ਰੋਮੀ ਘੜਾਮਾਂ ਦੇ ਗੀਤ ‘ਸੰਗਰੂਰ ਦੇ ਕਸੂਰ’ ਦੀ ਸ਼ੂਟਿੰਗ ਮੁਕੰਮਲ

ਲੋਂਗੋਵਾਲ, (ਰਮੇਸ਼ਵਰ ਸਿੰਘ)- ਗੀਤਕਾਰ ਜੀਤ ਨਮੋਲ (ਸਰਬਜੀਤ ਸਿੰਘ ਫੌਜੀ) ਦੇ ਲਿਖੇ ਅਤੇ ਪ੍ਰੋਡਿਊਸ ਕੀਤੇ ਗੀਤ ‘ਸੰਗਰੂਰ ਦੇ ਕਸੂਰ’ ਦੀ ਸ਼ੂਟਿੰਗ ਬੀਤੇ ਐਤਵਾਰ ਉਹਨਾਂ ਦੇ ਪਿੰਡ ਨਮੋਲ ਅਤੇ ਇਲਾਕੇ ਦੀਆਂ ਇਤਿਹਾਸਕ ਥਾਵਾਂ ‘ਤੇ  ਕੀਤੀ ਗਈ। ਆਪਣੇ ਧਾਕੜ ਵਿਅੰਗਮਈ ਅੰਦਾਜ਼ ਲਈ ਪ੍ਰਸਿੱਧ ਫ਼ਨਕਾਰ ਰੋਮੀ ਘੜਾਮਾਂ ਦੇ ਗਾਏ ਤੇ ਸੰਗੀਤਕਾਰ ਮਨੀ ਬਚਨ ਵੱਲੋਂ ਧੁਨਾਂ ਨਾਲ਼ ਸ਼ਿੰਗਾਰੇ ਇਸ ਗੀਤ ਬਾਰੇ ਜਾਣਕਾਰੀ ਦਿੰਦਿਆਂ ਵੀਡੀਓ ਡਾਇਰੈਕਟਰ ਹਨੀ ਬੀ. ਅਤੇ ਇੰਦਰ ਸ਼ਾਮਪੁਰੀਆ ਨੇ ਦੱਸਿਆ ਕਿ ਬੀਰ, ਕਰੁਣਾ, ਹਾਸ, ਸ਼ਿੰਗਾਰ ਆਦਿ ਮੁਕੰਮਲ ਰਸਾਂ ਨਾਲ਼ ਭਰਭੂਰ ਇਹ ਪ੍ਰਾਜੈਕਟ ਸਰੋਤਿਆਂ ਨੂੰ ਸੋਚਣ ‘ਤੇ ਮਜ਼ਬੂਰ ਕਰ ਦੇਵੇਗਾ। ਫਿਲਮਾਂਕਣ ਵਿੱਚ ਰੋਮੀ ਤੇ ਜੀਤ ਨਮੋਲ ਤੋਂ ਇਲਾਵਾ ਗੁਰਪ੍ਰੀਤ ਸਿੰਘ ਚੇਅਰਮੈਨ ਕੌਰ ਵੈੱਲਫੇਅਰ ਫਾਊਂਡੇਸ਼ਨ, ਸ਼ਰਨ ਭਿੰਡਰ ਲੋਕ ਗਾਇਕ, ਹਰਮਨਜੀਤ ਨਮੋਲ, ਜੁਝਾਰ ਨਮੋਲ, ਲਵਪ੍ਰੀਤ ਲੋਂਗੋਵਾਲ ਅਤੇ ਪਿਊਸ਼ ਨਮੋਲ ਨੇ ਅਹਿਮ ਭੂਮਿਕਾਵਾਂ ਨਿਭਾਈਆਂ। ਇਸ ਮੌਕੇ ਦਰਸ਼ਨ ਸਿੰਘ ਸਰਪੰਚ, ਬੱਗਾ ਸਿੰਘ ਨਮੋਲ, ਗੁਰਪ੍ਰੀਤ ਨਮੋਲ ਤੇ ਅੰਗਦ ਸਿੰਘ ਜਲੂਰ ਵਿਸ਼ੇਸ਼ ਕਰਕੇ ਹਾਜ਼ਰ ਹੋਏ ਅਤੇ ਸਾਹਿਤਕਾਰਾ ਰਣਬੀਰ ਕੌਰ ਬੱਲ ਯੂ.ਐੱਸ.ਏ., ਬਲਬੀਰ ਸਿੰਘ ਯੂ.ਐੱਸ.ਏ., ਬਲਿਹਾਰ ਲੇਲ੍ਹ ਯੂ.ਐੱਸ.ਏ., ਬਿਕਰਮ ਚੀਮਾ ਯੂ.ਐੱਸ.ਏ., ਸੁਖਦੇਵ ਸਿੰਘ ਕਾਹਮਾ ਯੂ.ਕੇ., ਦਲਜੀਤ ਸਿੰਘ ਹੋਬੀ ਕੈਨੇਡਾ, ਗੁਰਵਿੰਦਰ ਸਿੰਘ ਇੰਗਲੈਂਡ, ਅਮਨਦੀਪ ਸਿੰਘ ਦੁਬਈ, ਸੁੱਚਾ ਸਿੰਘ ਨਰ ਜਰਮਨੀ ਅਤੇ ਭੁਪਿੰਦਰ ਸਿੰਘ ਫਿਨਲੈਂਡ ਨੇ ਖ਼ਾਸ ਤੌਰ ‘ਤੇ ਮੁਬਾਰਕਾਬਾਦ ਦਿੱਤੀ।
Previous articleਨੇਪਾਲ ਦੇ ਚੀਫ਼ ਜਸਟਿਸ ਰਾਣਾ ਖ਼ਿਲਾਫ਼ ਮਹਾਦੋਸ਼ ਪ੍ਰਸਤਾਵ
Next articleਭਾਜਪਾ ਉਮੀਦਵਾਰ ਰਣਜੀਤ ਸਿੰਘ ਖੋਜੇਵਾਲ ਨੇ ਪਿੰਡ ਦਬੁਰਜੀ ਵਿਖੇ ਬਲਵਿੰਦਰ ਸਿੰਘ ਦੇ ​ਗ੍ਰਹਿ ਵਿਖੇ ਲੋਕਾਂ ਨਾਲ ਕੀਤੀ ਮੀਟਿੰਗ