
ਵਿਧਾਇਕਾ ਸੰਤੋਸ਼ ਕਟਾਰੀਆ, ਕਾਂਗਰਸੀ ਆਗੂ ਅਜੇ ਮੰਗੂਪੁਰ ਤੇ ਹੋਰ ਆਗੂ ਹੋਏ ਸ਼ਾਮਿਲ


ਬਲਾਚੌਰ, (ਸਮਾਜ ਵੀਕਲੀ) (ਜਤਿੰਦਰਪਾਲ ਸਿੰਘ ਕਲੇਰ )– ਮਹਾਂ ਸ਼ਿਵਰਾਤਰੀ ਸੰਬਧੀ ਸ਼ਿਵ ਮੰਦਰ ਕਮੇਟੀ ਮਹਿੰਦੀਪੁਰ (ਬਲਾਚੌਰ) ਵੱਲੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ, ਜਿਸ ਵਿੱਚ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ, ਨਗਰ ਕੌਂਸਲ ਦੇ ਪ੍ਰਧਾਨ ਲਾਡੀ ਰਾਣਾ, ਕਾਂਗਰਸ ਦੇ ਜਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਅਤੇ ਵਰਿੰਦਰ ਕੌਰ ਥਾਂਦੀ, ਅਕਾਲੀ ਆਗੂ ਯਾਦਵਿੰਦਰ ਯਾਦੀ ਚੌਧਰੀ ਤੇ ਭਾਜਪਾ ਆਗੂਆਂ ਵੱਲੋਂ ਵਵੱਖ ਵੱਖ ਰਸਮਾਂ ਦਾ ਉਦਘਾਟਨ ਕੀਤਾ ਗਿਆ ਅਤੇ ਫਿਰ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਹੋਏ।ਸ਼ਹਿਰ ਵਿੱਚ ਸ਼ਿਵ ਭਗਤਾਂ ਵੱਲੋਂ ਸ਼ੋਭਾ ਯਾਤਰਾ ਦਾ ਆਂ ਥਾਂ ਤੇ ਨਿੱਘਾ ਸਵਾਗਤ ਕੀਤਾ ਅਤੇ ਵੱਖ ਵੱਖ ਤਰਾਂ ਦੇ ਲੰਗਰਾਂ ਦਾ ਪ੍ਰਬੰਧ ਕੀਤਾ।ਸਮਾਗਮ ਵਿੱਚ ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਪ੍ਰਧਾਨ ਰਾਜਵਿੰਦਰ ਲੱਕੀ, ਨਗਰ ਕੌਂਸਲ ਬਲਾਚੌਰ ਦੇ ਸਾਬਕਾ ਪ੍ਰਧਾਨ ਰਾਣਾ ਰਣਦੀਪ ਸਿੰਘ,ਗੁਰਨਾਮ ਚੌਧਰੀ, ਗੁਰਸੇਵਕ ਬਜਾੜ, ਅਕਾਲੀ ਆਗੂ ਰਮਨ ਨੰਦ ਲਾਲ ਚੌਧਰੀ, ਭਾਜਪਾ ਆਗੂ ਨੰਦ ਕਿਸ਼ੋਰ,ਨਰਿੰਦਰ ਸੂਦਨ, ਵਰਿੰਦਰ ਸੈਣੀ, ਰਾਜੂ ਅਨੰਦ,ਮਨੋਹਰ ਲਾਲ ਆਨੰਦ,ਮੋਹਨ ਲਾਲ ਉਹਰੀ,ਰਿੱਕੀ ਬਜਾਜ, ਨਰੇਸ਼ ਚੇਚੀ, ਕੌਂਸਲਰ ਪਰਮਿੰਦਰ ਮੇਨਕਾ,ਰਾਮਪਾਲ ਮਹੇਸ਼ੀ, ਸਾਬਕਾ ਕੌਂਸਲਰ ਸੋਢੀ ਮੰਡੇਰ, ਯਸ਼ਪਾਲ ਸ਼ਰਮਾਂ, ਰਮੇਸ਼ ਧਰਮਾਂ ਲਾਲੀ,ਟੀਨੂੰ ਅਨੰਦ,ਸੰਜੀਵ ਅਨੰਦ,ਪਾਨੀ ਕੁਮਾਰ, ਸੀਨੀਅਰ ਮੀਤ ਪ੍ਰਧਾਨ ਹਰਵਿੰਦਰ ਕੌਰ ਸਿਆਣ, ਸੁਨੀਤਾ ਸ਼ਰਮਾਂ, ਕੌਂਸਲਰ ਨਿਰਮਲਾ ਰਾਣੀ, ਬਲਜੀਤ ਕੌਰ ਕਾਨ੍ਹਾ, ਪਰਮਿੰਦਰ ਲਾਲੀ, ਜਸਵਿੰਦਰ ਸਿਆਣ, ਗੁਰਪ੍ਰੀਤ ਸੈਣੀ, ਰਾਧੇ ਸ਼ਿਆਮ ਬਿੱਲੂ, ਰਾਮਾ ਧੀਮਾਨ, ਵਿੱਕੀ ਧੀਮਾਨ, ਅਨਿਲ ਕੁਮਾਰ ਬੌਬੀ ਰਾਣਾ, ਰਾਣਾ ਪੁਸ਼ਪਿੰਦਰ ਸਿੰਘ, ਰਾਣਾ ਨਰਿੰਦਰ ਸਿੰਘ, ਨਰੇਸ਼ ਡੋਗਰਾ, ਰਾਣਾ ਮਨਜੀਤ ਸਿੰਘ ਤੇ ਹੋਰ ਹਾਜਿਰ ਸਨ।ਇਸ ਮੌਕੇ ਪਤਵੰਤਿਆਂ ਦਾ ਸਨਮਾਨ ਪ੍ਰਧਾਨ ਲੇਖ ਰਾਜ, ਅਸ਼ੋਕ ਰਾਣਾ ਮਹਿੰਦੀਪੁਰ,ਗੋਲਡੀ ਭਾਰਦਵਾਜ, ਰਾਣਾ ਪ੍ਰਵੀਨ ਕੁਮਾਰ,ਮਹੇਸ਼ ਰਾਣਾ, ਪਵਨ ਕੁਮਾਰ ਸ਼ਰਮਾਂ ਮਹਿੰਦੀਪੁਰ, ਮੰਦਰ ਪੁਜਾਰੀ ਵਿਜੇ ਭਾਰਦਵਾਜ, ਰਮੇਸ਼ ਸ਼ਰਮਾ ਲਾਲੀ ਨੇ ਕੀਤਾ।
https://play.google.com/store/apps/details?id=in.yourhost.samajweekly


