ਸ਼ੋਕਰ ਬੀ.ਸੀ ਟਾਈਗਰ ਦੇ ਸਹਿਯੋਗ ਨਾਲ ਆਯੋਜਿਤ, ਤਿੰਨ ਰੋਜਾ ਸੌਕਰ ਟੂਰਨਾਮੈਂਟ ਸਮਾਪਤ: ਸਰੀ ਫੁੱਟਬਾਲ ਕਲੱਬ ਦੀ ਟੀਮ ਜੇਤੂ

6 ਸਾਲ ਦੇ ਬੱਚਿਆਂ ਤੋਂ ਲੈ ਕੇ 65 ਸਾਲ ਦੇ ‘ਬਾਪੂਆ ਨੇ ਦਿਖਾਏ ਸਰੀਰਕ ਜੋਹਰ!

ਵੈਨਕੂਵਰ, (ਸਮਾਜ ਵੀਕਲੀ) (ਮਲਕੀਤ ਸਿੰਘ)- ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ ਸਰੀ ਸ਼ਹਿਰ ‘ਚ ਸਥਿਤ ਐਥੇਲੋਟਿਕਸ ਪਾਰਕ ‘ਚ ‘ਸੌਕਰ ਕਲੱਬ ਬੀ.ਸੀ ਟਾਈਗਰ’ ਦੇ ਸਹਿਯੋਗ ਸਦਕਾ ਸ਼ੁਕਰਵਾਰ ਸਵੇਰ ਤੋਂ ਧੂਮ-ਧਾਮ ਨਾ ਆਰੰਭ ਹੋਇਆ ‘ਮੀਰੀ ਪੀਰੀ ਸ਼ੌਕਰ ਟੂਰਨਾਮੈਂਟ’ ਅੱਜ ਦੇਰ ਸ਼ਾਮ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ। ਉਕਤ ਕਲੱਬ ਦੇ ਪ੍ਰਧਾਨ ਅਜਿੰਦਰਪਾਲ ਮਾਂਗਟ (ਨੀਟੂ) ਅਤੇ ਉਪ ਪ੍ਰਧਾਨ ਸੁਰਿੰਦਰ ਸਿੰਘ ਸਹੋਤਾ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 28 ਜੂਨ ਤੋਂ 30 ਜੂਨ ਤੀਕ ਨਿਰੰਤਰ ਚੱਲਣ ਵਾਲੇ ਇਸ ਸ਼ੌਕਰ ਟੂਰਨਾਮੈਂਟ ‘ਚ ਵੈਨਕੂਵਰ ਸਰੀ ਤੋਂ ਇਲਾਵਾ ਐਡਮਿੰਟਨ,ਕੈਲਗਰੀ ਅਤੇ ਅਤੇ ੋਟਰੋਂਟੋ ਮਹਾਨਗਰਾਂ ਨਾਲ ਸੰਬੰਧਿਤ 6 ਸਾਲ ਦੀ ਉਮਰ ਤੋਂ ਲੈ ਕੇ 65 ਸਾਲ ਦੇ ਬਜ਼ੁਰਗਾ ਤੇ ਅੱਧਾਰਿਤ ਤਿੰਨ ਹਜ਼ਾਰ ਦੇ ਕਰੀਬ ਖਿਡਾਰੀਆਂ ਵੱਲੋਂ ਬੜੇ ਹੀ ਉਤਸਾਹ ਸਹਿਤ ਸ਼ਿਕਰਤ ਕਰਕੇ ਆਪਣੇ ਸਰੀਰਕ ਬੱਲ ਦਾ ਪ੍ਰਦਰਸ਼ਨ ਕੀਤਾ ਗਿਆ।
ਉਕਤ ਟੂਰਨਾਮੈਂਟ ਦੀ ਦੇਰ ਰਾਤ ਹੋਈ ਸਮਾਪਤੀ ਉਪਰੰਤ ਪ੍ਰਬੰਧਕ ਕਮੇਟੀ ਵੱਲੋਂ ਜਾਰੀ ਕੀਤੀ ਗਈ ਨਤੀਜਿਆਂ ਦੀ ਸੂਚੀ ਮੁਤਾਬਿਕ ਇਸ ਟੂਰਨਾਮੈਂਟ ਦੌਰਾਨ ਕਰਵਾਏ ਗਏ ਪ੍ਰੀਮੀਅਰ ਡਵੀਜ਼ਨ ਦੇ ਫਾਈਨਲ ਮੁਕਾਬਲੇ ‘ਚੋਂ ਸਰੀ ਫੁੱਟਬਾਲ ਟੈਪਲ ਕਲੱਬ ਦੀ ਟੀਮ ਪਹਿਲੇ ਸਥਾਨ ‘ਤੇ ਰਹੀ ਜਦੋਂ ਕਿ ਸਟਰੈਥ ਸਕੋਨਾ ਦੀ ਟੀਮ ਦੁੂਸਰੇ ਸਥਾਨ ‘ਤੇ ਰਹੀ ਇਸੇ ਹੀ ਤਰ੍ਹਾਂ ਗੋਲਡ ਡਵੀਜ਼ਨ ਦੇ ਫਾਈਨਲ ਮੁਕਾਬਲੇ ਦੌਰਾਨ ਬਾਜ ਫੁੱਟਬਾਲ ਕਲੱਬ ਐਡਮਿੰਟਨ ਦੀ ਟੀਮ ਪਹਿਲੇ ਸਥਾਨ ‘ਤੇ ਰਹੀ ਜਦੋ ਕਿ ਅਕਾਲ ਕਲੱਬ ਦੀ ਟੀਮ ਦੂਸਰੇ ਸਥਾਨ ਤੇ ਰਹੀ ਤਿੰਨ ਦਿਨ ਲਗਾਤਾਰ ਚਲਦੇ ਰਹੇ ਇਸ ਟੂਰਨਾਮੈਂਟ ਚ ਸ਼ਾਮਿਲ ਹੋਏ ਖਿਡਾਰੀਆਂ,ਪ੍ਰਬੰਧਕਾਂ, ਖੇਡ ਪ੍ਰੇਮੀਆਂ ਅਤੇ ਆਮ ਲੋਕਾਂ ਦੀ ਸਹੂਲਤ ਲਈ ਸਰੀ ਦੇ ਕੁਝ ਸਥਾਨਕ ਗੁਰੂ ਘਰਾਂ ਦੇ ਪ੍ਰਬੰਧਕਾਂ ਵੱਲੋਂ ਕੀਤੇ ਗਏ ਲੰਗਰਾਂ ਦੇ ਪ੍ਰਬੰਧ ਸਲਾਘਾਯੋਗ ਸਨ।ਟੂਰਨਾਮੈਂਟ ਦੇ ਸਮਾਪਤੀ ਸਮਾਰੋਹ ‘ਚ ਹੋਰਨਾ ਪ੍ਰਮੁੱਖ ਹਸਤੀਆਂ ਤੋਂ ਇਲਾਵਾ ਐਮ.ਪੀ ਸੁਖ ਧਾਲੀਵਾਲ,ਮਨਤੇਜ ਢਿੱਲੋ, ਮਲਕੀਤ ਸਿੰਘ ,ਕੰਵਲਜੀਤ ਸਿੰਘ, ਕ੍ਰਿਪਾਲ ਸਿੰਘ ਢੱਡੇ, (ਯੂਨਾਇਟਿਡ ਫਾਇਰ ਪੈਲਸ) ,ਸੁਖਬੀਰ ਧੂਨੀਆ,ਅਤੇ ਨਿਰਭੈ ਸਿੰਘ (ਨਿਉੂ ਵੇਅ ਰੇਲਿੰਗ) ਵੀਂ ਹਾਜਰ ਸਨ।

ਟੂਰਨਾਮੈਂਟ ਦੀਆਂ ਵੱਖ -ਵੱਖ ਝਲਕੀਆ

Previous articleਪ੍ਰਿੰਸ ਜੋਰਜ਼ ਦੇ ਗੁਰੂ ਘਰ ‘ਚ ‘ ਸਮਰ ਗੁਰਮਤਿ ਕੈਂਪ’ 15 ਤੋਂ 19 ਤੀਕ ਲੱਗੇਗਾ
Next articleਕਵਿਤਾਵਾਂ