ਵਾਸ਼ਿੰਗਟਨ (ਸਮਾਜ ਵੀਕਲੀ) : ਅਮਰੀਕਾ ਦੇ ਫ਼ੌਜੀ ਹੈੱਡਕੁਆਰਟਰ ਪੈਂਟਾਗਨ ਦੀ ਇਮਾਰਤ ਨੇੜੇ ਅੱਜ ਗੋਲੀਬਾਰੀ ਹੋਈ। ਮੰਗਲਵਾਰ ਸਵੇਰੇ ਵਾਪਰੀ ਇਸ ਘਟਨਾ ਵਿਚ ਇਕ ਅਧਿਕਾਰੀ ਦੀ ਮੌਤ ਹੋ ਗਈ ਤੇ ਕਈ ਜਣੇ ਜ਼ਖ਼ਮੀ ਹੋਏ ਹਨ। ਇਸ ਤੋਂ ਬਾਅਦ ਪੈਂਟਾਗਨ ਨੂੰ ਬੰਦ ਕਰ ਦਿੱਤਾ ਗਿਆ। ਅਰਲਿੰਗਟਨ ਕਾਊਂਟੀ ਦੇ ਫਾਇਰ ਵਿਭਾਗ ਨੇ ਦੱਸਿਆ ਕਿ ਉਨ੍ਹਾਂ ਨੂੰ ਕਈ ਜਣੇ ਫੱਟੜ ਮਿਲੇ ਹਨ। ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਕਿੰਨੇ ਲੋਕ ਗੰਭੀਰ ਜ਼ਖ਼ਮੀ ਹਨ।
ਗੋਲੀਬਾਰੀ ਦੀ ਘਟਨਾ ਮੈਟਰੋ ਬੱਸ ਪਲੈਟਫਾਰਮ ਉਤੇ ਹੋਈ ਜੋ ਕਿ ਪੈਂਟਾਗਨ ਟਰਾਂਜ਼ਿਟ ਸੈਂਟਰ ਦਾ ਹਿੱਸਾ ਹੈ। ਪੈਂਟਾਗਨ ਪ੍ਰੋਟੈਕਸ਼ਨ ਫੋਰਸ ਨੇ ਟਵੀਟ ਕੀਤਾ ਕਿ ਪਲੈਟਫਾਰਮ ਪੈਂਟਾਗਨ ਇਮਾਰਤ ਤੋਂ ਕੁਝ ਹੀ ਦੂਰੀ ਉਤੇ ਹੈ। ਪੈਂਟਾਗਨ ਦੀ ਇਮਾਰਤ ਅਰਲਿੰਗਟਨ ਕਾਊਂਟੀ (ਵਰਜੀਨੀਆ) ਵਿਚ ਸਥਿਤ ਹੈ। ਇਮਾਰਤ ਨੇੜੇ ਮੌਜੂਦ ਕਈ ਪੱਤਰਕਾਰਾਂ ਨੇ ਵੀ ਗੋਲੀਆਂ ਦੀ ਆਵਾਜ਼ ਸੁਣੀ ਤੇ ‘ਸ਼ੂਟਰ’ ਦੀ ਮੌਜੂਦਗੀ ਦਾ ਰੌਲਾ ਪੈ ਗਿਆ। ਵੇਰਵਿਆਂ ਮੁਤਾਬਕ ਮਗਰੋਂ ਪੈਂਟਾਗਨ ਨੂੰ ਖੋਲ੍ਹ ਦਿੱਤਾ ਗਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly