ਕਪੂਰਥਲਾ, (ਸਮਾਜ ਵੀਕਲੀ) (ਕੌੜਾ )-ਸ਼੍ਰੀ ਅਜੈ ਨੰਦਨ ਨੇ ਰੇਲ ਕੋਚ ਫੈਕਟਰੀ (ਆਰ ਸੀ ਐਫ), ਕਪੂਰਥਲਾ ਦੇ ਜਨਰਲ ਮੈਨੇਜਰ ਵਜੋਂ ਅਹੁਦਾ ਸੰਭਾਲ ਲਿਆ ਹੈ । ਸ਼੍ਰੀ ਅਜੈ ਨੰਦਨ ਭਾਰਤੀ ਰੇਲਵੇ ਮਕੈਨਿਕਲ ਇੰਜੀਨੀਅਰਿੰਗ ਸਰਵਿਸ (ਆਈ ਆਰ ਐਸ ਐਮ ਈ) ਦੇ 1989 ਬੈਚ ਦੇ ਅਧਿਕਾਰੀ ਹਨ। ਮੌਜੂਦਾ ਨਿਯੁਕਤੀ ਤੋਂ ਪਹਿਲਾਂ ਉਹ ਨੌਰਥ ਈਸਟ ਫਰੰਟੀਅਰ ਰੇਲਵੇ, ਗੁਹਾਟੀ ਵਿੱਚ ਪ੍ਰਿੰਸਿਪਲ ਚੀਫ ਮਕੈਨਿਕਲ ਇੰਜੀਨੀਅਰ (ਪੀ ਸੀ ਐਮ ਈ) ਦੇ ਤੌਰ ’ਤੇ ਸੇਵਾ ਨਿਭਾ ਰਹੇ ਸਨ। ਭਾਰਤੀ ਰੇਲਵੇ ਵਿੱਚ 35 ਸਾਲ ਤੋਂ ਵੱਧ ਦੇ ਵਿਸ਼ੇਸ਼ ਤਜਰਬੇ ਨਾਲ, ਸ਼੍ਰੀ ਅਜੈ ਨੰਦਨ ਨੇ ਵੱਖ-ਵੱਖ ਜ਼ੋਨਲ ਰੇਲਵੇ, ਉਤਪਾਦਨ ਇਕਾਈਆਂ, ਰੇਲ ਮੰਡਲਾਂ ਅਤੇ ਰੇਲਵੇ ਬੋਰਡ ਵਿੱਚ ਅਹਿਮ ਅਹੁਦਿਆਂ ’ਤੇ ਕੰਮ ਕੀਤਾ ਹੈ। ਨੌਰਥ ਈਸਟ ਫਰੰਟੀਅਰ ਰੇਲਵੇ ਵਿੱਚ ਪੀ ਸੀ ਐਮ ਈ ਦੇ ਤੌਰ ’ਤੇ ਸੇਵਾ ਦੇਣ ਤੋਂ ਇਲਾਵਾ, ਉਹ ਨਵੀਂ ਦਿੱਲੀ, ਕੋਲਕਾਤਾ, ਮਾਲਦਾ ਟਾਊਨ, ਹਾਜੀਪੁਰ, ਕੋਟਾ, ਮੁਰਾਦਾਬਾਦ, ਜਮਾਲਪੁਰ ਸਮੇਤ ਹੋਰ ਮਹੱਤਵਪੂਰਨ ਰੇਲਵੇ ਸਥਾਨਾਂ ’ਤੇ ਵੀ ਜ਼ਿੰਮੇਵਾਰ ਅਹੁਦਿਆਂ ’ਤੇ ਰਹੇ ਹਨ। ਉਹ 2021 ਤੋਂ 2023 ਤੱਕ ਮੁਰਾਦਾਬਾਦ ਡਿਵੀਜ਼ਨ ਦੇ ਡਿਵੀਜ਼ਨਲ ਰੇਲ ਮੈਨੇਜਰ ਵਜੋਂ ਵੀ ਸੇਵਾ ਕਰ ਚੁੱਕੇ ਹਨ। ਆਪਣੇ ਮਾਣਯੋਗ ਕਾਰਜਕਾਲ ਦੌਰਾਨ, ਸ਼੍ਰੀ ਅਜੈ ਨੰਦਨ ਨੂੰ ਕਈ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ ਹੈ ਅਤੇ ਉਨ੍ਹਾਂ ਨੇ ਭਾਰਤ ਅਤੇ ਵਿਦੇਸ਼ਾਂ ਵਿੱਚ ਉੱਚ ਪੱਧਰੀ ਪ੍ਰੋਗਰਾਮਾਂ ਵਿੱਚ ਭਾਗ ਲੈ ਕੇ ਆਪਣੀ ਤਕਨੀਕੀ ਅਤੇ ਪ੍ਰਬੰਧਕੀ ਕੁਸ਼ਲਤਾ ਨੂੰ ਹੋਰ ਮਜ਼ਬੂਤ ਕੀਤਾ ਹੈ। ਅਹੁਦਾ ਸੰਭਾਲਣ ਤੋਂ ਬਾਅਦ ਮਹਾਪ੍ਰਬੰਧਕ ਸ਼੍ਰੀ ਅਜੈ ਨੰਦਨ ਨੇ ਆਪਣੇ ਦਫ਼ਤਰ ਵਿੱਚ ਸਾਰੇ ਵਿਭਾਗ ਮੁਖੀਆਂ ਨਾਲ ਇਕ ਜਾਣ – ਪਛਾਣ ਮੀਟਿੰਗ (Introductory Meeting) ਕੀਤੀ । ਮੀਟਿੰਗ ਦੌਰਾਨ ਮਹਾਪ੍ਰਬੰਧਕ ਦੇ ਸਾਹਮਣੇ ਇਕ ਵਿਸਥਾਰਪੂਰਵਕ ਪ੍ਰਜ਼ੇਂਟੇਸ਼ਨ ਪੇਸ਼ ਕੀਤੀ ਗਈ, ਜਿਸ ਵਿੱਚ ਰੇਲ ਕੋਚ ਫੈਕਟਰੀ , ਕਪੂਰਥਲਾ ਦੀ ਸਮੁੱਚੀ ਜਾਣ-ਪਛਾਣ, ਕੋਚ ਨਿਰਮਾਣ ਗਤੀਵਿਧੀਆਂ ਅਤੇ ਅਜੋਕੇ ਸਮੇਂ ਵਿੱਚ ਚੱਲ ਰਹੇ ਵੱਖ-ਵੱਖ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ ਗਈ। ਆਰ ਸੀ ਐਫ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਅਜੈ ਨੰਦਨ ਨੇ ਭਾਰਤੀ ਰੇਲਵੇ ਦੀ ਤਰੱਕੀ ਵਿੱਚ ਰੇਲ ਕੋਚ ਫੈਕਟਰੀ, ਕਪੂਰਥਲਾ ਦੇ ਮਹੱਤਵਪੂਰਨ ਯੋਗਦਾਨ ਦੀ ਸਰਾਹਨਾ ਕੀਤੀ। ਇਸ ਤੋਂ ਇਲਾਵਾ, ਸ਼੍ਰੀ ਅਜੈ ਨੰਦਨ ਨੇ ਕੋਚ ਨਿਰਮਾਣ ਨਾਲ ਸੰਬੰਧਿਤ ਵੱਖ-ਵੱਖ ਪੱਖਾਂ ’ਤੇ ਕੀਮਤੀ ਸੁਝਾਅ ਦਿੱਤੇ ਅਤੇ ਗੁਣਵੱਤਾ, ਉਤਪਾਦਕਤਾ ਅਤੇ ਅਨੁਸ਼ਾਸ਼ਨ ’ਤੇ ਵਿਸ਼ੇਸ਼ ਜ਼ੋਰ ਦਿੱਤਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



