀ ਗਿਣਤੀ ਵਿੱਚ ਦੇਸਾਂ-ਵਿਦੇਸਾਂ ਵਿਚੋਂ ਸਿੱਖ ਸੰਗਤਾਂ ਪਹੁੰਚੀਆਂ ਸਨ।ਸਟੇਜ ਸਕੱਤਰ ਦੀ ਸੇਵਾ ਭਾਈ ਗੁਰਤੇਜ ਸਿੰਘ ਤੇਜੀ ਮੁਹਾਲੀ ਵੱਲੋਂ ਬਾ ਖੂਬੀ ਨਾਲ ਨਿਭਾਈ ਗਈ। ਇਸ ਤੋਂ ਇਲਾਵਾ ਥਾਣਾ ਅਮਰਗੜ੍ਹ ਦੀ ਪੁਲਿਸ ਪਾਰਟੀ ਵੱਲੋਂ ਸੰਮਾਗਮ ਦੌਰਾਨ ਬਹੁਤ ਵਧੀਆ ਢੰਗ ਨਾਲ ਟ੍ਰੈਫਿਕ ਕੰਟਰੋਲ ਕੀਤਾ ਗਿਆ। ਅਮਰਗੜ੍ਹ ਦਾ ਸਮੁੱਚਾ ਪੱਤਰਕਾਰ ਭਾਈਚਾਰਾ ਵੱਲੋਂ ਵੀ ਹਾਜ਼ਰੀ ਲਵਾਈ ਗਈ।ਇਸ ਮੌਕੇ ਬੱਚਿਆਂ ਦੇ ਦਸਤਾਰ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ 241 ਬੱਚਿਆਂ ਨੇ ਭਾਗ ਲਿਆ,ਜਿਨ੍ਹਾਂ ਵਿੱਚੋਂ ਕ੍ਰਮਵਾਰ ਪਹਿਲਾ ਦੂਸਰਾ ਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਬਚਿਆਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਅਤੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਆਕਸਫੋਰਡ ਹਸਪਤਾਲ ਜਲੰਧਰ ਦੇ ਮੁੱਖੀ ਅਤੇ ਦਿਲ ਦੇ ਰੋਗਾਂ ਦੇ ਮਾਹਿਰ ਡਾ ਗੁਰਬੀਰ ਸਿੰਘ ਗਿੱਲ ਵੱਲੋਂ ਭੇਜੀ ਗਈ ਡਾ ਅਮੋਲਕ ਸਿੰਘ ਦੀ ਅਗਵਾਈ ਵਾਲੀ ਡਾਕਟਰਾਂ ਦੀ ਟੀਮ ਵੱਲੋਂ ਹਾਰਟ ਅਤੇ ਮੈਡੀਕਲ ਚੈੱਕਅੱਪ-ਕੈਂਪ ਲਗਾਇਆ ਗਿਆ, ਜਿਸ ਵਿੱਚ ਡਾਕਟਰਾਂ ਦੀ ਟੀਮ ਵੱਲੋਂ 102 ਮਰੀਜ਼ਾਂ ਦਾ ਚੈੱਕਅਪ ਕਰਕੇ, ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ।ਹਰ ਸਾਲ ਦੀ ਤਰਾਂ ” ਨਰੈਣ ਸੇਵਾ ਦਲ ਮੁਹਾਲੀ ” ਵੱਲੋਂ ਸੰਗਤਾਂ ਦੇ ਜੋੜਿਆਂ ਅਤੇ ਸਾਈਕਲਾਂ,ਸਕੂਟਰਾਂ ਦੀ ਸੇਵਾ ਕੀਤੀ ਗਈ।ਇਸ ਮੌਕੇ ਜੱਸਲ ਪ੍ਰੀਵਾਰ ਨਾਭਾ-ਬਠਿੰਡਾ-ਕਮੇਲੀ-ਊਧਾ- ਰਾਜਪੁਰਾ (ਨਦਾਮਪੁਰ), ਤਲਾਣੀਆਂ (ਸ੍ਰੀ ਫਤਹਿਗੜ੍ਹ ਸਾਹਿਬ) ਅਤੇ ਪਿੰਡ ਮੁਹਾਲੀ ਦੀਆਂ ਸੰਗਤਾਂ ਵੱਲੋਂ ਵੱਖੋ-ਵੱਖਰੇ ਤੌਰ ਤੇ ਪਰਾਂਠੇ-ਚਾਹ-ਦੁੱਧ-ਕੌਫ਼ੀ- ਪਕੌੜੇ- ਬਰੈੱਡ ਪਕੌੜੇ-ਟਿੱਕੀਆਂ ਦੀ ਚਾਟ ਆਦਿ ਦੇ ਵੰਨ-ਸੁਵੰਨੇ ਲੰਗਰ ਚਲਾਏ ਗਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj