ਕਨੇਡਾ/ ਵੈਨਕੂਵਰ (ਕੁਲਦੀਪ ਚੁੰਬਰ ) – ਧੰਨ-ਧੰਨ ਸਤਿਗੁਰੂ ਜਗਤ ਗੁਰੂ ਸ੍ਰੀ ਰਵਿਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਦਿਹਾੜੇ ਤੇ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਪਿੰਡ ਮੰਡੀ ਵੱਲੋਂ ਮਿਸ਼ਨਰੀ ਸਾਥੀ ਧਰਮਪਾਲ ਕਲੇਰ ਜਰਮਨੀ ਜੀ ਦੇ ਸਹਿਯੋਗ ਸਦਕਾ ਮਿਸ਼ਨਰੀ ਗਾਇਕ ਰਾਜ ਦਦਰਾਲ ਜੀ ਦਾ ਗੋਲਡ-ਮੈਡਲ ਨਾਲ ਸਨਮਾਨ ਕੀਤਾ ਗਿਆ ਗਾਇਕ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਪ੍ਰੋਡਿਊਸਰ ਪੰਮਾ ਕਲੇਰ ਜੀ ਨੇ ਦੱਸਿਆ ਕਿ ਮਿਸ਼ਨਰੀ ਗਾਇਕ ਰਾਜ ਦਦਰਾਲ ਜੀ ਨੇ ਧੰਨ-ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ,ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਬੀ ਆਰ ਡਾਃਅੰਬੇਡਕਰ ਸਾਹਿਬ ਜੀ ਅਤੇ ਯੁੱਗ ਪੁਰਸ਼ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਅਤੇ ਆਪਣੇ ਰਹਿਬਰਾਂ ਦੇ ਮਿਸ਼ਨ ਤੇ ਸੈਂਕੜੇ ਕ੍ਰਾਂਤੀਕਾਰੀ ਗੀਤ ਆਪਣੀ ਬਲੁੰਦ ਅਵਾਜ਼ ਵਿੱਚ ਗਾਕੇ ਸਮਾਜ ਦੀ ਝੋਲੀ ਵਿੱਚ ਪਾਏ ਹਨ
ਗਾਇਕ ਰਾਜ ਦਦਰਾਲ ਦੀ ਸਖ਼ਤ ਮਿਹਨਤ ਦੇਖਕੇ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਮਿਸ਼ਨਰੀ ਸਾਥੀ ਧਰਮਪਾਲ ਕਲੇਰ ਜੀ ਨੇ ਰਾਜ ਦਦਰਾਲ ਜੀ ਨੂੰ ਗੋਲ਼ਡ-ਮੈਡਲ ਨਾਲ ਸਨਮਾਨਿਤ ਕਰਨ ਦਾ ਫੈਸਲਾ ਲਿਆ ਇਸ ਮੌਕੇ ਮਿਸ਼ਨਰੀ ਗਾਇਕ ਰਾਜ ਦਦਰਾਲ ਪਹੁੰਚੇ ਪ੍ਰਸਿੱਧ ਗੀਤਕਾਰ ਮੱਖਣ ਬਖਲੌਰ ਗਾਇਕਾ ਸਰਬਜੀਤ ਮੱਟੂ ਮਿਊਜਕ ਡਾਇਰੈਕਰ ਸਾਬੀ ਮਰੁੰਦਪੁਰ ਰਾਜ ਕੁਮਾਰ ਵਾਹੜੋਵਾਲ ਬਲਵਿੰਦਰ ਕਲੇਰ ਸੰਜੀਵ ਕੁਮਾਰ ਨਵਾਂਸ਼ਹਿਰ ਗਾਇਕ ਰਾਜ ਦਦਰਾਲ ਜੀ ਦਾ ਗੋਲ਼ਡ-ਮੈਡਲ ਨਾਲ ਕਰਨ ਸਮੇਂ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਪਿੰਡ ਮੰਡੀ ਦੇ ਅਹੁੱਦੇਦਾਰ ਪ੍ਰਧਾਨ ਪ੍ਰੇਮ ਕੁਮਾਰ ਸੈਕਟਰੀ ਹਰਮੇਸ਼ ਲਾਲ ਕਲੇਰ ਖਜਾਨਚੀ ਰਵਿੰਦਰ ਕੁਮਾਰ ਨੰਬਰਦਾਰ ਕੇਸ਼ੀ ਕਲੇਰ ਹੈਪੀ ਲੋਈ ਦੀਪੂ ਲੋਈ ਜੀ ਹਾਜ਼ਰ ਸਨ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly