ਕਨੇਡਾ/ ਵੈਨਕੂਵਰ (ਕੁਲਦੀਪ ਚੁੰਬਰ)-ਮਾਸਟਰਜ਼ ਹਾਕੀ ਵੈਲਫੇਅਰ ਸੋਸਾਇਟੀ ਸਮਰਾਲਾ ਪੰਜਾਬ ਵੱਲੋਂ ਦੂਜੀ ਮਾਸਟਰਜ਼ ਹਾਕੀ ਲੀਗ ਆਈ ਟੀ ਆਈ ਸਮਰਾਲਾ ਲੁਧਿਆਣਾ ਵਿਖੇ ਪੂਰੀ ਸ਼ਾਨੋ ਸ਼ੌਕਤ ਨਾਲ ਕਰਵਾਈ ਗਈ। ਜਿਸ ਵਿੱਚ ਭਾਰਤ ਭਰ ਤੋਂ ਟੀਮਾਂ ਨੇ ਸ਼ਿਰਕਤ ਕੀਤੀ ਅਤੇ ਆਪਣੀ ਹਾਕੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪ੍ਰਬੰਧਕਾਂ ਵੱਲੋਂ ਇਸ ਹਾਕੀ ਲੀਗ ਦੇ ਬਹੁਤ ਹੀ ਸ਼ਲਾਘਾਯੋਗ ਪ੍ਰਬੰਧ ਕੀਤੇ ਗਏ। ਵੱਖ ਵੱਖ ਉਮਰ ਦੇ ਹਾਕੀ ਮੁਕਾਬਲੇ ਕਰਵਾਏ ਗਏ, ਜਿਨਾਂ ਦਾ ਖੇਡ ਪ੍ਰੇਮੀਆਂ ਨੇ ਰੱਜ ਕੇ ਆਨੰਦ ਮਾਣਿਆ। ਇਸ ਮੌਕੇ 50 ਪਲੱਸ ਮੈਨ ਦਾ ਫਾਈਨਲ ਮੁਕਾਬਲਾ ਪੰਜਾਬ ਬਲੂ ਸਮਰਾਲਾ ਅਤੇ ਪੰਜਾਬ ਪੀਬੀ ਰੈਡ ਸ਼ਰੀਂਹ ਜਲੰਧਰ ਵਿਚਕਾਰ ਹੋਇਆ। ਇਸ ਸ਼ਾਨਦਾਰ ਮੁਕਾਬਲੇ ਵਿੱਚ ਪੰਜਾਬ ਪੀ ਬੀ ਰੈਡ ਸ਼ਰੀਂਹ ਨੇ ਮੇਜਬਾਨ ਪੰਜਾਬ ਬਲੂ ਸਮਰਾਲਾ ਦੀ ਟੀਮ ਨੂੰ ਤਿੰਨ ਸਿਫਰ ਦੇ ਅੰਕ ਨਾਲ ਹਰਾ ਕੇ ਵਿਨਰ ਟਰਾਫੀ ਤੇ ਕਬਜ਼ਾ ਕੀਤਾ। ਹਲਕੇ ਦੇ ਵਿਧਾਇਕ ਵੱਲੋਂ ਇਸ ਮੌਕੇ ਖਿਡਾਰੀਆਂ ਨੂੰ ਇਨਾਮ ਤਕਸੀਮ ਕਰਦਿਆਂ ਕਿਹਾ ਕਿ ਉਹਨਾਂ ਨੂੰ ਇਸ ਟੂਰਨਾਮੈਂਟ ਵਿੱਚ ਸ਼ਿਰਕਤ ਕਰਕੇ ਬਹੁਤ ਹੀ ਚੰਗਾ ਲੱਗਾ ਅਤੇ ਉਨਾਂ ਨੇ ਖੇਡਾਂ ਨੂੰ ਪ੍ਰਮੋਟ ਕਰਨ ਲਈ ਆਪਣਾ ਪੂਰਾ ਸਹਿਯੋਗ ਦੇਣਗੇ । ਪੀ ਬੀ ਰੈਡ ਸ਼ਰੀਂਹ ਦੀ ਟੀਮ ਵਿੱਚ ਧੁਦਿਆਲ ਜਲੰਧਰ ਦੇ ਖਿਡਾਰੀਆਂ ਨੇ ਵੀ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਕੇ ਸਭ ਦਾ ਦਿਲ ਜਿੱਤਿਆ। ਗੁਰੂ ਗੋਬਿੰਦ ਸਿੰਘ ਹਾਕੀ ਕਲੱਬ ਧੁਦਿਆਲ ਦੀ ਟੀਮ ਅਤੇ ਸਾਰੇ ਖਿਡਾਰੀਆਂ ਨੇ ਇਸ ਜਿੱਤ ਦੀ ਖੁਸ਼ੀ ਵਿੱਚ ਗੁਰੂ ਘਰ ਜਾ ਕੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly