HOME ਹੋਲੇ ਮਹੱਲੇ ਤੇ ਸ਼੍ਰੀ ਅਨੰਦਪੁਰ ਸਾਹਿਬ ਵਿਖ਼ੇ ਲੰਗਰ ਲਗਾਉਣ ਸਬੰਧੀ ਮੀਟਿੰਗ

ਹੋਲੇ ਮਹੱਲੇ ਤੇ ਸ਼੍ਰੀ ਅਨੰਦਪੁਰ ਸਾਹਿਬ ਵਿਖ਼ੇ ਲੰਗਰ ਲਗਾਉਣ ਸਬੰਧੀ ਮੀਟਿੰਗ

3

ਫਿਲੌਰ/ਅੱਪਰਾ,  (ਸਮਾਜ ਵੀਕਲੀ)   (ਦੀਪਾ)-ਹਰ ਸਾਲ ਦੀ ਤਰ੍ਹਾਂ ਇਲਾਕਾ ਨਿਵਾਸੀ ਸੰਗਤਾਂ ਵਲੋਂ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਖਾਲਸਾਈ ਤਿਉਹਾਰ ਹੋਲੇ ਮਹੱਲੇ ਤੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਕਾ ਲੰਗਰ ਤੇ ਚਾਹ ਪਕੌੜਿਆ ਦਾ ਲੰਗਰ ਲਗਾਇਆ ਜਾਂਦਾ ਹੈ  ਇਸ ਸਬੰਧੀ ਅੱਜ ਸੇਵਾਦਾਰਾਂ ਦੀ ਵਿਸ਼ੇਸ਼ ਇਕੱਤਰਤਾ ਅੱਪਰਾ ਵਿਖੇ ਹੋਈ ਜਿਸ ਵਿੱਚ ਲੰਗਰ ਲਗਾਉਣ ਸਬੰਧੀ ਵਿਚਾਰਾਂ ਕੀਤੀਆਂ ਗਈਆ | ਸੇਵਾਦਾਰਾਂ ਵਲੋਂ ਦੱਸਿਆ ਗਿਆ ਕਿ ਅੱਪਰਾ,ਮੋਰੋਂ, ਚਾਹਲ ਕਲਾਂ,ਹਕੀਮਪੁਰ ਦੀ ਸੰਗਤ 26 ਫਰਵਰੀ ਨੂੰ ਪਿੰਡ ਛੋਕਰਾਂ ਤੋਂ ਅਰਦਾਸ ਕਰਨ ਉਪਰੰਤ ਲੰਗਰ ਦੀ ਰਸਦ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਚਾਲੇ ਪਾਵੇਗੀ ਅਤੇ 27 ਫਰਵਰੀ ਤੋਂ ਲੰਗਰ ਚਲਾਇਆ ਜਾਵੇਗਾ| ਸੇਵਾਦਾਰਾਂ ਵਲੋਂ ਸੰਗਤਾਂ ਨੂੰ ਤਨ ਮਨ ਧਨ ਰਾਹੀਂ ਸੇਵਾ ਕਰਨ ਦੀ ਬੇਨਤੀ ਕੀਤੀ ਗਈ| ਇਸ ਮੌਕੇ ਨਿਰਮਲ ਸਿੰਘ ਖਾਲਸਾ, ਮਨਜੀਤ ਸਿੰਘ ਖਾਲਸਾ, ਬਲਵੀਰ ਸਿੰਘ ਸੋਮਲ, ਜਗਤਾਰ ਸਿੰਘ ਸੁਲਤਾਨਪੁਰ, ਕਾਕਾ ਹਕੀਮਪੁਰ, ਹਰਦੀਪ ਸਿੰਘ ਅੱਪਰਾ, ਕੁਲਦੀਪ ਸਿੰਘ ਜੌਹਲ, ਸੁਖਜੀਤ ਸਿੰਘ ਚਾਹਲ ਕਲਾਂ, ਗੁਰਚਰਨ ਸਿੰਘ ਜੱਸਲ, ਰਾਜਿੰਦਰ ਕੁਮਾਰ ਬਾਂਕਾ, ਕਮਲ ਕੁਮਾਰ ਆਦਿ ਸੇਵਾਦਾਰ ਹਾਜ਼ਿਰ ਸਨ |

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous article*ਟਰੱਕ ਯੂਨੀਅਨ ਦੀ ਭਲਾਈ ਲਈ ਹਰ ਤਰ੍ਹਾਂ ਦਾ ਸਹਿਯੋਗ ਕਰਾਂਗਾ : ਵਿਧਾਇਕ ਰੰਧਾਵਾ*
Next articleਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਵਲੋਂ 14 ਫਰਵਰੀ ਨੂੰ ਵਿੱਤ ਮੰਤਰੀ ਚੀਮਾ ਦੀ ਕੋਠੀ ਦਾ ਘਿਰਾਓ . ਗੁਰਵਿੰਦਰ ਸਿੰਘ