HOME *ਟਰੱਕ ਯੂਨੀਅਨ ਦੀ ਭਲਾਈ ਲਈ ਹਰ ਤਰ੍ਹਾਂ ਦਾ ਸਹਿਯੋਗ ਕਰਾਂਗਾ : ਵਿਧਾਇਕ...

*ਟਰੱਕ ਯੂਨੀਅਨ ਦੀ ਭਲਾਈ ਲਈ ਹਰ ਤਰ੍ਹਾਂ ਦਾ ਸਹਿਯੋਗ ਕਰਾਂਗਾ : ਵਿਧਾਇਕ ਰੰਧਾਵਾ*

5
ਵਿਧਾਇਕ ਕੁਲਜੀਤ ਰੰਧਾਵਾ ਦਾ ਸਨਮਾਨ ਕਰਦੇ ਹੋਏ ਟਰੱਕ ਯੂਨੀਅਨ ਆਪਰੇਟਰ।

 *ਟਰੱਕ ਯੂਨੀਅਨ ਡੇਰਾਬੱਸੀ ਵਿਖੇ ਪਾਏ ਗਏ ਅਖੰਡ ਪਾਠ ਸਾਹਿਬ ਦੇ ਭੋਗ* 

ਡੇਰਾਬੱਸੀ,  (ਸਮਾਜ ਵੀਕਲੀ)   (ਸੰਜੀਵ ਸਿੰਘ ਸੈਣੀ): ਦਾ ਬੱਸੀ ਮੁਬਾਰਕਪੁਰ ਟਰੱਕ ਉਪਰੇਟਰ ਯੂਨੀਅਨ ਡੇਰਾਬੱਸੀ ਵਿਖੇ ਸਮੂਹ ਅਪਰੇਟਰਾਂ ਵੱਲੋਂ ਹਰੇਕ ਸਾਲ ਦੀ ਤਰਾਂ ਪ੍ਰਮਾਤਮਾ ਦੇ ਸ਼ੁਕਰਾਨੇ ਅਤੇ ਸਰਬੱਤ ਦੇ ਭਲੇ ,ਸੁੱਖ ਸ਼ਾਂਤੀ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਇਸ ਸਬੰਧੀ ਸ੍ਰੀ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਰਾਗੀ ਸਿੰਘਾਂ ਪਵਿੱਤਰ ਬਾਣੀ ਦਾ ਰਸ ਭਿੰਨਾ ਕੀਰਤਨ ਕੀਤਾ ਗਿਆ ਅਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਅੱਜ ਦੇ ਸਮਾਗਮ ਵਿੱਚ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਵਿਸ਼ੇਸ਼ ਤੌਰ ਤੇ ਪਹੁੰਚ ਨਤਮਸਤਕ ਹੋ ਕੇ ਆਪਣੀ ਹਾਜ਼ਰੀ ਲਗਵਾਈ । ਸਮਾਗਮ ਉਪਰੰਤ ਉਨ੍ਹਾਂ ਆਪਣੇ ਭਾਸ਼ਣ ਵਿੱਚ ਕਿਹਾ ਕਿ ਉਹ ਖੁਦ ਲੰਬਾ ਸਮਾਂ ਇਸ ਯੂਨੀਅਨ ਦੇ ਪ੍ਰਧਾਨ ਰਹਿ ਚੁੱਕੇ ਹਨ ਇਸ ਲਈ ਉਹ ਆਪਰੇਟਰਾਂ ਤੇ ਡਰਾਈਵਰਾਂ ਦੀਆਂ ਮੁਸ਼ਕਿਲਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ‌। ਇਸ ਲਈ ਉਹ ਟਰੱਕ ਯੂਨੀਅਨ ਦੀ ਭਲਾਈ ਲਈ ਹਰ ਤਰ੍ਹਾਂ ਦਾ ਸਹਿਯੋਗ ਕਰਨਗੇ ਅਤੇ ਕਦੇ ਵੀ ਕਿਸੇ ਟਰੱਕ ਉਪਰੇਟਰ ਨੂੰ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਪ੍ਰਮਾਤਮਾ ਹਮੇਸ਼ਾ ਇਨ੍ਹਾਂ ਆਪਰੇਟਰਾਂ ਅਤੇ ਡਰਾਈਵਰ ਭਰਾਵਾਂ ਨੂੰ ਚੜ੍ਹਦੀ ਕਲਾ ਚ ਰੱਖਣ। ਇਸ ਸਮਾਗਮ ਵਿਚ ਵਿਧਾਇਕ ਰੰਧਾਵਾ ਨਾਲ ਸਾਰੇ ਟਰਾਂਸਪੋਰਟ ਭਾਈਚਾਰੇ ਦੇ ਨਾ ਨਾਲ ਸਮੁੱਚੀ ਆਮ ਆਦਮੀ ਪਾਰਟੀ ਦੀ ਟੀਮ ਸ਼ਾਮਲ ਹੋਈ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleAmbedkar Association of North America (AANA) donated a laptop to Lumbini Buddha Vihar, Nadgaon, Maharashtra
Next articleਹੋਲੇ ਮਹੱਲੇ ਤੇ ਸ਼੍ਰੀ ਅਨੰਦਪੁਰ ਸਾਹਿਬ ਵਿਖ਼ੇ ਲੰਗਰ ਲਗਾਉਣ ਸਬੰਧੀ ਮੀਟਿੰਗ