ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਪੰਜ ਮਾਰਚ ਬੰਗਾ ਸ਼ਹਿਰ ਦੀ ਕਾਨੂੰਨ ਵਿਵਸਥਾ ਅਤੇ ਆਮ ਜਨਤਾ ਦੀ ਸੁਰੱਖਿਆ ਲਈ ਭਲਕੇ ਬੰਗਾ ਥਾਣਾ ਸਿਟੀ ਵਿੱਚ ਸ਼੍ਰੀ ਬਰਿੰਦਰ ਕੁਮਾਰ ਜੀ ਨੇ ਬਤੌਰ ਐਸਐਚਓ ਦਾ ਚਾਰਜ ਸਾਂਭ ਲਿਆ ਹੈ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਆਖਿਆ ਕਿ ਉਹ ਆਪਣੀ ਡਿਊਟੀ ਹਮੇਸ਼ਾ ਦੀ ਤਰ੍ਹਾਂ ਕੋਈ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਨਸ਼ਿਆਂ ਖਿਲਾਫ ਗੱਲ ਕਰਦੇ ਹੋਏ ਉਹਨਾਂ ਆਖਿਆ ਕਿ ਸਾਡੀ ਨੌਜਵਾਨੀ ਨੂੰ ਬਰਬਾਦ ਕਰਨ ਵਾਲਾ ਨਸ਼ਾ ਵੇਚਦੇ ਮਾੜੇ ਅੰਸਰਾਂ ਨੂੰ ਕਿਸੇ ਵੀ ਸੂਰਤ ਵਿੱਚ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਇਲਾਕੇ ਦੇ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਪੁਲਿਸ ਤੁਹਾਡੀ ਸੁਰੱਖਿਆ ਲਈ ਹਰ ਵੇਲੇ ਤਾਇਨਾਤ ਹੈ ਅਤੇ ਜਨਤਾ ਦੇ ਸਹਿਯੋਗ ਸਦਕਾ ਅਸੀਂ ਆਪਣੇ ਸ਼ਹਿਰ ਨੂੰ ਨਸ਼ਾ ਮੁਕਤ ਕਰ ਪਾਵਾਂਗੇ। ਇਸ ਮੌਕੇ ਐਸਐਚਓ ਸਾਹਿਬ ਨੂੰ ਵਧਾਈ ਦੇਣ ਪਹੁੰਚੇ ਲੋਕ ਭਲਾਈ ਸੇਵਾ ਸੋਸਾਇਟੀ ਦੇ ਸਰਪਰਸਤ ਕੁਲਵਿੰਦਰ ਸਿੰਘ ਭਾਰਟਾ, ਮਿਊਜਿਕ ਇੰਸਟੀਟਿਊਸ ਬੰਗਾ ਦੇ ਡਾਇਰੈਕਟਰ ਗਗਨਦੀਪ ਗਰਚਾ, ਜਿੰਦੋਵਾਲ ਦੇ ਸਾਬਕਾ ਸਰਪੰਚ ਲਖਵੀਰ ਪੁੰਨੀ, ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਪੰਜਾਬ ਪ੍ਰਧਾਨ ਰਾਮ ਸਿੰਘ ਨੂਰਪੁਰੀ, ਪ੍ਰਿੰਸੀਪਲ ਜਸਵੀਰ ਸਿੰਘ, ਸਮਾਜ ਸੇਵਕ ਸੁਰਿੰਦਰ ਜੋਸ਼ੀ, ਰੀਟਾ ਪੁਲਿਸ ਅਫਸਰ ਵਿਸ਼ਨ ਦਾਸ, ਡਾਕਟਰ ਰਾਮ ਜੀ, ਹੋਸਲਰ ਜਸਵਿੰਦਰ ਸਿੰਘ, ਜੀਤ ਸਿੰਘ ਭਾਟੀਆ, ਸਰਪੰਚ ਅਵਤਾਰ ਫਾਬੜਾ , ਗਾਇਕ ਲੱਕੀ ਮਹਿਰਾ ਅਤੇ ਸਮੁੱਚਾ ਪੱਤਰਕਾਰ ਭਾਈਚਾਰਾ ਮੌਜੂਦ ਸੀ।
https://play.google.com/store/apps/details?id=in.yourhost.samaj