(ਸਮਾਜ ਵੀਕਲੀ)
ਪੁੱਤਰਾਂ ਬਾਝੋਂ ਸਦਾ ਵਿਲਕਦੀਆਂ ਮਾਵਾਂ
ਸੁੰਨੀਆਂ ਬਣਗੀਆਂ ਘਰ ਦੀਆਂ ਰਾਹਵਾਂ।
ਹਰ ਯਾਦ ਕਰਨ ਆਪਣੇ ਹਰ ਸਾਹਵਾਂ
ਸਿਵਾ ਬਾਲਣਾ ਔਖਾ ਪਾਲਿਆ ਜੋ ਚਾਵਾਂ।।
ਮਾੜੇ ਕਰਮ ਮੰਗਣੀਆਂ ਚੜ੍ਹਦੀ ਕਲਾਵਾਂ
ਪਿੱਛਾਂ ਕਦੇ ਨਾ ਛੱਡਣ ਮਾਂ ਦੀਆਂ ਹਾਆਂ।
ਬੰਦਿਆਂ ਡੋਬਣਗੀਆਂ ਚੰਦਰੀਆਂ ਇੱਛਾਵਾਂ
ਫੇਰ ਬੇਸ਼ੱਕ ਮੱਥੇ ਘਸਾਵੀਂ ਚਾਰੇ ਦਿਸ਼ਾਵਾਂ।।
ਸੇਕੀ ਲੋਹੜੀ ਸਿਵਿਆਂ ਦਾ ਤਾਪ ਬਣ ਚੜ੍ਹੀ
ਗਿਆਨ ਬਥੇਰਾ ਕਿਤਾਬ ਮਾਂ ਦੀ ਨਾ ਪੜ੍ਹੀ
ਛਿੱਲੜਾਂ ਦੇ ਲਾਲਚ ਚ ਜਿਹਨਾਂ ਘਰ ਪੱਟੇ
ਬੇੜੀ ਉਹਨਾਂ ਦੀ ਡੁੱਬਣੀ ਰੱਬ ਪਾਊ ਵੱਟੇ।।
ਸੁਰਿੰਦਰਪਾਲ ਸਿੰਘ
ਸ੍ਰੀ ਅੰਮ੍ਰਿਤਸਰ ਸਾਹਿਬ।